ਭਾਰਤ ਚਾਲੂ ਵਿੱਤੀ ਸਾਲ ''ਚ ਬਣਿਆ ਰਹੇਗਾ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਥਥਾ

Tuesday, Oct 24, 2023 - 10:41 AM (IST)

ਭਾਰਤ ਚਾਲੂ ਵਿੱਤੀ ਸਾਲ ''ਚ ਬਣਿਆ ਰਹੇਗਾ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਥਥਾ

ਨਵੀਂ ਦਿੱਲੀ (ਭਾਸ਼ਾ) – ਭਾਰਤ ਮਜ਼ਬੂਤ ਘਰੇਲੂ ਬੁਨਿਆਦੀ ਅਤੇ ਮਹਿੰਗਾਈ ਵਿਚ ਨਰਮੀ ਦੀ ਉਮੀਦ ਦਰਮਿਆਨ ਚਾਲੂ ਵਿੱਤੀ ਸਾਲ (2023-24) ਵਿਚ ਵੀ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਬਣਿਆ ਰਹੇਗਾ। ਵਿੱਤ ਮੰਤਰਾਲਾ ਦੀ ਸੋਮਵਾਰ ਨੂੰ ਜਾਰੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਵਿੱਤ ਮੰਤਰਾਲਾ ਦੀ ਸਤੰਬਰ ਦੀ ਮਾਸਿਕ ਆਰਥਿਕ ਸਮੀਖਿਆ ’ਚ ਕਿਹਾ ਗਿਆ ਹੈ ਕਿ ਫਾਰਸ ਦੀ ਖਾੜੀ ’ਚ ਹਾਲ ਹੀ ਦੇ ਘਟਨਾਕ੍ਰਮਾਂ ਨਾਲ ਗਲੋਬਲ ਅਨਿਸ਼ਚਿਤਤਾਵਾਂ ਵਧ ਗਈਆਂ ਹਨ। ਇਨ੍ਹਾਂ ਘਟਨਾਕ੍ਰਮਾਂ ਨਾਲ ਅੱਗੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਛਾਲ ਆ ਸਕਦਾ ਹੈ।

ਇਹ ਵੀ ਪੜ੍ਹੋ :  ਇਜ਼ਰਾਈਲ-ਹਮਾਸ ਜੰਗ ਦਰਮਿਆਨ ਫਸਿਆ ਬਨਾਰਸ ਦਾ 100 ਕਰੋੜ ਦਾ ਕਾਰੋਬਾਰ, ਬਰਾਮਦਕਾਰ ਚਿੰਤਤ

ਇਸ ਤੋਂ ਇਲਾਵਾ ਅਮਰੀਕਾ ’ਚ ਸਖਤ ਮੁਦਰਾ ਨੀਤੀ (ਰਿਪੋਰਟ ’ਚ ਮੁਦਰਾ ਨੀਤੀ ਨੂੰ ਹੋਰ ਸਖਤ ਕਰਨ ਤੋਂ ਇਨਕਾਰ ਨਹੀਂ ਕੀਤਾ ਗਿਆ ਹੈ) ਅਤੇ ਅਮਰੀਕੀ ਸਕਿਓਰਿਟੀਜ਼ ਦੀ ਸਪਲਾਈ ਬਹੁਤ ਜ਼ਿਆਦਾ ਰਹਿਣ ਕਾਰਨ ਵਿੱਤੀ ਸਥਿਤੀ ‘ਤੰਗ’ ਹੋ ਸਕਦੀ ਹੈ। ਰਿਪੋਰਟ ਮੁਤਾਬਕ ਮੌਜੂਦਾ ਪੱਧਰ ’ਤੇ ਅਮਰੀਕੀ ਸ਼ੇਅਰ ਬਾਜ਼ਾਰਾਂ ’ਚ ਗਿਰਾਵਟ ਦਾ ਜੋਖਮ ਵੱਧ ਹੈ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਇਸ ਦਾ ਪ੍ਰਭਾਵ ਦੁਨੀਆ ਦੇ ਹੋਰ ਬਾਜ਼ਾਰਾਂ ’ਤੇ ਵੀ ਪਵੇਗਾ। ਹਾਲਾਂਕਿ ਰਿਪੋਰਟ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਚਾਲੂ ਵਿੱਤੀ ਸਾਲ ਲਈ ਭਾਰਤ ਦਾ ਵਿਆਪਕ ਆਰਥਿਕ ਦ੍ਰਿਸ਼ਟੀਕੋਣ ਉੱਜਵਲ ਹੈ ਅਤੇ ਇਹ ਮਜ਼ਬੂਤ ਘਰੇਲੂ ਬੁਨਿਆਦੀ ਢਾਂਚੇ ’ਤੇ ਆਧਾਰਿਤ ਹੈ। ਨਿੱਜੀ ਖਪਤ ਦੇ ਨਾਲ-ਨਾਲ ਨਿਵੇਸ਼ ਮੰਗ ਵੀ ਮਜ਼ਬੂਤ ਹੋ ਰਹੀ ਹੈ।

ਇਹ ਵੀ ਪੜ੍ਹੋ :    OLA ਦੀ ਖ਼ਾਸ '72 ਘੰਟੇ ਇਲੈਕਟ੍ਰਿਕ ਰਸ਼' ਪੇਸ਼ਕਸ਼, ਨਕਦ ਛੋਟ ਤੇ ਐਕਸਚੇਂਜ ਬੋਨਸ ਸਮੇਤ ਮਿਲਣਗੇ ਕਈ ਆਫ਼ਰਸ

ਰਿਪੋਰਟ ਕਹਿੰਦੀ ਹੈ ਕਿ ਭਾਰਤ ’ਚ ਉਦਯੋਗਿਕ ਸਮਰੱਥਾ ਦੇ ਇਸਤੇਮਾਲ ਵਿਚ ਸੁਧਾਰ ਹੋਇਆ ਹੈ ਅਤੇ ਨਾਲ ਹੀ ਜਾਇਦਾਦ ਬਾਜ਼ਾਰ ਵੀ ਚੰਗੀ ਸਥਿਤੀ ’ਚ ਦਿਖਾਈ ਦੇ ਰਿਹਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਜਲ ਭੰਡਾਰ ਦੇ ਪੱਧਰ ’ਚ ਸੁਧਾਰ ਆਉਂਦੇ ਹਾੜ੍ਹੀ ਸੀਜ਼ਨ ਲਈ ਚੰਗਾ ਸੰਕੇਤ ਹੈ। ਮੁੱਖ ਮਹਿੰਗਾਈ ਲਗਾਤਾਰ ਘਟ ਰਹੀ ਹੈ ਜਦ ਕਿ ਖੁਰਾਕ ਮਹਿੰਗਾਈ ਘੱਟ ਹੋਈ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਕੌਮਾਂਤਰੀ ਮੁਦਰਾ ਫੰਡ ਦੇ ਅਨੁਮਾਨ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਭਾਰਤ 2023-24 ਵਿਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਪ੍ਰਮੁੱਖ ਅਰਥਵਿਵਸਥਾ ਬਣਿਆ ਰਹੇਗਾ।

ਇਹ ਵੀ ਪੜ੍ਹੋ :    Post Office ਦੇ ਰਿਹੈ ਬੰਪਰ Saving ਦਾ ਮੌਕਾ...ਵਿਆਜ ਦੇ ਨਾਲ ਹਰ ਮਹੀਨੇ ਮਿਲਣਗੇ 9000 ਰੁਪਏ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News