ਭਾਰਤ-ਅਮਰੀਕਾ ਦਰਮਿਆਨ ਟ੍ਰੇਡ ਡੀਲ ’ਤੇ ਗੱਲਬਾਤ ਮੁੜ ਸ਼ੁਰੂ
Tuesday, Sep 16, 2025 - 10:09 PM (IST)

ਨਵੀਂ ਦਿੱਲੀ (ਭਾਸ਼ਾ) – ਭਾਰਤ ਅਤੇ ਅਮਰੀਕਾ ਦੇ ਮੁੱਖ ਵਾਰਤਾਕਾਰਾਂ ਨੇ ਪ੍ਰਸਤਾਵਿਤ ਵਪਾਰ ਸਮਝੌਤੇ ’ਤੇ ਮੰਗਲਵਾਰ ਨੂੰ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਇਸ ਵਿਚ ਬਰਾਮਦਕਾਰਾਂ ਲਈ ਬੇਯਕੀਨੀ ਪੈਦਾ ਕਰਨ ਵਾਲੇ ਭਾਰੀ ਟੈਰਿਫਾਂ ਦੇ ਮੱਦੇਨਜ਼ਰ ਮੁੱਦਿਆਂ ਨੂੰ ਸੁਲਝਾਉਣ ਦੇ ਯਤਨ ਕੀਤੇ ਜਾਣਗੇ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਦੱਖਣੀ ਅਤੇ ਮੱਧ ਏਸ਼ੀਆ ਲਈ ਸਹਾਇਕ ਅਮਰੀਕੀ ਵਪਾਰ ਪ੍ਰਤੀਨਿਧੀ ਬ੍ਰੈਂਡਨ ਲਿੰਚ ਅਮਰੀਕੀ ਟੀਮ ਦੀ ਅਗਵਾਈ ਕਰ ਰਹੇ ਹਨ, ਜਦਕਿ ਵਣਜ ਵਿਭਾਗ ਵਿਚ ਵਿਸ਼ੇਸ਼ ਸਕੱਤਰ ਰਾਜੇਸ਼ ਅਗਰਵਾਲ ਭਾਰਤ ਦੇ ਮੁੱਖ ਵਾਰਤਾਕਾਰ ਹਨ। ਲਿੰਚ ਆਪਣੇ ਭਾਰਤੀ ਹਮਅਹੁਦਾ ਨਾਲ ਇਕ ਦਿਨਾਂ ਗੱਲਬਾਤ ਲਈ ਸੋਮਵਾਰ ਦੇਰ ਰਾਤ ਭਾਰਤ ਪੁੱਜੇ। ਰੂਸੀ ਕੱਚਾ ਤੇਲ ਖਰੀਦਣ ਲਈ ਅਮਰੀਕੀ ਬਾਜ਼ਾਰ ਵਿਚ ਪ੍ਰਵੇਸ਼ ਕਰਨ ਵਾਲੇ ਭਾਰਤੀ ਸਾਮਾਨ ’ਤੇ 25 ਫੀਸਦੀ ਟੈਰਿਫ ਅਤੇ 25 ਫੀਸਦੀ ਵਾਧੂ ਜੁਰਮਾਨਾ ਲਾਏ ਜਾਣ ਤੋਂ ਬਾਅਦ ਕਿਸੇ ਉੱਚ ਅਹੁਦੇ ’ਤੇ ਵਿਰਾਜਮਾਨ ਅਮਰੀਕੀ ਵਪਾਰ ਅਧਿਕਾਰੀ ਦੀ ਇਹ ਪਹਿਲੀ ਯਾਤਰਾ ਹੈ। ਅਧਿਕਾਰੀ ਨੇ ਕਿਹਾ ਕਿ ਵਪਾਰ ਗੱਲਬਾਤ ਸ਼ੁਰੂ ਹੋ ਗਈ ਹੈ।