ਭਾਰਤ ਦੇ ''ਵੈਕਸੀਨ ਹੀਰੋ'' ਨੇ ਹਫ਼ਤੇ ਦੇ 50 ਲੱਖ ਕਿਰਾਏ ''ਤੇ ਲੰਡਨ ''ਚ ਲਈ ਹਵੇਲੀ

Thursday, Mar 25, 2021 - 04:54 PM (IST)

ਭਾਰਤ ਦੇ ''ਵੈਕਸੀਨ ਹੀਰੋ'' ਨੇ ਹਫ਼ਤੇ ਦੇ 50 ਲੱਖ ਕਿਰਾਏ ''ਤੇ ਲੰਡਨ ''ਚ ਲਈ ਹਵੇਲੀ

ਨਵੀਂ ਦਿੱਲੀ- ਕੋਰੋਨਾ ਟੀਕਾ ਬਣਾ ਰਹੀ ਵਿਸ਼ਵ ਦੀ ਸਭ ਤੋਂ ਵੱਡੀ ਭਾਰਤੀ ਟੀਕਾ ਨਿਰਮਾਤਾ ਕੰਪਨੀ ਸੀਰਮ ਇੰਸਟੀਚਿਊਟ ਦੇ ਸੀ. ਈ. ਓ. ਅਦਾਰ ਪੂਨਾਵਾਲਾ ਨੇ ਲੰਡਨ ਵਿਚ ਇਕ ਪ੍ਰਾਪਰਟੀ ਕਿਰਾਏ 'ਤੇ ਲਈ ਹੈ, ਜਿਸ ਦਾ ਉਹ ਇਕ ਹਫ਼ਤੇ ਵਿਚ ਲਗਭਗ 69,000 ਡਾਲਰ ਯਾਨੀ ਤਕਰੀਬਨ 50 ਲੱਖ ਰੁਪਏ ਕਿਰਾਏ ਦੇ ਤੌਰ 'ਤੇ ਦੇਣਗੇ। ਮੀਡੀਆ ਰਿਪੋਰਟਾਂ ਵਿਚ ਇਹ ਗੱਲ ਆਖ਼ੀ ਗਈ ਹੈ। ਰਿਪੋਰਟਾਂ ਮੁਤਾਬਕ, ਇਹ ਹਵੇਲੀ ਲੰਡਨ ਦੇ ਮਹਿੰਗੇ ਇਲਾਕੇ ਮੇਫੇਅਰ ਵਿਚ ਸਥਿਤ ਹੈ।

ਇਹ ਵੀ ਪੜ੍ਹੋ- ਹਵਾਈ ਮੁਸਾਫ਼ਰਾਂ ਦੀ ਜੇਬ 'ਤੇ ਇਕ ਹੋਰ ਬੋਝ, 1 ਅਪ੍ਰੈਲ ਤੋਂ ਵਧੇਗੀ ਇਹ ਫ਼ੀਸ

ਰਿਪੋਰਟਾਂ ਮੁਤਾਬਕ, ਪੂਨਾਵਾਲਾ ਨੇ ਲੰਡਨ ਵਿਚ ਇਹ ਹਵੇਲੀ ਪੋਲੈਂਡ ਦੇ ਇਕ ਅਰਬਪਤੀ ਡੋਮੀਨਿਕਾ ਕੁਲਕਜ਼ੈਕ ਤੋਂ ਕਿਰਾਏ 'ਤੇ ਲਈ ਹੈ, ਜੋ ਇਲਾਕੇ ਦੀ ਸਭ ਤੋਂ ਵੱਡੀ ਹਵੇਲੀ ਹੈ। ਇਸ ਦਾ ਖ਼ੇਤਰਫਲ ਤਕਰੀਬਨ 25,000 ਵਰਗ ਫੁੱਟ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਇਸ ਵਿਚ ਇਸ ਤਰ੍ਹਾਂ ਦਾ ਇਕ ਗੇਸਟ ਹਾਊਸ ਵੀ ਹੈ ਜਿਸ ਰਾਹੀਂ ਮੇਫੇਅਰ ਇਲਾਕੇ ਦੇ ਸੀਕ੍ਰੇਟ ਗਾਰਡਨ ਵਿਚ ਜਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ- ਖ਼ੁਸ਼ਖ਼ਬਰੀ! ਕੱਚੇ ਤੇਲ 'ਚ ਭਾਰੀ ਗਿਰਾਵਟ, ਪੈਟਰੋਲ, ਡੀਜ਼ਲ ਦੀ ਕੀਮਤ ਘਟੀ

ਹਾਲਾਂਕਿ, ਸੀਰਮ ਇੰਸਟੀਚਿਊਟ ਦੇ ਬੁਲਾਰੇ ਨੇ ਪੂਨਾਵਾਲਾ ਦੀ ਤਰਫੋਂ ਇਸ 'ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਕੁਲਕਜ਼ੈਕ ਦੇ ਬੁਲਾਰੇ ਨੇ ਵੀ ਟਿੱਪਣੀ ਨਹੀਂ ਕੀਤੀ।

ਇਹ ਵੀ ਪੜ੍ਹੋ- 31 ਮਾਰਚ ਤੱਕ ਪੈਨ-ਆਧਾਰ ਕਰ ਲਓ ਲਿੰਕ, ਇਨਕਮ ਟੈਕਸ ਕਾਨੂੰਨ 'ਚ ਨਵੀਂ ਧਾਰਾ ਜੁੜੀ

ਇਹ ਡੀਲ ਲੰਡਨ ਦੇ ਲਗਜ਼ਰੀ ਰਿਹਾਇਸ਼ੀ ਬਾਜ਼ਾਰ ਵਿਚ ਇਕ ਬੂਸਟ ਦੀ ਤਰ੍ਹਾਂ ਦੇਖੀ ਜਾ ਰਹੀ ਹੈ, ਜੋ ਬ੍ਰੈਗਜ਼ਿਟ ਤੇ ਕੋਰੋਨਾ ਮਹਾਮਾਰੀ ਦੀ ਵਜ੍ਹਾ ਨਾਲ ਪਟੜੀ ਤੋਂ ਉਤਰ ਗਿਆ ਸੀ। LonRes ਦੇ ਅੰਕੜਿਆਂ ਮੁਤਾਬਕ, ਪੂਨਾਵਾਲਾ ਨੇ ਜਿਸ ਜਗ੍ਹਾ ਇਹ ਪ੍ਰਾਪਰਟੀ ਕਿਰਾਏ 'ਤੇ ਲਈ ਹੈ ਉਸ ਇਲਾਕੇ ਵਿਚ ਪਿਛਲੇ 5 ਸਾਲਾਂ ਵਿਚ ਕਿਰਾਏ ਵਿਚ 9 ਫ਼ੀਸਦੀ ਕਮੀ ਆਈ ਹੈ। ਪੂਨਾਵਾਲਾ ਦਾ ਲੰਮੇ ਸਮੇਂ ਤੋਂ ਯੂ. ਕੇ. ਨਾਲ ਨਾਤਾ ਹੈ। ਉਹ ਲੰਡਨ ਦੀ ਵੈਸਟਮਿੰਸਟਰ ਯੂਨੀਵਰਸਿਟੀ ਵਿਚ ਪੜ੍ਹੇ ਹਨ। ਪੂਨਾਵਾਲਾ ਵਿਸ਼ਵ ਦੇ ਸਭ ਤੋਂ ਅਮੀਰ ਪਰਿਵਾਰਾਂ ਵਿਚੋਂ ਇਕ ਹੈ। 

ਇਹ ਵੀ ਪੜ੍ਹੋ- ਪੈਟਰੋਲ, ਡੀਜ਼ਲ 8-10 ਸਾਲਾਂ ਤੱਕ GST 'ਚ ਲਿਆਉਣਾ ਸੰਭਵ ਨਹੀਂ : ਸੁਸ਼ੀਲ ਮੋਦੀ 

ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ

 


author

Sanjeev

Content Editor

Related News