ਚੀਨ ਨੂੰ ਇੱਕ ਹੋਰ ਝਟਕਾ! ਭਾਰਤ ਦੇ ਬਿਜਲੀ ਉਦਯੋਗ ਨੇ ਰੱਦ ਕੀਤੇ ਕਈ ਵੱਡੇ ਆਰਡਰ

Tuesday, Jul 21, 2020 - 07:11 PM (IST)

ਨਵੀਂ ਦਿੱਲੀ — ਭਾਰਤ ਅਤੇ ਚੀਨ ਦੀ ਲੜਾਈ ਤੋਂ ਬਾਅਦ ਹੁਣ ਲਗਭਗ ਦੇਸ਼ ਦੇ ਬਹੁਤ ਸਾਰੇ ਸੈਕਟਰਾਂ ਤੋਂ ਚੀਨੀ ਮਾਲ ਦਾ ਬਾਈਕਾਟ ਕਰਨ ਦੀਆਂ ਖਬਰਾਂ ਆ ਰਹੀਆਂ ਹਨ। ਇੱਕ ਰਿਪੋਰਟ ਅਨੁਸਾਰ ਪਿਛਲੇ ਦਿਨਾਂ ਵਿਚ ਭਾਰਤ ਦੇ ਬਿਜਲੀ ਉਪਕਰਣ ਅਤੇ ਇਲੈਕਟ੍ਰਾਨਿਕਸ ਉਦਯੋਗ ਨੇ ਵੱਡੇ ਪੱਧਰ 'ਤੇ ਚੀਨੀ ਕੰਪਨੀਆਂ ਦੇ ਆਦੇਸ਼ਾਂ ਨੂੰ ਰੱਦ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਇਨ੍ਹਾਂ ਆਰਡਰ ਲਈ ਨਵੀਂਆਂ ਪਾਰਟੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਹ ਕੰਪਨੀਆਂ ਮੁੱਖ ਤੌਰ 'ਤੇ ਪਾਵਰ ਡਿਸਟਰੀਬਿਊਸ਼ਨ ਅਤੇ ਟ੍ਰਾਂਸਮਿਸ਼ਨ ਗੇਅਰ ਦੇ ਆਰਡਰ ਨੂੰ ਰੱਦ ਕਰ ਰਹੀਆਂ ਹਨ ਅਤੇ ਦੂਜੇ ਦੇਸ਼ਾਂ ਤੋਂ ਵਧੇਰੇ ਕੀਮਤ ਦੇ ਬਾਵਜੂਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਮੰਗਵਾ ਰਹੀਆਂ ਹਨ।

ਇਹ ਵੀ ਪੜ੍ਹੋ: ਸੋਨੇ ਦੀਆਂ ਕੀਮਤਾਂ ਵਿਚ ਰਿਕਾਰਡ ਵਾਧਾ, ਜਾਣੋ ਕਿਉਂ ਵਧ ਰਹੀ ਹੈ ਇੰਨੀ ਜ਼ਿਆਦਾ ਕੀਮਤ

ਇਸ ਦੀ ਸ਼ੁਰੂਆਤ ਮਈ ਮਹੀਨੇ ਹੋ ਗਈ ਹੈ ਜਦੋਂ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਵੋਕਲ ਫਾਰ ਲੋਕਲ ਲਈ ਅਪੀਲ ਕੀਤੀ। ਇਸ ਮਹੀਨੇ ਪਾਵਰ ਗੇਅਰ ਦੀ ਦਰਾਮਦ 'ਤੇ ਲੱਗੀਆਂ ਪਾਬੰਦੀਆਂ ਕਾਰਨ ਇਸ ਮੁਹਿੰਮ ਨੂੰ ਵਧੇਰੇ ਹੁੰਗਾਰਾ ਮਿਲਿਆ ਹੈ। ਪਰ ਉਦਯੋਗ ਇਹ ਵੀ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਇਸ ਕਾਰਨ ਸਪਲਾਈ ਨਾ ਰੁਕੇ।

ਚੀਨ ਤੋਂ ਮੰਗਵਾਇਆ ਜਾਂਦਾ ਹੈ ਸਾਮਾਨ

ਹੁਣ ਤੱਕ ਕੱਚਾ ਮਾਲ ਅਤੇ ਅਸੈਂਬਲ ਕੀਤਾ ਜਾਣ ਵਾਲਾ ਮਾਲ ਅਤੇ ਕਾਫੀ ਸਾਰਾ ਬਣਿਆ ਹੋਇਆ ਮਾਲ ਵੀ ਚੀਨ ਤੋਂ ਹੀ ਆਉਂਦਾ ਸੀ। ਹੁਣ ਇੰਡਸਟਰੀ ਇਨ੍ਹਾਂ ਦੇ ਵਿਕਲਪਾਂ ਦੀ ਭਾਲ ਕਰ ਰਹੀ ਹੈ ਤਾਂ ਜੋ ਚੀਨ ਤੋਂ ਸਪਲਾਈ ਨੂੰ ਰੋਕਿਆ ਜਾ ਸਕੇ।
ਜਿਸ ਸਮੇਂ ਤੱਕ ਦੇਸ਼ ਪੂਰੀ ਤਰ੍ਹਾਂ ਆਤਮਨਿਰਭਰ ਨਹੀਂ ਹੋ ਜਾਂਦਾ ਉਸ ਸਮੇਂ ਤੱਕ ਸਮਾਨ ਲਈ ਭਰੋਸੇਮੰਦ ਅਤੇ ਦੋਸਤਾਨਾ ਰਵੱਈਆ ਰੱਖਣ ਵਾਲੇ ਦੇਸ਼ ਜਿਵੇਂ ਜਾਪਾਨ, ਤਾਇਵਾਨ, ਕੋਰਿਆ ਅਤੇ ਜਰਮਨੀ ਵੱਲ ਰੁਖ਼ ਕੀਤਾ ਜਾ ਸਕਦਾ ਹੈ। ਸਾਫਟਵੇਅਰ ਦਾ ਆਯਾਤ ਯੂਰਪ ਤੋਂ ਕੀਤਾ ਜਾਂਦਾ ਹੈ ਅਤੇ ਕੱਚੇ ਮਾਲ ਲਈ ਰੂਸ ਜਾਂ ਪੋਲੈਂਡ ਵੱਲ ਰੁਖ਼ ਕੀਤਾ ਜਾ ਸਕਦਾ ਹੈ।
 


Harinder Kaur

Content Editor

Related News