ਭਾਰਤ-ਅਮਰੀਕਾ ਵਪਾਰ ਰਿਸ਼ਤਿਆਂ ''ਚ ਹੈ ਖਿੱਚਾਅ : ਵ੍ਹਾਈਟ ਹਾਊਸ

03/18/2018 10:30:24 AM

ਵਾਸ਼ਿੰਗਟਨ—ਭਾਰਤ, ਅਮਰੀਕਾ ਦੇ ਸੰਬੰਧਾਂ 'ਚ ਵਪਾਰ ਇਕ ਅਜਿਹਾ ਪਹਿਲੂ ਹੈ ਜਿਸ 'ਚ ਹਮੇਸ਼ਾ ਹੀ ਖਿੱਚਾਅ ਰਿਹਾ ਹੈ। ਵ੍ਹਾਈਟ ਹਾਊਸ ਦੇ ਇਕ ਸੀਨੀਅਨ ਅਧਿਕਾਰੀ ਨੇ ਇਹ ਗੱਲ ਕਹੀਂ। ਹਾਲਾਂਕਿ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਟਰੰਪ ਪ੍ਰਸ਼ਾਸਨ ਭਾਰਤ ਦੇ ਨਾਲ 'ਮੁਕਤ', ਨਿਰਪੱਖ ਅਤੇ ਪਰਸਪਰ ਜਵਾਬੀ' ਵਪਾਰ ਚਾਹੁੰਦਾ ਹੈ। 
ਅਮਰੀਕਾ ਵਲੋਂ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਟਰੰਪ ਨੇ ਮਹਿੰਗੀਆਂ ਮੋਟਰਸਾਈਕਲਾਂ 'ਤੇ ਭਾਰਤ 'ਚ ਉੱਚਾ ਆਯਾਤ ਟੈਕਸ ਲਗਾਏ ਜਾਣ ਦਾ ਮੁੱਦਾ ਚੁੱਕਿਆ ਸੀ ਅਤੇ ਬਦਲੇ 'ਚ ਭਾਰਤ ਤੋਂ ਆਉਣ ਵਾਲੀਆਂ ਮੋਟਰਸਾਈਕਲਾਂ 'ਤੇ ਜਵਾਬੀ ਕਰ ਲਗਾਉਣ ਦੀ ਚਿਤਾਵਨੀ ਦਿੱਤੀ ਸੀ। ਅਮਰੀਕਾ ਦੇ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਦੋ-ਪੱਖੀ ਸੰਬੰਧਾਂ ਨੂੰ ਲੈ ਕੇ ਦੋਵੇਂ ਪੱਖ ਮਜ਼ਬੂਤੀ ਨਾਲ ਪ੍ਰਤੀਬੱਧ ਹੈ। ਜੇਕਰ ਤੁਸੀਂ ਸੰਬੰਧਾਂ ਦੇ ਅਜਿਹੇ ਬਿੰਦੂ ਦੀ ਗੱਲ ਕਰਦੇ ਹੋ ਜਿਥੇ ਦੋਵੇਂ ਦੇਸ਼ਾਂ ਦੀ ਵਿਚਕਾਰ ਟਕਰਾਅ ਹੈ ਤਾਂ ਉਹ ਨਿਸ਼ਚਿਤ ਤੌਰ 'ਤੇ ਵਪਾਰ ਪੱਖ ਹੋਵੇਗਾ।
ਨਾਮ ਨਾ ਦੱਸਣ ਦੀ ਸ਼ਰਤ 'ਤੇ ਅਧਿਕਾਰੀ ਨੇ ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਦੇ ਨਾਲ ਅਮਰੀਕੀ ਸੰਬੰਧਾਂ ਦੇ ਵੱਖ-ਵੱਖ ਪਹਿਲੂਆਂ ਨੂੰ ਸਪੱਸ਼ਟ ਕੀਤਾ। ਅਧਿਕਾਰੀ ਨੇ ਕਿਹਾ ਕਿ ਭਾਰਤ ਦੇ ਨਾਲ ਵਧਦੇ ਵਪਾਰ ਨੂੰ ਘਾਟੇ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਦਾ ਮੁਕਤ, ਨਿਰਪੱਖ ਅਤੇ ਇਕ-ਦੂਜੇ ਦੇ ਵਿਚਕਾਰ ਵਪਾਰ ਨੂੰ ਲੈ ਕੇ ਨਜ਼ਰੀਆ ਸਪੱਸ਼ਟ ਹੈ। ਨਾਲ ਹੀ ਸੰਕੇਤ ਦਿੱਤੇ ਕਿ ਹਾਲ ਹੀ 'ਚ ਵਪਾਰ ਘਾਟਾ ਅਸਲ 'ਚ ਥੋੜ੍ਹਾ ਘੱਟ ਹੋਇਆ ਹੈ।  


Related News