USA ਵਿਚ ਟਰੰਪ ਤੇ ਮੋਦੀ ਦੀ ਮੁਲਾਕਾਤ, ਸਸਤਾ ਹੋ ਸਕਦਾ ਹੈ ਹਾਰਲੇ?

09/22/2019 3:27:51 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਯੂ. ਐੱਸ. ਦੇ ਟੈਕਸਾਸ 'ਚ ਹਿਊਸਟਨ 'ਚ 50,000 ਲੋਕਾਂ ਨੂੰ ਸੰਬੋਧਨ ਕਰਨ ਜਾ ਰਹੇ ਹਨ। ਇੱਥੇ ਉਨ੍ਹਾਂ ਨਾਲ ਯੂ. ਐੱਸ. ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਮੌਜੂਦ ਹੋਣਗੇ। ਅਮਰੀਕੀ ਯਾਤਰਾ ਦੌਰਾਨ ਪੀ. ਐੱਮ. ਮੋਦੀ ਦੀ ਟਰੰਪ ਨਾਲ ਦੋ ਵਾਰ ਮੁਲਾਕਾਤ ਹੋਵੇਗੀ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਕਈ ਸਮਝੌਤੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।



ਉੱਥੇ ਹੀ, ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਡੋਨਾਲਡ ਟਰੰਪ ਅਤੇ ਮੋਦੀ ਦੀ ਮੁਲਾਕਾਤ ਦੌਰਾਨ ਹਾਰਲੇ ਦਾ ਮੁੱਦਾ ਉੱਠ ਸਕਦਾ ਹੈ, ਜਿਸ ਨੂੰ ਲੈ ਕੇ ਟਰੰਪ ਕਈ ਵਾਰ ਭਾਰਤ ਸਰਕਾਰ ਨੂੰ ਕੋਸ ਚੁੱਕੇ ਹਨ।

ਪਿਛਲੇ ਸਾਲ ਫਰਵਰੀ 'ਚ ਸਰਕਾਰ ਨੇ ਸਾਰੇ ਹਾਰਲੇ ਮੋਟਰਸਾਈਕਲਾਂ 'ਤੇ ਡਿਊਟੀ ਘਟਾ ਕੇ 50 ਫੀਸਦੀ ਕਰ ਦਿੱਤੀ ਸੀ, ਜਦੋਂ ਕਿ ਇਸ ਤੋਂ ਪਹਿਲਾਂ 800 ਸੀਸੀ ਤਕ ਦੇ ਹਾਰਲੇ ਮੋਟਰਸਾਈਕਲਾਂ 'ਤੇ 60 ਫੀਸਦੀ ਅਤੇ ਇਸ ਤੋਂ ਵੱਧ ਸੀਸੀ ਵਾਲੇ 'ਤੇ 75 ਫੀਸਦੀ ਡਿਊਟੀ ਸੀ। ਹਾਲਾਂਕਿ, ਕਸਟਮ ਡਿਊਟੀ 'ਚ ਹੋਈ ਕਮੀ 'ਤੇ ਵੀ ਟਰੰਪ ਦੀ ਸ਼ਿਕਾਇਤ ਲਗਾਤਾਰ ਰਹੀ ਹੈ ਕਿਉਂਕਿ ਯੂ. ਐੱਸ. ਭਾਰਤੀ ਮੋਟਰਸਾਈਕਲਾਂ 'ਤੇ ਕੋਈ ਡਿਊਟੀ ਚਾਰਜ ਨਹੀਂ ਕਰਦਾ ਹੈ। ਇਸ 'ਤੇ ਗੱਲਬਾਤ ਹੁੰਦੀ ਹੈ ਤਾਂ ਸਰਕਾਰ ਯੂ. ਐੱਸ. ਦੇ ਨਿਵੇਸ਼ ਲਈ ਦਰਵਾਜ਼ੇ ਖੋਲ੍ਹਣ ਲਈ ਕਸਟਮ ਡਿਊਟੀ 'ਚ ਕਟੌਤੀ ਕਰਨ ਦਾ ਵਿਚਾਰ ਕਰ ਸਕਦੀ ਹੈ ਕਿਉਂਕਿ ਚੀਨ ਨਾਲ ਵਪਾਰ ਯੁੱਧ ਵਿਚਕਾਰ ਭਾਰਤ-ਅਮਰੀਕਾ ਇਕ-ਦੂਜੇ ਨਾਲ ਵਪਾਰ ਵਧਾਉਣ ਲਈ ਪੱਬਾਂ ਭਾਰ ਹਨ। ਉੱਥੇ ਹੀ, ਟਰੰਪ ਸਰਕਾਰ ਭਾਰਤ ਲਈ ਜੀ. ਐੱਸ. ਪੀ. ਯਾਨੀ ਵਪਾਰ 'ਚ ਤਰਜੀਹੀ ਦਰਜਾ ਬਹਾਲ ਕਰਨ ਦਾ ਵਿਚਾਰ ਕਰ ਸਕਦੀ ਹੈ। ਹਾਲ ਹੀ 'ਚ ਟਰੰਪ ਦੀ ਰੀਪਬਲਿਕਨ ਤੇ ਵਿਰੋਧੀ ਧਿਰ ਡੈਮੋਕ੍ਰੇਟਿਕ ਪਾਰਟੀ ਦੋਹਾਂ ਦੇ ਕੁੱਲ ਮਿਲਾ ਕੇ 44 ਐੱਮ. ਪੀਜ਼. ਨੇ ਟਰੰਪ ਸਰਕਾਰ ਕੋਲ ਇਹ ਮੰਗ ਕੀਤੀ ਹੈ। ਮੋਦੀ ਅਤੇ ਡੋਨਾਲਡ ਟਰੰਪ ਵਿਚਕਾਰ ਹਿਊਸਟਨ 'ਚ ਮੁਲਾਕਾਤ ਹੋਵੇਗੀ। ਇਸ ਦੌਰਾਨ ਜੀ. ਐੱਸ. ਪੀ. ਸਮੇਤ ਲੰਮੇ ਸਮੇਂ ਤੋਂ ਲਟਕੇ ਵਪਾਰ ਮੁੱਦਿਆਂ 'ਤੇ ਸਮਝੌਤਾ ਹੋ ਸਕਦਾ ਹੈ।


Related News