ਭਾਰਤ 2050 ਤੱਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ : ਅਡਾਨੀ

Sunday, Nov 20, 2022 - 12:32 PM (IST)

ਭਾਰਤ 2050 ਤੱਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੋਵੇਗਾ : ਅਡਾਨੀ

ਮੁੰਬਈ (ਭਾਸ਼ਾ) - ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਗੌਤਮ ਅਡਾਨੀ ਨੇ ਕਿਹਾ ਕਿ ਭਾਰਤ ਨੂੰ 1000 ਅਰਬ ਡਾਲਰ ਦੀ ਅਰਥਵਿਵਸਥਾ ਬਣਨ ’ਚ 58 ਸਾਲ ਦਾ ਸਮਾਂ ਲੱਗਾ ਪਰ ਹੁਣ ਹਰ 12 ਤੋਂ 18 ਮਹੀਨਿਆਂ ’ਚ ਉਹ ਆਪਣੇ ਕੁਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ 1000 ਅਰਬ ਡਾਲਰ ਜੋੜੇਗਾ ਅਤੇ 2050 ਤੱਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਅਡਾਨੀ ਨੇ ਲੇਖਾਕਾਰਾਂ ਦੀ 21ਵੀਂ ਵਿਸ਼ਵ ਕਾਂਗਰਸ ’ਚ ਕਿਹਾ ਕਿ ਇਕ ਤੋਂ ਬਾਅਦ ਇਕ ਆਏ ਵਿਸ਼ਵ ਪੱਧਰੀ ਸੰਕਟਾਂ ਨੇ ਕਈ ਧਾਰਨਾਵਾਂ ਨੂੰ ਚੁਣੌਤੀ ਦਿੱਤੀ ਹੈ-ਭਾਵ ਚੀਨ ਨੂੰ ਪੱਛਮੀ ਲੋਕਤਾਂਤ੍ਰਿਕ ਸਿਧਾਂਤਾਂ ਨੂੰ ਅਪਣਾਉਣਾ ਚਾਹੀਦਾ ਹੈ, ਧਰਮ ਨਿਰਪੱਖਤਾ ਸਿਧਾਂਤ ਸਾਰਵਭੌਮਿਕ ਹਨ, ਯੂਰਪੀ ਸੰਘ ਇਕਜੁੱਟ ਰਹੇਗਾ ਅਤੇ ਰੂਸ ਕੌਮਾਂਤਰੀ ਪੱਧਰ ’ਤੇ ਘਟ ਭੂਮਿਕਾ ਨੂੰ ਮੰਨਣ ਲਈ ਮਜਬੂਰ ਹੋਵੇਗਾ। ਉਨ੍ਹਾਂ ਕਿਹਾ,‘‘ਇਸ ਬਹੁਪੱਧਰੀ ਸੰਕਟ ਨੇ ਅਜਿਹੀਆਂ ਮਹਾਸ਼ਕਤੀਆਂ ਨੂੰ ਇਕ ਧਰੁਵੀਏ ਜਾਂ ਦੋ ਧਰੁਵੀਏ ਦੁਨੀਆ ਦੇ ਮਿਥਕ ਨੂੰ ਤੋੜ ਦਿੱਤਾ ਹੈ, ਜੋ ਵਿਸ਼ਵ ਪੱਧਰੀ ਵਾਤਾਵਰਣ ’ਚ ਕਦਮ ਰੱਖ ਸਕਦੀ ਹੈ ਅਤੇ ਇਨ੍ਹਾਂ ਨੂੰ ਸਥਿਰ ਕਰ ਸਕਦੀ ਹੈ।’’

ਇਹ ਵੀ ਪੜ੍ਹੋ : Whatsapp 'ਤੇ ਸ਼ੁਰੂ ਹੋਇਆ ਨਵਾਂ ਬਿਜ਼ਨੈੱਸ ਫ਼ੀਚਰ, ਜਾਣੋ ਕਿਵੇਂ ਕਰੇਗਾ ਇਹ ਕੰਮ

ਅਡਾਨੀ ਨੇ ਕਿਹਾ ਕਿ ਇਕ ਮਹਾਸ਼ਕਤੀ ਨੂੰ ਇਕ ਫਲਦਾ-ਫੁੱਲਦਾ ਲੋਕਤੰਤਰ ਵੀ ਹੋਣਾ ਚਾਹੀਦਾ ਹੈ ਪਰ ਇਸ ਗੱਲ ’ਤੇ ਵੀ ਯਕੀਨ ਕਰਨਾ ਚਾਹੀਦਾ ਹੈ ਕਿ ‘ਲੋਕਤੰਤਰ ਦੀ ਕੋਈ ਆਮ ਸ਼ੈਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਵੱਧਦੀ ਅਰਥਵਿਵਸਧਾ ਦੀ ਨੀਂਹ ਰਸਮੀ ਹੋ ਸਕਦੀ ਹੈ ਅਤੇ ਬਹੁਮਤ ਵਾਲੀ ਸਰਕਾਰ ਨੇ ਦੇਸ਼ ਨੂੰ ਸਿਆਸਤ ਤੇ ਪ੍ਰਸ਼ਾਸਨਿਕ ਵਿਵਸਥਾ ’ਚ ਕਈ ਸੰਰਚਨਾਤਮਕ ਸੁਧਾਰ ਸ਼ੁਰੂ ਕਰਨ ਦੀ ਸਮਰਥਾ ਦਿੱਤੀ ਹੈ। ਅਡਾਨੀ ਨੇ ਅੱਗੇ ਕਿਹਾ,‘‘ਜੀ. ਡੀ. ਪੀ. ਨੂੰ ਪਹਿਲੀ ਵਾਰ 1000 ਅਰਬ ਡਾਲਰ ਤੱਕ ਪਹੁੰਚਣ ’ਚ 58 ਸਾਲ ਲੱਗੇ, ਅਗਲੇ 1000 ਅਰਬ ਤੱਕ ਪਹੁੰਚਣ ’ਚ 12 ਸਾਲ ਅਤੇ ਤੀਜੇ 1000 ਅਰਬ ਡਾਲਰ ਤੱਕ ਪਹੁੰਚਣ ’ਚ ਸਿਰਫ 5 ਸਾਲ ਲੱਗੇ।’’ ਉਨ੍ਹਾਂ ਕਿਹਾ,‘‘ਮੇਰਾ ਅੰਦਾਜ਼ਾ ਹੈ ਕਿ ਅਗਲੇ ਦਹਾਕੇ ਦੇ ਅੰਦਰ ਭਾਰਤ ਹਰ 12 ਤੋਂ 18 ਮਹੀਨਿਆਂ ’ਚ ਆਪਣੀ ਜੀ. ਡੀ. ਪੀ. ’ਚ 1000 ਅਰਬ ਡਾਲਰ ਜੋੜਨਾ ਸ਼ੁਰੂ ਕਰ ਦੇਵੇਗਾ, ਜਿਸ ਨਾਲ ਅਸੀਂ 2050 ਤੱਕ 30 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣਨ ਦੇ ਰਾਹ ’ਤੇ ਆ ਜਾਵਾਂਗੇ ਅਤੇ ਸ਼ੇਅਰ ਬਾਜ਼ਾਰ ਪੂੰਜੀਕਰਨ ਸੰਭਵਤ 45,000 ਅਰਬ ਡਾਲਰ ਤੋਂ ਵੱਧ ਹੋ ਜਾਵੇਗਾ। ਭਾਰਤ ਮੌਜੂਦ ਸਮੇਂ ’ਚ 3500 ਅਰਬ ਡਾਲਰ ਦੀ ਜੀ. ਡੀ. ਪੀ. ਦੇ ਨਾਲ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ।’’

ਇਹ ਵੀ ਪੜ੍ਹੋ : ਲੋਹਾ-ਸਟੀਲ ਉਦਯੋਗ ਲਈ ਰਾਹਤ ਦੀ ਖ਼ਬਰ, ਸਰਕਾਰ ਨੇ ਬਰਾਮਦ ਡਿਊਟੀ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News