ਦੁਨੀਆ ’ਚ ਫਿਰ ਮਚੇਗੀ ਹਾਹਾਕਾਰ, ਭਾਰਤ ਵੱਲੋਂ ਹੁਣ ਬਾਸਮਤੀ ਚੌਲਾਂ ਦੀ ਐਕਸਪੋਰਟ ਵੀ ਬੈਨ!

Monday, Aug 28, 2023 - 11:31 AM (IST)

ਦੁਨੀਆ ’ਚ ਫਿਰ ਮਚੇਗੀ ਹਾਹਾਕਾਰ, ਭਾਰਤ ਵੱਲੋਂ ਹੁਣ ਬਾਸਮਤੀ ਚੌਲਾਂ ਦੀ ਐਕਸਪੋਰਟ ਵੀ ਬੈਨ!

ਨਵੀਂ ਦਿੱਲੀ/ਜੈਤੋ, 27 ਅਗਸਤ (ਭਾਸ਼ਾ, ਪਰਾਸ਼ਰ) - ਦੁਨੀਆ ’ਚ ਚੌਲਾਂ ਦੀ ਐਕਸਪੋਰਟ ਦੇ 40 ਫੀਸਦੀ ਹਿੱਸੇ ’ਤੇ ਰਾਜ ਕਰਨ ਵਾਲੇ ਭਾਰਤ ਦਾ ਇਕ ਫੈਸਲਾ ਅਮਰੀਕਾ ਤੋਂ ਲੈ ਕੇ ਅਰਬ ਦੇਸ਼ਾਂ ਤੱਕ ਹਾਹਾਕਾਰ ਮਚਾ ਸਕਦਾ ਹੈ। ਇਹ ਅਸੀਂ ਉਦੋਂ ਵੇਖਿਆ, ਜਦੋਂ ਭਾਰਤ ਨੇ ਗੈਰ-ਬਾਸਮਤੀ ਸਫੈਦ ਚੌਲਾਂ ਦੀ ਐਕਸਪੋਰਟ ’ਤੇ ਬੈਨ ਲਾ ਦਿੱਤਾ। ਹਾਲਾਂਕਿ ਉਦੋਂ ਬਾਸਮਤੀ ਚੌਲਾਂ ਦੀ ਬਰਾਮਦ ਨੂੰ ਇਸ ਤੋਂ ਛੋਟ ਮਿਲੀ ਰਹੀ ਪਰ ਦੁਨੀਆ ’ਚ ਇਕ ਵਾਰ ਫਿਰ ਬੁਰੀ ਸਥਿਤੀ ਬਣ ਸਕਦੀ ਹੈ, ਭਾਰਤ ਨੇ ਕੁੱਝ ਵਿਸ਼ੇਸ਼ ਬਾਸਮਤੀ ਚੌਲਾਂ ਦੇ ਐਕਸਪੋਰਟ ਨੂੰ ਬੈਨ ਕਰ ਦਿੱਤਾ ਹੈ।

ਸਰਕਾਰ ਨੇ ਪ੍ਰੀਮੀਅਮ ਬਾਸਮਤੀ ਚੌਲਾਂ ਦੀ ਆੜ ’ਚ ਸਫੈਦ ਗੈਰ-ਬਾਸਮਤੀ ਚੌਲਾਂ ਦੀ ਸੰਭਾਵਿਕ ਐਕਸਪੋਰਟ ਦੀ ‘ਧਾਂਦਲੀ’ ਨੂੰ ਰੋਕਣ ਲਈ ਵੱਡਾ ਫੈਸਲਾ ਲਿਆ ਹੈ। ਐਤਵਾਰ ਨੂੰ ਇਸ ਸਬੰਧ ’ਚ ਵਣਜ ਅਤੇ ਉਦਯੋਗ ਮੰਤਰਾਲਾ ਨੇ ਇਕ ਬਿਆਨ ਜਾਰੀ ਕਰ ਕੇ ਡਿਟੇਲ ’ਚ ਜਾਣਕਾਰੀ ਦਿੱਤੀ ਹੈ।

ਇਹ ਵੀ ਪੜ੍ਹੋ :  16 ਦਿਨ ਬੰਦ ਰਹਿਣ ਵਾਲੇ ਹਨ ਬੈਂਕ, ਜਾਣੋ ਸਤੰਬਰ ਮਹੀਨੇ ਵਿਚ ਛੁੱਟੀਆਂ ਦੀ ਸੂਚੀ

ਕੇਂਦਰ ਸਰਕਾਰ ਵੱਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਅਤੇ ਘਰੇਲੂ ਖੁਰਾਕੀ ਸੁਰੱਖਿਆ ਯਕੀਨੀ ਕਰਨ ਲਈ ਚੌਲਾਂ ਦੀ ਬਰਾਮਦ ਨੂੰ ਬੈਨ ਕਰਨ ਲਈ ਵੱਖ-ਵੱਖ ਉਪਾਅ ਕਰ ਰਹੀ। ਇਸ ਕੜੀ ’ਚ ਸਰਕਾਰ ਨੇ ਹੁਣ ਇਕ ਹੋਰ ਵੱਡਾ ਕਦਮ ਚੁੱਕਿਆ ਹੈ। ਸਰਕਾਰ ਨੇ ਲੂਜ਼ ਬਾਸਮਤੀ ਚੌਲ ਦੇ ਰੂਪ ’ਚ ਗੈਰ-ਬਾਸਮਤੀ ਸਫੈਦ ਚੌਲਾਂ ਦੀ ਬਰਾਮਦ ਨੂੰ ਰੋਕਣ ਦੀ ਪਹਿਲ ਕੀਤੀ ਹੈ। ਇਸ ਫੈਸਲੇ ਨਾਲ 1200 ਡਾਲਰ ਪ੍ਰਤੀ ਟਨ ਤੋਂ ਘੱਟ ਕੀਮਤ ’ਤੇ ਕੰਟਰੈਕਟਿਡ ਸਾਰੇ ਬਾਸਮਤੀ ਚੌਲਾਂ ਦੀ ਬਰਾਮਦ ਨੂੰ ਅਸਥਾਈ ਰੂਪ ਨਾਲ ਰੋਕ ਦਿੱਤਾ ਜਾਵੇਗਾ।

ਰੋਕ ਦੇ ਬਾਵਜੂਦ 15.06 ਫੀਸਦੀ ਵਧੀ ਚੌਲਾਂ ਦੀ ਐਕਸਪੋਰਟ

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਸਰਕਾਰ ਨੇ 20 ਜੁਲਾਈ ਨੂੰ ਗੈਰ-ਬਾਸਮਤੀ ਸਫੈਦ ਚੌਲਾਂ ਦੀ ਬਰਾਮਦ ’ਤੇ ਰੋਕ ਲਾ ਦਿੱਤੀ ਸੀ। ਇਹ ਵੇਖਿਆ ਗਿਆ ਹੈ ਕਿ ਨਿਰਧਾਰਿਤ ਕਿਸਮਾਂ ’ਤੇ ਰੋਕ ਦੇ ਬਾਵਜੂਦ ਇਸ ਸਾਲ ਚੌਲਾਂ ਦੀ ਬਰਾਮਦ ਜ਼ਿਆਦਾ ਰਹੀ ਹੈ। 17 ਅਗਸਤ ਤੱਕ ਚੌਲਾਂ ਦੀ ਕੁਲ ਬਰਾਮਦ (ਟੁੱਟੇ ਹੋਏ ਚੌਲਾਂ ਨੂੰ ਛੱਡ ਕੇ, ਜਿਸ ਦੀ ਬਰਾਮਦ ਬੈਨ ਹੈ) ਪਿਛਲੇ ਸਾਲ ਦੀ ਇਸੇ ਮਿਆਦ ਦੇ 6.37 ਐੱਮ. ਐੱਮ. ਟੀ. ਦੀ ਤੁਲਣਾ ’ਚ 7.33 ਐੱਮ. ਐੱਮ. ਟੀ. ਰਹੀ ਅਤੇ ਇਸ ’ਚ 15.06 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ :  ਦੁਨੀਆ ਭਰ ਵਿਚ ਵੱਜ ਰਿਹਾ ਦੇਸ਼ ਦਾ ਡੰਕਾ, 21 ਦਿੱਗਜ ਕੰਪਨੀਆਂ ਦੀ ਕਮਾਨ ਭਾਰਤੀ CEO ਦੇ ਹੱਥ

ਦੁਨੀਆ ’ਚ ਮੱਚ ਸਕਦੀ ਹੈ ਹਾਹਾਕਾਰ

ਪਿਛਲੇ ਮਹੀਨੇ ਜਦੋਂ ਭਾਰਤ ਨੇ ਗੈਰ-ਬਾਸਮਤੀ ਸਫੈਦ ਚੌਲਾਂ ਦੀ ਐਕਸਪੋਰਟ ’ਤੇ ਬੈਨ ਲਾਇਆ ਸੀ, ਉਦੋਂ ਅਮਰੀਕਾ ਦੇ ਕਈ ਇਲਾਕਿਆਂ ’ਚ ਚੌਲਾਂ ਦੀ ਬਲੈਕ ਮਾਰਕੀਟਿੰਗ ਹੋਣ ਦੇ ਵੀਡੀਓ ਸਾਹਮਣੇ ਆਏ ਸਨ। ਰਿਟੇਲ ਸਟੋਰ ਦੇ ਬਾਹਰ ਲੰਮੀਆਂ-ਲੰਮੀਆਂ ਲਾਈਨਾਂ ਵੇਖੀਆਂ ਗਈਆਂ ਸਨ, ਉਥੇ ਹੀ ਇਕ ਪਰਿਵਾਰ ਨੂੰ 9 ਕਿਲੋ ਚੌਲਾਂ ਦੀ ਲਿਮਟਿਡ ਸਪਲਾਈ ਦਾ ਨਿਯਮ ਵੀ ਕਈ ਸਟੋਰਾਂ ਨੇ ਬਣਾ ਦਿੱਤਾ ਸੀ, ਉਥੇ ਹੀ ਦੁਬਈ ਅਤੇ ਖਾੜੀ ਦੇਸ਼ਾਂ ’ਚ ਚੌਲਾਂ ਦੀ ਐਕਸਪੋਰਟ ਅਤੇ ਰੀ -ਐਕਸਪੋਰਟ ’ਤੇ ਬੈਨ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ। ਅਜਿਹੇ ’ਚ ਹੁਣ ਬਾਸਮਤੀ ਚੌਲਾਂ ਦੀ ਐਕਸਪੋਰਟ ’ਤੇ ਇਸ ਤਰ੍ਹਾਂ ਦੀ ਰੋਕ ਬਾਜ਼ਾਰ ’ਚ ਕੀ ਅਸਰ ਹੋਵੇਗਾ, ਇਹ ਹੁਣ ਸਾਹਮਣੇ ਆਉਣਾ ਬਾਕੀ ਹੈ।

ਇਹ ਵੀ ਪੜ੍ਹੋ :  ਚੀਨੀ ਲੋਕਾਂ ਨੇ ਜਾਪਾਨੀ ਉਤਪਾਦਾਂ ਦਾ ਕੀਤਾ ਬਾਇਕਾਟ, ਖ਼ਰੀਦਿਆ ਸਾਮਾਨ ਵੀ ਕਰ ਰਹੇ ਵਾਪਸ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News