ਫਾਰੈਕਸ ਰਿਜ਼ਰਵ ਨੂੰ ਲੈ ਕੇ ਭਾਰਤ ਨੂੰ ਝਟਕਾ, ਵਿਦੇਸ਼ੀ ਮੁਦਰਾ ਭੰਡਾਰ ’ਚ ਗਿਰਾਵਟ ਤੇ ਗੋਲਡ ਰਿਜ਼ਰਵ ਵੀ ਘਟਿਆ
Saturday, Oct 14, 2023 - 12:14 PM (IST)
ਮੁੰਬਈ (ਭਾਸ਼ਾ) – ਭਾਰਤ ਦੀ ਵਿਦੇਸ਼ੀ ਦੌਲਤ ’ਚ ਲਗਾਤਾਰ ਕਮੀ ਦੇਖਣ ਨੂੰ ਮਿਲ ਰਹੀ ਹੈ। ਲਗਾਤਾਰ 10 ਹਫਤਿਆਂ ਤੋਂ ਭਾਰਤ ਦਾ ਫਾਰੈਕਸ ਰਿਜ਼ਰਵ ਘੱਟ ਹੋ ਰਿਹਾ ਹੈ। ਇਸ ਦੌਰਾਨ ਵਿਦੇਸ਼ੀ ਦੌਲਤ ਵਿਚ 1.44 ਲੱਖ ਕਰੋੜ ਰੁਪਏ ਦੀ ਗਿਰਾਵਟ ਦੇਖਣ ਨੂੰ ਮਿਲ ਚੁੱਕੀ ਹੈ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਫਾਰੈਕਸ ਰਿਜ਼ਰਵ 6 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਆ ਚੁੱਕਾ ਹੈ। ਅਸਲ ਵਿਚ ਡਾਲਰ ਇੰਡੈਕਸ ਵਿਚ ਵਾਧੇ ਕਾਰਨ ਰੁਪਏ ਨੂੰ ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਸੰਤੁਲਿਤ ਕਰਨ ’ਚ ਜੁਟਿਆ ਹੋਇਆ ਹੈ, ਜਿਸ ਕਾਰਨ ਆਪਣੇ ਭੰਡਾਰ ’ਚੋਂ ਡਾਲਰ ਨੂੰ ਕੱਢ ਕੇ ਵੇਚ ਰਿਹਾ ਹੈ। ਨਾਲ ਹੀ ਵਿਦੇਸ਼ੀ ਸਾਮਾਨ ਖਰੀਦਣ ਲਈ ਵੀ ਭਾਰਤ ਨੂੰ ਵਧੇਰੇ ਡਾਲਰ ਖਰਚ ਕਰਨੇ ਪੈ ਰਹੇ ਹਨ। ਇਸੇ ਕਾਰਨ ਲਗਾਤਾਰ ਡਾਲਰ ਵਿਚ ਕਮੀ ਦੇਖਣ ਨੂੰ ਮਿਲ ਰਹੀ ਹੈ।
ਇਹ ਵੀ ਪੜ੍ਹੋ : ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਬਦਰੀਨਾਥ ਧਾਮ 'ਚ ਕੀਤੀ ਪੂਜਾ, ਦਾਨ ਕੀਤੇ 5 ਕਰੋੜ ਰੁਪਏ
ਵਿਦੇਸ਼ੀ ਮੁਦਰਾ ਭੰਡਾਰ ’ਚ ਵੀ ਗਿਰਾਵਟ
ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 6 ਅਕਤੂਬਰ ਨੂੰ ਸਮਾਪਤ ਹਫਤੇ ਵਿਚ 2.17 ਅਰਬ ਡਾਲਰ ਘਟ ਕੇ 584.74 ਅਰਬ ਡਾਲਰ ਰਿਹਾ। ਆਰ. ਬੀ. ਆਈ. ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਤੋਂ ਪਿਛਲੇ ਹਫਤੇ ਦੇਸ਼ ਦਾ ਕੁੱਲ ਮੁਦਰਾ ਭੰਡਾਰ 3.79 ਅਰਬ ਡਾਲਰ ਦੀ ਗਿਰਾਵਟ ਨਾਲ 586.91 ਅਰਬ ਡਾਲਰ ਸੀ।
ਅਕਤੂਬਰ 2021 ਵਿਚ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 645 ਅਰਬ ਡਾਲਰ ਦੇ ਲਾਈਫ ਟਾਈਮ ਹਾਈ ’ਤੇ ਸੀ। ਪਿਛਲੇ ਸਾਲ ਗਲੋਬਲ ਘਟਨਾਕ੍ਰਮ ਕਾਰਨ ਪੈਦਾ ਹੋਏ ਦਬਾਅ ਦਰਮਿਆਨ ਆਰ. ਬੀ. ਆਈ. ਨੇ ਰੁਪਏ ਦੀ ਵਟਾਂਦਰਾ ਦਰ ਵਿਚ ਗਿਰਾਵਟ ਨੂੰ ਰੋਕਣ ਲਈ ਇਸ ਪੂੰਜੀ ਭੰਡਾਰ ਦੀ ਵਰਤੋਂ ਕੀਤੀ ਸੀ, ਜਿਸ ਨਾਲ ਵਿਦੇਸ਼ੀ ਮੁਦਰਾ ਭੰਡਾਰ ਵਿਚ ਕਮੀ ਆਈ।
ਇਹ ਵੀ ਪੜ੍ਹੋ : P20 Summit 'ਚ ਬੋਲੇ PM ਮੋਦੀ- ਵਿਸ਼ਵ ਲਈ ਵੱਡੀ ਚੁਣੌਤੀ ਹੈ ਅੱਤਵਾਦ; ਡੈਲੀਗੇਟਾਂ ਨੂੰ ਕੀਤੀ ਖ਼ਾਸ ਅਪੀਲ
ਵਿਦੇਸ਼ੀ ਮੁਦਰਾ ਜਾਇਦਾਦਾਂ ’ਚ ਵੀ ਗਿਰਾਵਟ
ਰਿਜ਼ਰਵ ਬੈਂਕ ਦੇ ਹਫਤਾਵਾਰੀ ਅੰਕੜਿਆਂ ਮੁਤਾਬਕ 6 ਅਕਤੂਬਰ ਨੂੰ ਸਮਾਪਤ ਹਫਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ ਦਾ ਅਹਿਮ ਹਿੱਸਾ ਵਿਦੇਸ਼ੀ ਮੁਦਰਾ ਜਾਇਦਾਦਾਂ 70.7 ਕਰੋੜ ਡਾਲਰ ਘਟ ਕੇ 519.53 ਅਰਬ ਡਾਲਰ ਰਹੀਆਂ।
ਡਾਲਰ ਵਿਚ ਦਰਸਾਈਆਂ ਜਾਣ ਵਾਲੀਆਂ ਵਿਦੇਸ਼ੀ ਮੁਦਰਾ ਜਾਇਦਾਦਾਂ ਵਿਚ ਯੂਰੋ, ਪੌਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਕਰੰਸੀਆਂ ਵਿਚ ਘੱਟ-ਵੱਧ ਦੇ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ।
ਗੋਲਡ ਰਿਜ਼ਰਵ ਵੀ ਘਟਿਆ
ਰਿਜ਼ਰਵ ਦਾ ਮੁੱਲ 1.42 ਅਰਬ ਡਾਲਰ ਘਟ ਕੇ 42.31 ਅਰਬ ਡਾਲਰ ਰਿਹਾ। ਅੰਕੜਿਆਂ ਮੁਤਾਬਕ ਸਪੈਸ਼ਲ ਡਰਾਇੰਗ ਰਾਈਟ (ਐੱਸ. ਡੀ. ਆਰ.) 1.5 ਕਰੋੜ ਡਾਲਰ ਘਟ ਕੇ 17.92 ਅਰਬ ਡਾਲਰ ਰਿਹਾ। ਸਮੀਖਿਆ ਅਧੀਨ ਹਫਤੇ ਵਿਚ ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ.) ਕੋਲ ਰੱਖਿਆ ਦੇਸ਼ ਦਾ ਮੁਦਰਾ ਭੰਡਾਰ 1.9 ਕਰੋੜ ਡਾਲਰ ਘਟ ਕੇ 4.98 ਅਰਬ ਡਾਲਰ ਰਿਹਾ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8