ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 540 ਅਰਬ ਡਾਲਰ ਤੋਂ ਪਾਰ

Sunday, Sep 06, 2020 - 01:55 PM (IST)

ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ 540 ਅਰਬ ਡਾਲਰ ਤੋਂ ਪਾਰ

ਮੁੰਬਈ— ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 28 ਅਗਸਤ ਨੂੰ ਸਮਾਪਤ ਹਫ਼ਤੇ 'ਚ 3.88 ਅਰਬ ਡਾਲਰ ਵੱਧ ਕੇ 541.43 ਅਰਬ ਡਾਲਰ 'ਤੇ ਪਹੁੰਚ ਗਿਆ।

ਇਸ ਤੋਂ ਪਹਿਲਾਂ 21 ਅਗਸਤ ਨੂੰ ਸਮਾਪਤ ਹਫ਼ਤੇ 'ਚ ਇਹ 2.30 ਅਰਬ ਡਾਲਰ ਵੱਧ ਕੇ 537.55 ਅਰਬ ਡਾਲਰ 'ਤੇ ਰਿਹਾ ਸੀ।

14 ਅਗਸਤ ਨੂੰ ਸਮਾਪਤ ਹਫ਼ਤੇ 'ਚ ਇਹ ਘੱਟ ਕੇ 535.25 ਅਰਬ ਡਾਲਰ 'ਤੇ ਆ ਗਿਆ ਸੀ। ਰਿਜ਼ਰਵ ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ, 28 ਅਗਸਤ ਨੂੰ ਸਮਾਪਤ ਹਫ਼ਤੇ ਦੌਰਾਨ ਵਿਦੇਸ਼ ਕਰੰਸੀ ਸੰਪਤੀ 3.92 ਅਰਬ ਡਾਲਰ ਵੱਧ ਕੇ 498.09 ਅਰਬ ਡਾਲਰ 'ਤੇ ਪਹੁੰਚ ਗਈ। ਇਸ ਦੌਰਾਨ ਸਵਰਣ ਭੰਡਾਰ 6.4 ਕਰੋੜ ਡਾਲਰ ਦੀ ਗਿਰਾਵਟ ਦੇ ਨਾਲ 37.20 ਅਰਬ ਡਾਲਰ 'ਤੇ ਆ ਗਿਆ।

ਸਮੀਖਿਆ ਅਧੀਨ ਹਫ਼ਤੇ 'ਚ ਕੌਮਾਂਤਰੀ ਮੁਦਰਾ ਫੰਡ ਕੋਲ ਰਾਖਵਾਂ ਫੰਡ 2.3 ਕਰੋੜ ਡਾਲਰ ਵੱਧ ਕੇ 4.65 ਅਰਬ ਡਾਲਰ ਤੋਂ ਪਾਰ ਪਹੁੰਚ ਗਿਆ, ਜਦੋਂ ਕਿ ਵਿਸ਼ੇਸ਼ ਅਧਿਕਾਰ ਫੰਡ 1.48 ਅਰਬ ਡਾਲਰ 'ਤੇ ਸਥਿਰ ਰਿਹਾ।


author

Sanjeev

Content Editor

Related News