2027 ਤੱਕ ਭਾਰਤ ਬਣੇਗਾ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਕੰਜ਼ਿਊਮਰ ਡਿਊਰੇਬਲ ਬਾਜ਼ਾਰ

Tuesday, Oct 01, 2024 - 04:05 PM (IST)

ਨਵੀਂ ਦਿੱਲੀ (ਭਾਸ਼ਾ) – ਉਦਯੋਗ ਮੰਡਲ ਸੀ. ਆਈ.ਆਈ. ਨੇ ਹਾਲ ਹੀ ’ਚ ਐਲਾਨ ਕੀਤਾ ਹੈ ਕਿ ਭਾਰਤ ਦਾ ਕੰਜ਼ਿਊਮਰ ਡਿਊਰੇਬਲ ਬਾਜ਼ਾਰ ਮਾਲੀ ਸਾਲ 2029-30 ਤੱਕ 5 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ ਅਤੇ 2027 ਤੱਕ ਇਹ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਬਾਜ਼ਾਰ ਬਣ ਜਾਵੇਗਾ। ਸੀ. ਆਈ. ਆਈ. ਦੀ ਰਾਸ਼ਟਰੀ ਕਮੇਟੀ ਦੇ ਚੇਅਰਮੈਨ ਬੀ. ਤਿਆਗਰਾਜਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤੀ ਉਤਪਾਦ ਵਿਸ਼ਵ ਪੱਧਰ ’ਤੇ ਭਰੋਸੇਯੋਗਤਾ ਵੱਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਇਕ ਮਜ਼ਬੂਤ ਕਮਰਸ਼ੀਅਲ ਮਾਹੌਲ ਦਾ ਨਿਰਮਾਣ ਅਤੇ ਮਾਨਕੀਕਰਨ ਨੂੰ ਅਪਨਾਉਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ :     Mutual Fund ਦੇ ਨਿਵੇਸ਼ਕਾਂ ਲਈ ਵੱਡੀ ਸਹੂਲਤ, ਹੁਣ ਰੰਗ ਦੇਖ ਕੇ ਜਾਣੋ ਕਿੰਨਾ ਹੈ ਜੋਖਮ

ਤਿਆਗਰਾਜ ਨੇ ‘ਸੀ. ਆਈ. ਆਈ. ਕੰਜ਼ਿਊਮਰ ਇਲੈਕਟ੍ਰਾਨਿਕਸ ਐਂਡ ਡਿਊਰੇਬਲਸ ਸਮਿਟ’ 2024 ਦੌਰਾਨ ਕਿਹਾ ਕਿ ਅਗਲੇ ਦਹਾਕੇ ’ਚ ਇਸ ਖੇਤਰ ’ਚ ਮੁੱਲ ਲੜੀ ’ਚ ਕਈ ਮੌਕੇ ਪੈਦਾ ਹੋਣ ਦੀ ਉਮੀਦ ਹੈ। ਉਨ੍ਹਾਂ ਨੇ ਜ਼ਿਕਰ ਕੀਤਾ ਕਿ ਭਾਰਤ ਪਹਿਲਾਂ ਤੋਂ ਹੀ ਖਪਤਕਾਰ ਵਸਤੂਆਂ ਲਈ ਸਭ ਤੋਂ ਤੇਜ਼ੀ ਨਾਲ ਵਧਦਾ ਮੁੱਖ ਬਾਜ਼ਾਰ ਹੈ।

ਉਹ ਦੱਸਦੇ ਹਨ ਕਿ ਸਵਦੇਸ਼ੀ ਹਿੱਸੇਦਾਰਾਂ ਦੇ ਵਿਕਾਸ ਨਾਲ ਭਾਰਤ ਦੇ ਵਿਸ਼ਵ ਵਿਨਿਰਮਾਣ ਮਹਾਸ਼ਕਤੀ ਬਣਨ ਦੀਆਂ ਸੰਭਾਵਨਾਵਾਂ ਮਜ਼ਬੂਤ ਹੈ। ਉਨ੍ਹਾਂ ਨੇ ਵੱਖ-ਵੱਖ ਸਰਕਾਰੀ ਪਹਿਲਾਂ, ਜਿਵੇਂ ਉਤਪਾਦਨ ਨਾਲ ਪ੍ਰੋਤਸਾਹਨ ਯੋਜਨਾਵਾਂ ਦੀ ਸ਼ਲਾਘਾ ਕੀਤੀ, ਜੋ ਭਾਰਤ ਨੂੰ ਆਤਮਨਿਰਭਰ ਅਤੇ ਤਕਨੀਕੀ ਤੌਰ ’ਤੇ ਉੱਨਤ ਕਰਨ ’ਚ ਮਦਦ ਕਰ ਰਹੀ ਹੈ।

ਇਹ ਵੀ ਪੜ੍ਹੋ :     AIR India ਦੇ ਜਹਾਜ਼ 'ਚ ਆਈ ਖ਼ਰਾਬੀ, 1 ਘੰਟਾ ਫਲਾਈਟ 'ਚ ਬੰਦ ਰਹੇ ਯਾਤਰੀ

ਤਿਆਗਰਾਜਨ ਨੇ ਕਿਹਾ ਕਿ ਭਾਰਤੀ ਉਤਪਾਦਾਂ ਦੀ ਗੁਣਵੱਤਾ ’ਚ ਸੁਧਾਰ ਕਰਨ ਨਾਲ ਖਪਤਕਾਰਾਂ ਦਾ ਭਰੋਸਾ ਵਧੇਗਾ। ਇਸ ਲਈ ਵਿਸ਼ਵ ਪੱਧਰ ’ਤੇ ਭਾਰਤੀ ਮਾਨਕਾਂ ਨੂੰ ਅਪਨਾਉਣਾ ਜ਼ਰੂਰੀ ਹੈ ਤਾਂ ਜੋ ਦੇਸ਼ ਆਪਣੇ ਉਤਪਾਦਾਂ ਨੂੰ ਕੌਮਾਂਤਰੀ ਬਾਜ਼ਾਰ ’ਚ ਮੁਕਾਬਲੇਬਾਜ਼ ਬਣਾ ਸਕੇ।

ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਖੇਤਰ ’ਚ ਖੋਜ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਨਾਲ ਹੀ ਨਵਾਚਾਰ ਵੀ ਬਹੁਤ ਮਹੱਤਵਪੂਰਨ ਹੈ। ਤਕਨੀਕ ਖਾਸ ਤੌਰ ’ਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ. ਆਈ.) ’ਚ ਤਰੱਕੀ ਨੇ ਇਸ ਖੇਤਰ ’ਚ ਨਵੇਂ ਬਾਜ਼ਾਰ ਮੌਕੇ ਅਤੇ ਨਵੇਂ ਪ੍ਰਯੋਗ ਪ੍ਰਦਾਨ ਕੀਤੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News