ਭਾਰਤ ਬਿਹਤਰ ਜੀਵਨ ਦੇ ਮਾਮਲੇ ’ਚ ਪੱਛੜਿਆ, ਯੂਨਾਈਟਿਡ ਨੇਸ਼ਨਸ ਦੀ ਰਿਪੋਰਟ 'ਚ 2 ਅੰਕ ਹੇਠਾਂ ਖਿਸਕਿਆ

Monday, Jun 07, 2021 - 11:28 AM (IST)

ਭਾਰਤ ਬਿਹਤਰ ਜੀਵਨ ਦੇ ਮਾਮਲੇ ’ਚ ਪੱਛੜਿਆ, ਯੂਨਾਈਟਿਡ ਨੇਸ਼ਨਸ ਦੀ ਰਿਪੋਰਟ 'ਚ 2 ਅੰਕ ਹੇਠਾਂ ਖਿਸਕਿਆ

ਨਵੀਂ ਦਿੱਲੀ (ਏਜੰਸੀਆਂ) - ਕੋਰੋਨਾ ਦੀ ਵਜ੍ਹਾ ਨਾਲ ਇਕਾਨਮੀ ਦੇ ਮਸਲੇ ’ਤੇ ਲੜਖੜਾ ਰਿਹਾ ਭਾਰਤ ਹੁਣ ਬਿਹਤਰ ਜੀਵਨ ਨਾਲ ਜੁੜੇ ਮਾਮਲਿਆਂ ’ਚ ਵੀ ਪੱਛੜ ਰਿਹਾ ਹੈ।

ਯੂਨਾਈਟਿਡ ਨੇਸ਼ਨਸ ਦੇ 193 ਦੇਸ਼ਾਂ ਵੱਲੋਂ ਅਪਣਾਏ ਗਏ 17 ਸਸਟੇਨੇਬਲ ਡਿਵੈਲਪਮੈਂਟ ਗੋਲਸ (ਐੱਸ. ਡੀ. ਜੀ.) ਦੀ ਤਾਜ਼ਾ ਰੈਂਕਿੰਗ ’ਚ ਭਾਰਤ 2 ਸਥਾਨ ਖਿਸਕ ਕੇ 117ਵੇਂ ਨੰਬਰ ’ਤੇ ਆ ਗਿਆ ਹੈ। ਯੂ. ਐੱਨ. ਦੇ ਮੈਂਬਰ ਦੇਸ਼ਾਂ ਨੇ 2015 ’ਚ ਇਸ 17 ਐੱਸ. ਡੀ. ਜੀ. ਨੂੰ ਸਵੀਕਾਰ ਕੀਤਾ ਸੀ। ਇਨ੍ਹਾਂ ਨਿਸ਼ਾਨਿਆਂ ਨੂੰ 2030 ਤੱਕ ਪੂਰਾ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ।

2021 ਦੀ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਭਾਰਤ ਪ੍ਰਮੁੱਖ ਚੁਣੌਤੀਆਂ ਜਿਵੇਂ ਭੁੱਖਮਰੀ ਨੂੰ ਖਤਮ ਕਰਨਾ ਅਤੇ ਫੂਡ ਸਕਿਓਰਿਟੀ ਨੂੰ ਹਾਸਲ ਕਰਨਾ (ਐੱਸ. ਡੀ. ਜੀ. 2), ਲਿੰਗਿਕ ਸਮਾਨਤਾ (ਐੱਸ. ਡੀ. ਜੀ. 5), ਲਚਕੀਲੇ ਬੁਨਿਆਦੀ ਢਾਂਚੇ ਦੀ ਉਸਾਰੀ, ਇਨਕਲੂਸਿਵ ਐਂਡ ਸਸਟੇਨੇਬਲ ਇੰਡਸਟ੍ਰਲੀਅਲਾਇਜੇਸ਼ਨ ਨੂੰ ਉਤਸ਼ਾਹ ਦੇਣਾ ਅਤੇ ਇਨੋਵੇਸ਼ਨ ਨੂੰ ਉਤਸ਼ਾਹ ਦੇਣ (ਐੱਸ. ਡੀ. ਜੀ. 9) ਦੀ ਕਸੌਟੀ ’ਤੇ ਖਰਾ ਨਹੀਂ ਉੱਤਰਿਆ ਹੈ। ਇਨ੍ਹਾਂ ਕਾਰਨਾਂ ਕਰ ਕੇ ਭਾਰਤ ਦੀ ਰੈਂਕਿੰਗ ਡਿੱਗੀ ਹੈ। 2021 ’ਚ ਭਾਰਤ ਦਾ ਕੁੱਲ ਐੱਸ. ਡੀ. ਜੀ. ਸਕੋਰ 100 ’ਚੋਂ 61.9 ਅੰਕ ਰਿਹਾ ਹੈ। ਇਸ ਮਾਮਲੇ ’ਚ ਭਾਰਤ ਭੁਟਾਨ, ਨੇਪਾਲ, ਸ਼੍ਰੀਲੰਕਾ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਤੋਂ ਵੀ ਪੱਛੜ ਗਿਆ ਹੈ।

ਰਿਪੋਰਟ ਮੁਤਾਬਕ, 2030 ਤੱਕ ਐੱਸ. ਡੀ. ਜੀ. ਦੇ ਟੀਚਿਆਂ ਨੂੰ ਪੂਰਾ ਕਰਨ ਲਈ ਬਿਹਾਰ ਅਤੇ ਝਾਰਖੰਡ ਦੀਆਂ ਤਿਆਰੀਆਂ ਸਭ ਤੋਂ ਪਿੱਛੇ ਹਨ। ਝਾਰਖੰਡ 5 ਐੱਸ. ਡੀ. ਜੀ. ’ਚ ਅਤੇ ਬਿਹਾਰ 7 ਐੱਸ. ਡੀ. ਜੀ. ’ਚ ਪੱਛੜਿਆ ਹੋਇਆ ਹੈ। ਐੱਸ. ਡੀ. ਜੀ. ਦੇ ਟੀਚਿਆਂ ਨੂੰ ਤੈਅ ਸਮੇਂ ’ਤੇ ਪੂਰਾ ਕਰਨ ਨੂੰ ਲੈ ਕੇ ਕੇਰਲ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਸਹੀ ਦਿਸ਼ਾ ’ਚ ਕੰਮ ਕਰ ਰਹੇ ਹਨ। ਰਿਪੋਰਟ ਮੁਤਾਬਕ, ਇਨਵਾਇਰਨਮੈਂਟਲ ਪ੍ਰਫਾਰਮੈਂਸ ਇੰਡੈਕਸ (ਈ. ਪੀ. ਆਈ.) ’ਚ ਭਾਰਤ ਦਾ 180 ਦੇਸ਼ਾਂ ’ਚ 168ਵਾਂ ਰੈਂਕ ਰਿਹਾ ਹੈ। ਇਨਵਾਇਰਨਮੈਂਟਲ ਹੈਲਥ ਕੈਟੇਗਿਰੀ ’ਚ ਭਾਰਤ ਦੀ ਰੈਂਕਿੰਗ 172 ਰਹੀ ਹੈ।

ਯੇਲ ਯੂਨੀਵਰਸਿਟੀ ਵੱਲੋਂ ਜਾਰੀ ਈ. ਪੀ. ਆਈ. 2020 ਰਿਪੋਰਟ ’ਚ ਭਾਰਤ ਦਾ ਰੈਂਕ 148 ਸੀ। ਉਦੋਂ ਭਾਰਤ ਈ. ਪੀ. ਆਈ. ’ਚ ਪਾਕਿਸਤਾਨ ਨਾਲੋਂ 21 ਸਥਾਨ ਪੱਛੜ ਗਿਆ ਸੀ। ਈ. ਪੀ. ਆਈ. 2020 ’ਚ ਪਾਕਿਸਤਾਨ ਦਾ ਰੈਂਕ 127 ਸੀ।

ਇਨ੍ਹਾਂ 17 ਐੱਸ. ਡੀ. ਜੀ. ’ਤੇ ਕੰਮ ਕਰ ਰਹੇ ਹਨ ਸਾਰੇ ਦੇਸ਼

ਐੱਸ. ਡੀ. ਜੀ. 1 ਗਰੀਬੀ ਨਹੀਂ

ਐੱਸ. ਡੀ. ਜੀ. 2 ਭੁੱਖਮਰੀ ਖਤਮ

ਐੱਸ. ਡੀ. ਜੀ. 3 ਚੰਗੀ ਸਿਹਤ

ਐੱਸ. ਡੀ. ਜੀ. 4 ਮਿਆਰੀ ਪੜ੍ਹਾਈ

ਐੱਸ. ਡੀ. ਜੀ. 5 ਲਿੰਗ ਸਮਾਨਤਾ

ਐੱਸ. ਡੀ. ਜੀ. 6 ਸਾਫ਼ ਪਾਣੀ ਅਤੇ ਸਫਾਈ

ਐੱਸ. ਡੀ. ਜੀ. 7 ਗਰੀਨ ਐਨਰਜੀ

ਐੱਸ. ਡੀ. ਜੀ. 8 ਵਧੀਆ ਕੰਮ, ਆਰਥਿਕ ਵਿਕਾਸ

ਐੱਸ. ਡੀ. ਜੀ. 9 ਇੰਡਸਟਰੀ, ਇਨੋਵੇਸ਼ਨ, ਇਨਫ੍ਰਾਸਟ੍ਰਕਚਰ

ਐੱਸ. ਡੀ. ਜੀ. 10 ਅਸਮਾਨਤਾ ’ਚ ਕਮੀ

ਐੱਸ. ਡੀ. ਜੀ. 11 ਸਥਾਈ ਸ਼ਹਿਰ, ਕਮਿਊਨਿਟੀ

ਐੱਸ. ਡੀ. ਜੀ. 12 ਖਪਤ ਅਤੇ ਉਤਪਾਦਨ

ਐੱਸ. ਡੀ. ਜੀ. 13 ਪੌਣ-ਪਾਣੀ

ਐੱਸ. ਡੀ. ਜੀ. 14 ਜਲ ਜੀਵਨ

ਐੱਸ. ਡੀ. ਜੀ. 15 ਜ਼ਮੀਨ ’ਤੇ ਜੀਵਨ

ਐੱਸ. ਡੀ. ਜੀ. 16 ਅਮਨ ਅਤੇ ਨਿਆਂ

ਐੱਸ. ਡੀ. ਜੀ. 17 ਟੀਚਿਆਂ ਨੂੰ ਪੂਰਾ ਕਰਨ ਲਈ ਗਲੋਬਲ ਹਿੱਸੇਦਾਰੀ ਨੂੰ ਮਜ਼ਬੂਤ ਕਰਨਾ


author

Harinder Kaur

Content Editor

Related News