ਵਿੱਤੀ ਸਾਲ 2020-21 ਵਿਚ ਜ਼ੀਰੋ ਰਹਿ ਸਕਦੀ ਹੈ ਭਾਰਤ ਦੀ GDP : ਮੂਡੀਜ਼
Friday, May 08, 2020 - 06:13 PM (IST)
ਨਵੀਂ ਦਿੱਲੀ - ਮੂਡੀਜ਼ ਇਨਵੈਸਟਰਜ਼ ਸਰਵਿਸ ਨੇ ਸ਼ੁੱਕਰਵਾਰ ਨੂੰ ਮੌਜੂਦਾ ਵਿੱਤੀ ਸਾਲ ਲਈ ਭਾਰਤ ਦੀ ਆਰਥਿਕ ਵਾਧਾ ਦਰ ਦੇ ਅੰਦਾਜ਼ੇ ਨੂੰ ਘਟਾ ਕੇ ਜ਼ੀਰੋ ਫੀਸਦੀ ਕਰ ਦਿੱਤਾ ਹੈ। ਮੂਡੀਜ਼ ਦੇ ਅਨੁਸਾਰ ਭਾਰਤ ਦਾ ਕੁਲ ਘਰੇਲੂ ਉਤਪਾਦ (ਜੀਡੀਪੀ) ਘੱਟ ਰਹੇਗਾ। ਏਜੰਸੀ ਨੇ ਕਿਹਾ ਕਿ ਭਾਰਤ ਨੂੰ ਲਾਕਡਾਉਨ ਦੇ ਕਾਰਣ ਵੱਡੀ ਗਿਰਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੂਡੀਜ਼ ਨੇ ਕਿਹਾ ਕਿ ਵਿੱਤੀ ਸਾਲ 2021 ਵਿਚ ਭਾਰਤ ਦੀ ਗ੍ਰੋਥ ਜ਼ੀਰੋ ਤੇ ਠਹਿਰ ਸਕਦੀ ਹੈ ਪਰ 2022 ਤੇਜ਼ੀ ਨਾਸ ਵਾਪਸੀ ਕਰੇਗੀ। ਮੂਡੀਜ਼ ਨੇ ਭਾਰਤੀ ਅਰਥ ਵਿਵਸਥਾ ਨੂੰ ਲੈ ਕੇ ਵੱਡੀ ਉਮੀਦ ਜਤਾਉਂਦੇ ਹੋਏ ਕਿਹਾ ਕਿ 2022 ਵਿਚ ਭਾਰਤੀ ਅਰਥਵਿਵਸਥਾ ਦੀ ਜੀ.ਡੀ.ਪੀ. ਗ੍ਰੋਥ 6.6 ਫੀਸਦੀ ਰਹਿ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤ ਨੂੰ ਮੰਦੀ ਦੇ ਸੰਕਟ ਵਿਚੋਂ ਨਿਕਲਣ ਵਿਚ ਵੱਡੀ ਮਦਦ ਮਿਲੇਗੀ।
ਪਹਿਲਾਂ ਦੇ ਮੁਕਾਬਲੇ ਘੱਟ ਰਹੇਗੀ ਜੀ.ਡੀ.ਪੀ. ਦੀ ਵਾਧਾ ਦਰ
ਏਜੰਸੀ ਨੇ ਕਿਹਾ ਕਿ ਭਾਰਤ ਦੀਆਂ ਰੇਟਿੰਗ ਤੇ ਨੈਗੇਟਿਵ ਆਊਟਲੁੱਕ ਨਾਲ ਜੋਖ਼ਮ ਵਧ ਰਹੇ ਹਨ ਅਤੇ ਆਰਥਿਕ, ਸੰਸਥਾਗਤ ਮੁੱਦਿਆਂ ਦੇ ਮਾਮਲੇ ਵਿਚ ਜੀ.ਡੀ.ਪੀ. ਦੀ ਗ੍ਰੋਥ ਪਹਿਲਾਂ ਨਾਲੋਂ ਬਹੁਤ ਘੱਟ ਰਹੇਗੀ।
ਨਵੰਬਰ ਵਿਚ ਭਾਰਤ ਦਾ ਆਊਟਲੁੱਕ ਕੀਤਾ ਸੀ ਨਕਾਰਾਤਮਕ
ਇਸ ਤੋਂ ਪਹਿਲਾਂ ਨਵੰਬਰ 2019 ਵਿਚ ਏਜੰਸੀ ਨੇ ਭਾਰਤ ਦੇ ਆਊਟਲੱਕ ਨੂੰ ਸਥਿਰ ਤੋਂ ਨਕਾਰਾਤਮਕ ਵਿਚ ਬਦਲ ਦਿੱਤਾ ਸੀ। ਹਾਲਾਂਕਿ ਏਜੰਸੀ ਨੇ ਦੇਸ਼ ਦੀ 'ਬਾ 2' ਰੇਟਿੰਗ ਦੀ ਪੁਸ਼ਟੀ ਕੀਤੀ ਸੀ। ਹੁਣ ਏਜੰਸੀ ਨੇ ਕਿਹਾ ਹੈ ਕਿ ਭਾਰਤ ਦੀ ਕ੍ਰੈਡਿਟ ਪ੍ਰੋਫਾਈਲ ਨੂੰ ਦੇਸ਼ ਦੀ ਵਿਸ਼ਾਲ ਅਤੇ ਵਿਭਿੰਨ ਆਰਥਿਕਤਾ ਅਤੇ ਸਥਿਰ ਘਰੇਲੂ ਵਿੱਤ ਪੌਸ਼ਣ ਦਾ ਸਮਰਥਨ ਪ੍ਰਾਪਤ ਹੈ।
ਪੇਂਡੂ ਘਰਾਂ ਵਿਚ ਲੰਮੇ ਸਮੇਂ ਲਈ ਵਿੱਤੀ ਤਣਾਅ, ਕਮਜ਼ੋਰ ਰੁਜ਼ਗਾਰ ਦੇ ਮੌਕੇ ਅਤੇ ਗੈਰ-ਬੈਂਕ ਵਿੱਤੀ ਸੰਸਥਾਵਾਂ (ਐਨਬੀਐਫਸੀ) ਵਿਚਲੇ ਕ੍ਰੈਡਿਟ ਸੰਕਟ ਨੇ ਇਸ ਦੀ ਕਮਜ਼ੋਰ ਪੈਣ ਦੀ ਸੰਭਾਵਨਾ ਨੂੰ ਹੋਰ ਵਧਾ ਦਿੱਤਾ ਹੈ।