ਚੀਨ ਵਰਗੇ ਦੇਸ਼ਾਂ ਨੂੰ ਝਟਕਾ! ਭਾਰਤ ਨੂੰ ਮਾਲ ਭੇਜਣਾ ਹੋਵੇਗਾ ਹੁਣ ਹੋਰ ਮੁਸ਼ਕਲ, ਲਾਗੂ ਹੋਣਗੇ ਇਹ ਨਿਯਮ

Tuesday, Jul 28, 2020 - 06:54 PM (IST)

ਨਵੀਂ ਦਿੱਲੀ — ਭਾਰਤ ਲਗਭਗ 371 ਸ਼੍ਰੇਣੀ ਦੀਆਂ ਚੀਜ਼ਾਂ ਚੀਨ ਵਰਗੇ ਦੇਸ਼ਾਂ ਤੋਂ ਆਯਾਤ ਕਰਦਾ ਹੈ। ਇਨ੍ਹਾਂ ਚੀਜ਼ਾਂ ਵਿਚ ਖਿਡੌਣੇ, ਸਟੀਲ ਬਾਰ, ਸਟੀਲ ਟਿਊਬ, ਇਲੈਕਟ੍ਰਾਨਿਕਸ ਦਾ ਸਮਾਨ, ਦੂਰਸੰਚਾਰ ਵਸਤੂਆਂ, ਭਾਰੀ ਮਸ਼ੀਨਰੀ, ਕਾਗਜ਼, ਰਬੜ ਅਤੇ ਸ਼ੀਸ਼ੇ ਵਰਗਾ ਸਮਾਨ ਸ਼ਾਮਲ ਹੈ। ਅਗਲੀ ਮਾਰਚ ਤੋਂ, ਭਾਰਤ ਇਨ੍ਹਾਂ ਚੀਜ਼ਾਂ 'ਤੇ ਇੰਡੀਅਨ ਸਟੈਂਡਰਡ ਮਾਰਕ(Mandatory Indian Standard Mark) ਯਾਨੀ ਕਿ ਆਈਐਸ ਦੇ ਮਿਆਰ ਨੂੰ ਲਾਜ਼ਮੀ ਕਰ ਦੇਵੇਗਾ।

ਇਹ ਵੀ ਪੜ੍ਹੋ: ਭਾਰਤੀ ਬਾਜ਼ਾਰ 'ਚ ਲਾਂਚ ਹੋਇਆ ਕੋਰੋਨਾ ਦੇ ਕੀਟਾਣੂ ਖਤਮ ਕਰਨ ਵਾਲਾ ਅਤਿ-ਪ੍ਰਭਾਵਸ਼ਾਲੀ ਕੀਟਾਣੂਨਾਸ਼ਕ

ਇਸ ਨਾਲ ਹਲਕੀ ਕੁਆਲਟੀ ਦੇ ਮਾਲ ਦੀ ਦਰਾਮਦ 'ਤੇ ਰੋਕ ਲੱਗ ਸਕੇਗੀ। ਵਣਜ ਮੰਤਰਾਲੇ ਨੇ ਪਿਛਲੇ ਸਾਲ ਇਨ੍ਹਾਂ ਚੀਜ਼ਾਂ ਦੀ ਪਛਾਣ ਕੀਤੀ ਸੀ। ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਤਮ ਨਿਰਭਰ ਭਾਰਤ ਪਹਿਲ ਦੇ ਤਹਿਤ ਦਰਾਮਦਾਂ ਨੂੰ ਘਟਾਉਣ ਅਤੇ ਨਿਰਯਾਤ ਵਧਾਉਣ ਲਈ ਕਈ ਪ੍ਰਕਿਰਿਆਵਾਂ ਤੇਜ਼ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਹੁਣ ਬੀਮਾ ਪਾਲਿਸੀ ਧਾਰਕਾਂ 'ਤੇ ਪਈ ਹੈਕਰਾਂ ਦੀ ਨਜ਼ਰ, ਇਸ ਤਰ੍ਹਾਂ ਕਰ ਰਹੇ ਨੇ ਧੋਖਾਧੜੀ

ਖਪਤਕਾਰ ਮਾਮਲਿਆਂ ਦੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਜਾਣਕਾਰੀ ਦਿੱਤੀ ਕਿ ਸਬੰਧਤ ਮੰਤਰਾਲੇ ਵਣਜ ਮੰਤਰਾਲੇ ਦੁਆਰਾ ਦਿੱਤੀ ਸੂਚੀ ਵਿੱਚੋਂ ਮਹੱਤਵਪੂਰਨ ਚੀਜ਼ਾਂ ਦੀ ਪਛਾਣ ਕਰ ਰਹੇ ਹਨ ਅਤੇ ਉਹ ਲਾਜ਼ਮੀ ਮਾਪਦੰਡ ਬਣਾਉਣ ਲਈ ਬੀਆਈਐਸ ਨਾਲ ਵੀ ਸੰਪਰਕ ਕਰ ਰਹੇ ਹਨ।

ਇਹ ਵੀ ਪੜ੍ਹੋ: ਫੇਸਬੁੱਕ ਨੂੰ ਪਛਾੜ ਇਹ ਕੰਪਨੀ ਬਣੀ ਵਿਸ਼ਵ ਦੀ ਸਭ ਤੋਂ ਕੀਮਤੀ ਸੋਸ਼ਲ ਮੀਡੀਆ ਕੰਪਨੀ

 


Harinder Kaur

Content Editor

Related News