ਭਾਰਤ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਇਲ ਨਿਰਮਾਤਾ ਦੇਸ਼

06/02/2020 11:58:14 AM

ਗੈਜੇਟ ਡੈਸਕ– ਕਾਨੂੰਨ ਅਤੇ ਨਿਆਂ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਭਾਰਤ ਹੁਣ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਨਿਰਮਾਤਾ ਦੇਸ਼ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਭਾਰਤ ’ਚ ਹੁਣ ਤਕ 300 ਮੋਬਾਇਲ ਨਿਰਮਾਣ ਇਕਾਈਆਂ ਸਥਾਪਤ ਹੋ ਚੁੱਕੀਆਂ ਹਨ ਜਿਨ੍ਹਾਂ ਰਾਹੀਂ 330 ਮਿਲੀਅਨ ਮੋਬਾਇਲ ਫੋਨ ਬਣਾਏ ਗਏ ਹਨ। 

ਜੇਕਰ ਸਾਲ 2014 ਨਾਲ ਜੇਕਰ ਇਸ ਦੀ ਤੁਲਨਾ ਕੀਤੀ ਜਾਵੇ ਤਾਂ ਉਸ ਸਮੇਂ ਦੇਸ਼ ’ਚ 60 ਮਿਲੀਅਨ ਮੋਬਾਇਲ ਫੋਨ ਬਣਾਏ ਗਏ ਸਨ ਅਤੇ ਸਿਰਫ 2 ਮੋਬਾਇਲ ਨਿਰਮਾਣ ਪਲਾਂਟ ਭਾਰਤ ’ਚ ਸਨ। 2014 ’ਚ ਭਾਰਤ ’ਚ ਬਣੇ ਮੋਬਾਇਲ ਫੋਨਜ਼ ਦਾ ਮੁਲ 3 ਬਿਲੀਅਨ ਡਾਲਰ ਸੀ। ਉਥੇ ਹੀ 2019 ’ਚ ਇਹ ਮੁਲ 30 ਮਿਲੀਅਨ ਡਾਲ ਹੋ ਗਿਆ।

 

ਸ਼ਾਓਮੀ ਇੰਡੀਆ ਦੇ ਸੀ.ਈ.ਓ. ਨੇ ਸਾਂਝਾ ਕੀਤਾ ਟਵੀਟ
ਸ਼ਾਓਮੀ ਇੰਡੀਆ ਦੇ ਸੀ.ਈ.ਓ. ਮਨੁ ਕੁਮਾਰ ਜੈਨ ਨੇ ਵੀ ਪ੍ਰਸਾਦ ਦਾ ਟਵੀਟ ਸਾਂਝਾ ਕਰਦੇ ਹੋਏ ਦੱਸਿਆ ਕਿ ਸ਼ਾਓਮੀ ਦੇ 99 ਫੀਸਦੀ ਫੋਨ ਭਾਰਤ ’ਚ ਬਣਾਏ ਜਾ ਰਹੇ ਹਨ ਜਿਨ੍ਹਾਂ ’ਚੋਂ 65 ਫੀਸਦੀ ਪੁਰਜ਼ੇ ਲੋਕਲ ਪੱਧਰ ’ਤੇ ਸਰੋਤ ਕੀਤੇ ਜਾ ਰਹੇ ਹਨ। ਕੰਪਨੀ ਨੇ 5 ਸਾਲ ਪਹਿਲਾਂ ਭਾਰਤ ’ਚ ਆਪਣਾ ਨਿਰਮਾਣ ਪਲਾਂਟ ਸਥਾਪਤ ਕੀਤਾ ਸੀ। 

 

ਐਪਲ ਵੀ ਭਾਰਤ ’ਚ ਬਣਾ ਰਹੀ ਆਈਫੋਨ
ਐਪਲ ਭਾਰਤ ’ਚ ਕੁਝ ਆਈਫੋਨ ਮਾਡਲ ਪਹਿਲਾਂ ਤੋਂ ਬਣਾ ਰਹੀ ਹੈ। ਹੁਣ ਖਬਰ ਹੈ ਕਿ ਕੰਪਨੀ ਆਪਣਾ ਜ਼ਿਆਦਾਤਰ ਵਪਾਰ ਚੀਨ ਤੋਂ ਭਾਰਤ ’ਚ ਸ਼ਿਫਟ ਕਰਨਾ ਚਾਹੁੰਦੀ ਹੈ। ਹਾਲਾਂਕਿ ਇਸ ਗੱਲ ਦੀ ਅਜੇ ਪੁਸ਼ਟੀ ਨਹੀਂ ਹੋਈ। 

PunjabKesari

ਨੋਇਡਾ ’ਚ ਸੈਮਸੰਗ ਨੇ ਬਣਾਈ ਦੁਨੀਆ ਦੀ ਸਭ ਤੋਂ ਵੱਡੀ ਮੋਬਾਇਲ ਫੈਕਟਰੀ 
ਸੈਮਸੰਗ ਵੀ ਭਾਰਤ ’ਚ ਫੋਨ ਬਣਾਉਂਦੀ ਹੈ। ਕੰਪਨੀ ਨੇ ਨੋਇਡਾ ’ਚ ਦੁਨੀਆ ਦੀ ਸਭ ਤੋਂ ਵੱਡੀ ਮੋਬਾਇਲ ਬਣਾਉਣ ਵਾਲੀ ਫੈਕਟਰੀ ਵੀ ਸਥਾਪਤ ਕੀਤੀ ਹੈ। ਹੌਲੀ-ਹੌਲੀ ਹੋਰ ਕਈ ਕੰਪਨੀਆਂ ਵੀ ਭਾਰਤ ’ਚ ਸਮਾਰਟਫੋਨ ਬਣਾਉਣਾ ਸ਼ੁਰੂ ਕਰਨ ਵਾਲੀਆਂ ਹਨ। 


Rakesh

Content Editor

Related News