ਦੁਨੀਆ ਭਰ 'ਚ ਵਧੀ ਭਾਰਤ ਦੀ ਇਸ ਦਵਾਈ ਦੀ ਮੰਗ, ਚੀਨ ਤੋਂ ਮਿਲੇ ਕੱਚੇ ਮਾਲ ਨਾਲ ਹੋਣਗੇ ਆਰਡਰ ਪੂਰੇ

Wednesday, Apr 08, 2020 - 05:53 PM (IST)

ਦੁਨੀਆ ਭਰ 'ਚ ਵਧੀ ਭਾਰਤ ਦੀ ਇਸ ਦਵਾਈ ਦੀ ਮੰਗ, ਚੀਨ ਤੋਂ ਮਿਲੇ ਕੱਚੇ ਮਾਲ ਨਾਲ ਹੋਣਗੇ ਆਰਡਰ ਪੂਰੇ

ਨਵੀਂ ਦਿੱਲੀ - ਕੋਰੋਨਾ ਮਰੀਜਾਂ ਦਾ ਇਲਾਜ ਕਰ ਰਹੇ ਹੈਲਥ ਵਰਕਰਸ ਅਤੇ ਡਾਕਟਰਾਂ ਨੂੰ ਬੀਮਾਰੀ ਤੋਂ ਬਚਾਉਣ ਲਈ ਮਲੇਰੀਆ, ਗਠੀਏ ਅਤੇ ਲੂਪਸ ਬਿਮਾਰੀ ਵਿਚ ਪ੍ਰਭਾਵਸ਼ਾਲੀ ਹਾਈਡ੍ਰੋਕਸੀ-ਕਲੋਰੋਕਿਨ ਦਵਾਈ ਨੇ ਉਮੀਦਾਂ ਵਧਾ ਦਿੱਤੀਆਂ ਹਨ। ਇਸੇ ਕਾਰਨ ਦੁਨੀਆ ਦੇ ਕਈ ਦੇਸ਼ਾਂ ਨੇ ਇਸ ਦਵਾਈ ਦੀ ਭਾਰਤ ਤੋਂ ਮੰਗ ਕੀਤੀ ਹੈ। ਹਾਲਾਂਕਿ ਭਾਰਤ ਵੀ ਇਸ ਦਵਾਈ ਦੇ ਕੱਚੇ ਮਾਲ (ਏਪੀਆਈ) ਨੂੰ ਤਿਆਰ ਕਰਨ ਲਈ ਵਰਤੀ ਜਾਣ ਵਾਲੀ ਸ਼ੁਰੂਆਤੀ ਸਮੱਗਰੀ (ਕੇ.ਐਸ.ਐਮ.) ਲਈ ਲਗਭਗ ਚੀਨ ' ਤੇ ਨਿਰਭਰ ਕਰਦਾ ਹੈ। ਜਾਇਡਸ, ਇਪਕਾ ਅਤੇ ਮੰਗਲਮ ਫਾਰਮਾਸਿਊਟੀਕਲ ਕੰਪਨੀਆਂ ਮੁੱਖ ਤੌਰ 'ਤੇ ਭਾਰਤ ਵਿਚ ਇਸ ਦਵਾਈ ਦਾ ਨਿਰਮਾਣ ਕਰਦੀਆਂ ਹਨ। ਸੈਂਟਰਲ ਸਟੈਂਡਰਡ ਡਰੱਗਜ਼ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਇਹ ਦਵਾਈ ਸਿਰਫ ਮਲੇਰੀਆ ਦੇ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਂਦੀ ਸੀ ਪਰ ਹੁਣ ਇਹ ਦਵਾਈ ਰੁਮੇਟਾਈਡ ਗਠੀਆ ਅਤੇ ਲੂਪਸ ਦੇ ਮਰੀਜ਼ਾਂ ਨੂੰ ਵੀ ਦਿੱਤੀ ਜਾਂਦੀ ਹੈ, ਇਸ ਲਈ ਪਹਿਲਾਂ ਦੇ ਮੁਕਾਬਲੇ ਹੁਣ ਇਸ ਦੀ ਖਪਤ ਵਿਚ ਬਹੁਤ ਵਾਧਾ ਹੋਇਆ ਹੈ।

ਦੇਸ਼ ਵਿਚ ਇਸ ਦਵਾਈ ਦੀ ਖਪਤ ਹਰ ਮਹੀਨੇ 2.5 ਕਰੋੜ ਗੋਲੀਆਂ

ਭਾਰਤ ਵਿਚ ਹਰ ਮਹੀਨੇ 40 ਮੀਟ੍ਰਿਕ ਟਨ ਹਾਈਡਰੋਕਸਈ-ਕਲੋਰੋਕਵੀਨ ਦਵਾਈ ਦੀ ਏਪੀਆਈ ਦੀ ਸਮਰੱਥਾ ਹੈ। ਇਸ ਨਾਲ 20 ਕਰੋੜ ਦਵਾਈਆਂ ਬਣ ਸਕਦੀਆਂ ਹਨ। ਦੇਸ਼ ਵਿਚ ਇਸ ਦੀ ਖਪਤ ਹਰ ਮਹੀਨੇ 2.5 ਕਰੋੜ ਗੋਲੀਆਂ ਦੀ ਹੈ। ਸਿਹਤ ਮੰਤਰਾਲੇ ਅਤੇ ਸੂਬਿਆਂ ਨੇ 14.7 ਕਰੋੜ ਗੋਲੀਆਂ ਦਾ ਆਰਡਰ ਦਿੱਤਾ ਹੈ।। ਇਕ ਅਧਿਕਾਰੀ ਨੇ ਕਿਹਾ ਕਿ ਹੁਣ ਏਪੀਆਈ ਅਤੇ ਕੇਐਸਐਮ ਚੀਨ ਤੋਂ ਆ ਰਹੇ ਹਨ ਇਸ ਲਈ ਕੋਈ ਕਮੀ ਨਹੀਂ ਹੋਏਗੀ।

ਇਹ ਦਵਾਈ ਬਦਲਦੀ ਹੈ ਮਨੁੱਖੀ ਸੈੱਲ 

ਏਮਜ਼ ਦੇ ਰੂਮੇਟੋਲੋਜੀ ਵਿਭਾਗ ਦੇ ਮੁਖੀ ਡਾ. ਉਮਾ ਕੁਮਾਰ ਨੇ ਕਿਹਾ ਕਿ ਹਾਈਡ੍ਰੋਕਸਾਈ-ਕਲੋਰੋਕਿਨ ਮਨੁੱਖੀ ਸੈੱਲਾਂ ਨੂੰ ਬਦਲ ਦਿੰਦਾ ਹੈ, ਜਿਸ ਕਾਰਨ ਵਾਇਰਸ ਸਰੀਰ ਦੇ ਅੰਦਰ ਨਹੀਂ ਫੈਲ ਸਕਦਾ। ਇਹ ਦਵਾਈ ਆਟੋ ਇਮਿਊਨ ਰੋਗਾਂ ਵਿਚ ਪ੍ਰਭਾਵਸ਼ਾਲੀ ਹੈ। ਦੇਸ਼ ਦੀ ਲਗਭਗ 1% ਆਬਾਦੀ ਗਠੀਏ ਤੋਂ ਪੀੜਤ ਹੈ, ਜਿਸ ਵਿਚ 30% ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਜਾਂਦੀ ਹੈ।ਇਹ ਡਰੱਗ ਮਲੇਰੀਆ ਵਿਚ ਪਹਿਲਾਂ ਹੀ ਕਾਰਗਰ ਹੈ।


author

Harinder Kaur

Content Editor

Related News