ਭਾਰਤ ਦੀਆਂ ਤੇਲ ਰਿਫਾਈਨਰੀਆਂ ’ਤੇ ਖਤਰੇ ਦੀ ਘੰਟੀ, ਕੱਚੇ ਤੇਲ ਦੀ ਸਪਲਾਈ ’ਤੇ ਆ ਸਕਦੀ ਹੈ ਆਫਤ

Wednesday, Dec 25, 2024 - 11:44 AM (IST)

ਭਾਰਤ ਦੀਆਂ ਤੇਲ ਰਿਫਾਈਨਰੀਆਂ ’ਤੇ ਖਤਰੇ ਦੀ ਘੰਟੀ, ਕੱਚੇ ਤੇਲ ਦੀ ਸਪਲਾਈ ’ਤੇ ਆ ਸਕਦੀ ਹੈ ਆਫਤ

ਨਵੀਂ ਦਿੱਲੀ (ਇੰਟ.) - ਭਾਰਤ ਦੀਆਂ ਤੇਲ ਰਿਫਾਈਨਰੀਆਂ ’ਤੇ ਖਤਰੇ ਦੀ ਘੰਟੀ ਲਟਕ ਰਹੀ ਹੈ। ਜਨਵਰੀ ਤੋਂ ਕੱਚੇ ਤੇਲ ਦੀ ਸਪਲਾਈ ’ਤੇ ਆਫਤ ਆ ਸਕਦੀ ਹੈ। ਸੰਕਟ ਬਹੁਤ ਡੂੰਘਾ ਹੈ, ਕਿਉਂਕਿ ਇਸ ਨਾਲ ਦੇਸ਼ ’ਚ ਈਂਧਨ ਦੀ ਜ਼ਰੂਰਤ ਪੂਰੀ ਨਹੀਂ ਹੋਵੇਗੀ। ਇਸ ਕਾਰਨ ਅਰਥਵਿਵਸਥਾ ਦੀ ਰਫਤਾਰ ਮੱਠੀ ਪੈ ਸਕਦੀ ਹੈ।

ਇਹ ਵੀ ਪੜ੍ਹੋ :     1 ਜਨਵਰੀ ਤੋਂ ਲਾਗੂ ਹੋਣਗੇ ਕਈ ਨਵੇਂ ਨਿਯਮ, ਆਮ ਲੋਕਾਂ 'ਤੇ ਪਵੇਗਾ ਸਿੱਧਾ ਅਸਰ

ਭਾਰਤ ਦੀਆਂ 3 ਵੱਡੀਆਂ ਤੇਲ ਕੰਪਨੀਆਂ ਇੰਡੀਅਨ ਆਇਲ, ਹਿੰਦੁਸਤਾਨ ਪੈਟਰੋਲੀਅਮ ਅਤੇ ਭਾਰਤ ਪੈਟਰੋਲੀਅਮ ਦੀ ਮੈਨੇਜਮੈਂਟ ਆਉਣ ਵਾਲੇ ਸੰਕਟ ਨੂੰ ਲੈ ਕੇ ਪ੍ਰੇਸ਼ਾਨ ਹੈ ਅਤੇ ਇਸ ਦਾ ਹੱਲ ਲੱਭਣ ’ਚ ਜੁਟੀ ਹੈ।

ਇਕ ਰਿਪੋਰਟ ਮੁਤਾਬਕ ਇਕ ਸੂਤਰ ਨੇ ਦੱਸਿਆ ਕਿ ਇਹ ਸੰਕਟ ਯੂਕ੍ਰੇਨ ਜੰਗ ਦੇ ਪਰਛਾਵੇਂ ਦੀ ਜਗ੍ਹਾ ਰੂਸ ਸਰਕਾਰ ਦੀ ਇਕ ਪਹਿਲ ਕਾਰਨ ਹੈ। ਹੁਣ ਤੱਕ ਭਾਰਤ ਦੀਆਂ ਤੇਲ ਕੰਪਨੀਆਂ ਹਾਜ਼ਰ ਬਾਜ਼ਾਰ ਰਾਹੀਂ ਕੱਚੇ ਤੇਲ ਚੁੱਕਦੀਆਂ ਰਹੀਆਂ ਹਨ। ਰੂਸ ਸਰਕਾਰ ਹਾਜ਼ਰ ਬਾਜ਼ਾਰ ਦੀ ਜਗ੍ਹਾ ਸਿੱਧੇ ਤੇਲ ਉਤਪਾਦਕ ਕੰਪਨੀਆਂ ਨੂੰ ਲੰਮੀ ਮਿਆਦ ਦੇ ਸਮਝੌਤਿਆਂ ਰਾਹੀਂ ਕੱਚੇ ਤੇਲ ਦੀ ਸਪਲਾਈ ’ਤੇ ਜ਼ੋਰ ਦੇ ਰਹੀ ਹੈ।

ਇਹ ਵੀ ਪੜ੍ਹੋ :     ਸਿਗਰਟ ਤੇ ਤੰਬਾਕੂ ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ! ਕਾਨੂੰਨ ਤੋੜਣ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ

ਮਾਸਕੋ ਭਾਰਤ ’ਤੇ ਇਸ ਗੱਲ ਲਈ ਦਬਾਅ ਬਣਾ ਰਿਹਾ ਹੈ ਕਿ ਭਾਰਤ ਦੀਆਂ ਸਰਕਾਰੀ ਤੇਲ ਕੰਪਨੀਆਂ ਰੂਸ ਦੀਆਂ ਸਰਕਾਰੀ ਤੇਲ ਕੰਪਨੀਆਂ ਨਾਲ ਲੰਮੀ ਮਿਆਦ ਲਈ ਕੱਚੇ ਤੇਲ ਦੀ ਖਰੀਦ ਦਾ ਸਮਝੌਤਾ ਕਰਨ। ਭਾਰਤ ਸਰਕਾਰ ਵੀ ਚਾਹੁੰਦੀ ਹੈ ਕਿ ਇਥੇ ਸਰਕਾਰੀ ਅਤੇ ਪ੍ਰਾਈਵੇਟ ਤੇਲ ਕੰਪਨੀਆਂ ਮਿਲ ਕੇ ਫਾਇਦੇਮੰਦ ਨਿਯਮ ਅਤੇ ਸ਼ਰਤਾਂ ’ਤੇ ਲੰਮੀ ਮਿਆਦ ਲਈ ਸਮਝੌਤੇ ’ਚ ਸ਼ਾਮਲ ਹੋਣ ਪਰ ਇਸ ਨੂੰ ਅਜੇ ਲਾਗੂ ਨਹੀਂ ਕੀਤਾ ਜਾ ਸਕਿਆ ਹੈ।

ਇਹ ਵੀ ਪੜ੍ਹੋ :     Credit Card ਵਾਲੇ ਸਾਵਧਾਨ! Supreme Court ਨੇ ਜਾਰੀ ਕਰ ਦਿੱਤੇ ਵੱਡੇ ਹੁਕਮ

ਯੂਕ੍ਰੇਨ ਜੰਗ ਤੋਂ ਪਹਿਲਾਂ ਦੀ ਬਣ ਰਹੀ ਸਥਿਤੀ

ਤੇਲ ਕੰਪਨੀਆਂ ਨਾਲ ਜੁਡ਼ੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਅਸੀਂ 6 ਮਿਲੀਅਨ ਬੈਰਲ ਕੱਚਾ ਤੇਲ ਵੀ ਰੋਜ਼ਾਨਾ ਪ੍ਰਾਪਤ ਕਰਨ ਦੀ ਸਥਿਤੀ ’ਚ ਨਹੀਂ ਹਾਂ। ਹੁਣ ਤੱਕ ਅਸੀਂ ਦੇਸ਼ ਦੀਆਂ ਰਿਫਾਈਨਰੀਆਂ ਲਈ ਇਕ ਮਿਲੀਅਨ ਬੈਰਲ ਕੱਚਾ ਤੇਲ ਰੋਜ਼ਾਨਾ ਦੀ ਦਰਾਮਦ ਹੀ ਰੂਸ ਤੋਂ ਯਕੀਨੀ ਬਣਾ ਸਕੇ ਹਾਂ, ਜੋ ਯੂਕ੍ਰੇਨ ਜੰਗ ਤੋਂ ਪਹਿਲਾਂ ਰੂਸ ਤੋਂ ਕੱਚੇ ਤੇਲ ਦੀ ਬਿਨਾਂ ਦਰਾਮਦ ਵਾਲੀ ਸਥਿਤੀ ਦੇ ਬਹੁਤ ਨੇੜੇ ਹੈ।

ਬਦਲਵੇਂ ਸਰੋਤ ਕਾਫ਼ੀ ਮਹਿੰਗੇ ਹੋਣਗੇ

ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਤੇਲ ਕੰਪਨੀਆਂ ਲਈ ਮੱਧ-ਪੂਰਬ ਅਤੇ ਅਫਰੀਕਾ ਤੋਂ ਕੱਚੇ ਤੇਲ ਦੀ ਸਪਲਾਈ ਦਾ ਬਦਲ ਉਪਲੱਬਧ ਹੈ ਪਰ ਇਹ ਰੂਸ ਦੇ ਮੁਕਾਬਲੇ ਕਾਫ਼ੀ ਮਹਿੰਗਾ ਸਾਬਤ ਹੋਵੇਗਾ ਅਤੇ ਇਸ ਦਾ ਮਾਰਜਿਨ ਵੀ ਕਾਫ਼ੀ ਘੱਟ ਪਵੇਗਾ।

ਇਹ ਵੀ ਪੜ੍ਹੋ :     5 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵਿਆਹ ਕਰਾਵੇਗਾ ਇਹ ਜੋੜਾ! ਖੁਦ ਲਾੜੇ ਨੇ ਦੱਸੀ ਪੂਰੀ ਗੱਲ਼

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News