ਚੀਨ ਦੀ ਹਰ ਚਾਲ 'ਤੇ ਭਾਰਤ ਦੀ ਨਜ਼ਰ, ਬਿਜਲੀ ਮਹਿਕਮਾ ਸਾਈਬਰ ਹਮਲੇ ਦੇ ਖ਼ਦਸ਼ੇ ਪ੍ਰਤੀ ਸੁਚੇਤ

06/30/2020 4:08:35 PM

ਨਵੀਂ ਦਿੱਲੀ — ਬਿਜਲੀ ਮਹਿਕਮਾ ਦੇਸ਼ ਦੀ ਬਿਜਲੀ ਸਪਲਾਈ ਪ੍ਰਣਾਲੀ ਵਿਚ ਚੀਨੀ ਹੈਕਰਾਂ ਦੇ ਕਿਸੇ ਵੀ ਤਰ੍ਹਾਂ ਦੇ ਸਾਈਬਰ ਹਮਲੇ ਦੇ ਖਦਸ਼ੇ ਪ੍ਰਤੀ ਸੁਚੇਤ ਹੋ ਗਿਆ ਹੈ। ਮਹਿਕਮੇ ਨੇ ਕਿਹਾ ਹੈ ਕਿ ਹੁਣ ਚੀਨ ਤੋਂ ਆਉਣ ਵਾਲੇ ਸਾਰੇ ਬਿਜਲੀ ਸਾਜ਼ੋ-ਸਮਾਨਾਂ ਦੀ ਸਖਤੀ ਨਾਲ ਜਾਂਚ ਕੀਤੀ ਜਾਵੇਗੀ।

ਊਰਜਾ ਮੰਤਰੀ ਆਰ ਕੇ ਸਿੰਘ ਨੇ ਕਿਹਾ ਕਿ ਜਾਂਚ ਵਿਚ ਇਹ ਵੇਖਿਆ ਜਾਵੇਗਾ ਕਿ ਕੀ ਕੋਈ ਅਜਿਹਾ ਮਾਲਵੇਅਰ ਹੈ ਜਾਂ ਟਰੋਜਨ ਪ੍ਰੋਗਰਾਮ ਤਾਂ ਨਹੀਂ ਹੈ ਜਿਸ ਦੀ ਸਹਾਇਤਾ ਨਾਲ ਭਾਰਤ ਦੇ ਬਿਜਲੀ ਗਰਿੱਡ ਨੂੰ ਹੈਕ ਕਰਕੇ ਉਸਨੂੰ ਫ਼ੇਲ ਕੀਤਾ ਜਾ ਸਕੇ। ਜੇ ਅਜਿਹਾ ਹੁੰਦਾ ਹੈ ਤਾਂ  ਚੀਨ ਆਸਾਨੀ ਨਾਲ ਕਿਸੇ ਵੀ ਮੁਸ਼ਕਲ ਦੇ ਸਮੇਂ ਭਾਰਤ ਦੀਆਂ ਆਰਥਿਕ ਗਤੀਵਿਧੀਆਂ ਨੂੰ ਰੋਕ ਸਕਦਾ ਹੈ।

ਇਹ ਵੀ ਪੜ੍ਹੋ: 30 ਜੂਨ ਤੋਂ ਬਦਲ ਜਾਣਗੇ ਬੈਂਕ ਨਾਲ ਜੁੜੇ ਇਹ ਨਿਯਮ; ਖਾਤਾਧਾਰਕਾਂ ਲਈ ਜਾਣਨਾ ਜ਼ਰੂਰੀ

ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ-ਚੀਨ ਸਰਹੱਦ 'ਤੇ ਤਣਾਅ ਦੇ ਮੱਦੇਨਜ਼ਰ ਦੇਸ਼ ਵਿਚ ਚੀਨ ਤੋਂ ਆਯਾਤ 'ਤੇ ਰੋਕ ਲਗਾਉਣ ਦੀ ਮੰਗ ਤੇਜ਼ ਹੋ ਗਈ ਹੈ। ਦੂਜੇ ਪਾਸੇ ਚੀਨ ਤੋਂ ਆਉਣ ਵਾਲੇ ਵੱਡੀ ਮਾਤਰਾ ਵਿਚ ਸਾਜ਼ੋ-ਸਮਾਨ ਦੇਸ਼ ਦੀ ਬਿਜਲੀ ਸਪਲਾਈ ਪ੍ਰਣਾਲੀ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਸਿਰਫ ਇਹ ਹੀ ਨਹੀਂ ਸੌਰ ਊਰਜਾ ਵਿਚਲੇ ਜ਼ਿਆਦਾਤਰ ਸੋਲਰ ਪੈਨਲ ਚੀਨ ਤੋਂ ਆਯਾਤ ਕੀਤੇ ਜਾਂਦੇ ਹਨ। ਹੁਣ ਸਰਕਾਰ ਇਨ੍ਹਾਂ ਖਦਸ਼ਿਆਂ ਪ੍ਰਤੀ ਸੁਚੇਤ ਹੋ ਗਈ ਹੈ।

ਬਿਜਲੀ ਮੰਤਰੀ ਨੇ ਕੀ ਕਿਹਾ?

ਆਰ ਕੇ ਸਿੰਘ ਨੇ ਦੱਸਿਆ ਕਿ ਨਵੀਨੀਕਰਣ ਊਰਜਾ ਮੰਤਰਾਲੇ ਨੇ ਪ੍ਰਸਤਾਵ ਦਿੱਤਾ ਹੈ ਕਿ ਚੀਨ ਤੋਂ 1 ਅਗਸਤ ਤੋਂ ਆਉਣ ਵਾਲੇ ਸੌਰ ਊਰਜਾ ਉਪਕਰਣਾਂ 'ਤੇ ਭਾਰੀ ਕਸਟਮ ਡਿਊਟੀ ਲਗਾਈ ਜਾਣੀ ਚਾਹੀਦੀ ਹੈ, ਤਾਂ ਜੋ ਭਾਰਤ ਇਸ ਮਾਮਲੇ ਵਿਚ ਆਤਮ-ਨਿਰਭਰ ਬਣ ਸਕੇ।

ਉਨ੍ਹਾਂ ਕਿਹਾ, 'ਬਿਜਲੀ ਇਕ ਬਹੁਤ ਹੀ ਸੰਵੇਦਨਸ਼ੀਲ ਖੇਤਰ ਹੈ। ਇਸ ਸਰੋਤ ਦੇ ਨਾਲ ਹੀ ਸਾਰੇ ਉਦਯੋਗਾਂ, ਸੰਚਾਰ ਪ੍ਰਣਾਲੀਆਂ ਦੇ ਡਾਟਾ ਬੇਸ ਨੂੰ ਚਲਾਉਣ 'ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਅਜਿਹੀ ਸਥਿਤੀ ਵਿਚ ਸਾਨੂੰ ਕਿਸੇ ਵੀ ਕਿਸਮ ਦੀ ਦੇਸ਼ ਵਿਰੋਧੀ ਖਤਰੇ ਤੋਂ ਆਪਣੇ-ਆਪ ਨੂੰ ਬਚਾਉਣਾ ਹੋਵੇਗਾ।

ਇਹ ਵੀ ਪੜ੍ਹੋ: ਹੁਣ ਕਿਸਾਨਾਂ ਦੀ ਆਮਦਨ ਹੋਵੇਗੀ ਦੁੱਗਣੀ, ਸਰਕਾਰ ਕਰ ਰਹੀ ਹੈ ਇਹ ਤਿਆਰੀ

ਬਿਜਲੀ ਮੰਤਰੀ ਨੇ ਕਿਹਾ, 'ਸਾਨੂੰ ਖ਼ਬਰਾਂ ਮਿਲੀਆਂ ਹਨ ਕਿ ਇਨ੍ਹਾਂ ਸਾਜ਼ੋ-ਸਮਾਨਾਂ ਵਿਚ ਮਾਲਵੇਅਰ ਅਤੇ ਟ੍ਰੋਜਨ ਹਾਰਸ ਪਾਏ ਜਾ ਸਕਦੇ ਹਨ। ਇਨ੍ਹਾਂ ਉਪਕਰਣਾਂ ਨੂੰ ਦੂਰ-ਦੁਰਾਡੇ ਥਾਵਾਂ ਤੋਂ ਵੀ ਐਕਟਿਵ ਕੀਤਾ ਜਾ ਸਕਦਾ ਹੈ। ਕਿਸੇ ਖਾਸ ਮੌਕੇ 'ਤੇ ਦੇਸ਼ ਨੂੰ ਕਮਜ਼ੌਰ ਕਰਨ ਦੀ ਕੋਸ਼ਿਸ਼ 'ਚ ਇਹ ਕਦਮ ਅਹਿਮ ਭੂਮਿਕਾ ਨਿਭਾਅ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸੇ ਵੀ ਬਿਜਲੀ ਉਪਕਰਣ ਨੂੰ ਆਯਾਤ ਕਰਨਾ ਜ਼ਰੂਰੀ ਹੁੰਦਾ ਹੈ ਤਾਂ ਇਸ ਦੀ ਸਖਤੀ ਨਾਲ ਜਾਂਚ ਕੀਤੀ ਜਾਏਗੀ।
 


Harinder Kaur

Content Editor

Related News