ਜਨਵਰੀ 'ਚ ਭਾਰਤ ਦੀ ਕੱਚੇ ਤੇਲ ਦੀ ਦਰਾਮਦ ਰਿਕਾਰਡ ਉਚਾਈ 'ਤੇ, 3 ਸਾਲ ਬਾਅਦ ਵੈਨੇਜ਼ੁਏਲਾ ਤੋਂ ਖਰੀਦਿਆ ਤੇਲ
Saturday, Feb 24, 2024 - 05:12 PM (IST)
ਨਵੀਂ ਦਿੱਲੀ - ਭਾਰਤ ਦੀ ਕੱਚੇ ਤੇਲ ਦੀ ਦਰਾਮਦ ਜਨਵਰੀ 'ਚ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ। ਇਸ ਦਾ ਕਾਰਨ ਦਸੰਬਰ ਵਿੱਚ ਲਾਲ ਸਾਗਰ ਸੰਕਟ ਸੀ। ਨਾਲ ਹੀ, ਤਿੰਨ ਸਾਲਾਂ ਬਾਅਦ ਪਹਿਲੀ ਵਾਰ, ਭਾਰਤ ਨੇ ਜਨਵਰੀ ਵਿੱਚ ਵੈਨੇਜ਼ੁਏਲਾ ਤੋਂ ਕੱਚੇ ਤੇਲ ਦੀ ਦਰਾਮਦ ਕੀਤੀ। ਅਮਰੀਕਾ ਨੇ ਵੈਨੇਜ਼ੁਏਲਾ 'ਤੇ ਪਾਬੰਦੀਆਂ ਲਗਾਈਆਂ ਸਨ। ਅਮਰੀਕਾ ਦੀਆਂ ਪਾਬੰਦੀਆਂ ਵਿੱਚ ਢਿੱਲ ਦੇਣ ਤੋਂ ਬਾਅਦ ਭਾਰਤ ਨੇ ਵੈਨੇਜ਼ੁਏਲਾ ਤੋਂ ਕੱਚਾ ਤੇਲ ਖਰੀਦਿਆ ਹੈ।
ਇਹ ਵੀ ਪੜ੍ਹੋ : ਅੰਬਾਨੀ ਪਰਿਵਾਰ ਨੇ ਨਵੀਂ ਨੂੰਹ ਨੂੰ ਵਿਆਹ ਤੋਂ ਪਹਿਲਾਂ ਦਿੱਤਾ ਕੀਮਤੀ ਤੋਹਫ਼ਾ
ਜਨਵਰੀ 'ਚ ਭਾਰਤ ਦਾ ਕੱਚੇ ਤੇਲ ਦਾ ਆਯਾਤ 52.4 ਲੱਖ ਬੈਰਲ ਪ੍ਰਤੀ ਦਿਨ ਪਹੁੰਚ ਗਿਆ। ਇਹ ਦਸੰਬਰ 2023 ਦੇ ਮੁਕਾਬਲੇ 17 ਫੀਸਦੀ ਜ਼ਿਆਦਾ ਹੈ, ਜਦੋਂ ਕਿ ਇਹ ਇਕ ਸਾਲ ਪਹਿਲਾਂ ਦੀ ਇਸੇ ਮਿਆਦ ਦੇ ਮੁਕਾਬਲੇ 3.5 ਫੀਸਦੀ ਜ਼ਿਆਦਾ ਹੈ। ਭਾਰਤ ਦੁਨੀਆ ਵਿੱਚ ਕੱਚੇ ਤੇਲ ਦਾ ਤੀਜਾ ਸਭ ਤੋਂ ਵੱਡਾ ਦਰਾਮਦਕਾਰ ਅਤੇ ਖਪਤਕਾਰ ਹੈ।
ਜਨਵਰੀ 2018 ਵਿੱਚ ਭਾਰਤ ਨੇ ਕੀਤਾ ਸੀ ਕੱਚੇ ਤੇਲ ਦੀ ਜ਼ਿਆਦਾ ਦਰਾਮਦ
ਇਸ ਸਾਲ ਜਨਵਰੀ ਤੋਂ ਪਹਿਲਾਂ ਭਾਰਤ ਨੇ ਜਨਵਰੀ 2018 ਵਿੱਚ ਸਭ ਤੋਂ ਵੱਧ ਕੱਚੇ ਤੇਲ ਦੀ ਦਰਾਮਦ ਕੀਤੀ ਸੀ। ਉਦੋਂ ਭਾਰਤ ਨੇ ਰੋਜ਼ਾਨਾ 51 ਲੱਖ ਬੈਰਲ ਦਰਾਮਦ ਕੀਤੀ ਸੀ। ਤੇਲ ਮੰਤਰਾਲੇ ਦੁਆਰਾ 22 ਫਰਵਰੀ ਨੂੰ ਤੇਲ ਦਰਾਮਦ ਦੇ ਸ਼ੁਰੂਆਤੀ ਅੰਕੜੇ ਜਾਰੀ ਕੀਤੇ ਗਏ ਸਨ। ਇਸ 'ਚ ਜਨਵਰੀ 'ਚ ਤੇਲ ਦੀ ਦਰਾਮਦ 21.3 ਕਰੋੜ ਟਨ ਹੋਣ ਦਾ ਅਨੁਮਾਨ ਹੈ। ਇਸ ਦਾ ਮਤਲਬ ਹੈ ਕਿ ਭਾਰਤ ਨੇ ਜਨਵਰੀ 'ਚ ਰੋਜ਼ਾਨਾ 51 ਲੱਖ ਬੈਰਲ ਕੱਚੇ ਤੇਲ ਦੀ ਦਰਾਮਦ ਕੀਤੀ ਪਰ ਵਪਾਰਕ ਸੂਤਰਾਂ ਦਾ ਕਹਿਣਾ ਹੈ ਕਿ ਅਸਲ ਦਰਾਮਦ ਇਸ ਤੋਂ ਜ਼ਿਆਦਾ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ‘ਨਹੀਂ ਹੋ ਸਕਿਆ ਸ਼ੁਭਕਰਨ ਦਾ ਸਸਕਾਰ, ਮਾਰਨ ਵਾਲੇ ਹਰਿਆਣਾ ਦੇ ਅਧਿਕਾਰੀਆਂ ’ਤੇ ਦਰਜ ਹੋਵੇ 302 ਦਾ ਕੇਸ'
ਲਾਲ ਸਾਗਰ ਸੰਕਟ ਕਾਰਨ ਕਰੂਡ ਸਪਲਾਈ ਦੀ ਸਮੱਸਿਆ
ਐਲਐਸਈਜੀ ਦੇ ਵਿਸ਼ਲੇਸ਼ਕ ਅਹਿਸਾਨ ਉਲ ਹੱਕ ਨੇ ਕਿਹਾ, "ਲਾਲ ਸਾਗਰ ਸੰਕਟ ਕਾਰਨ ਕੁਝ ਯੂਐਸ ਅਤੇ ਲਾਤੀਨੀ ਅਮਰੀਕੀ ਤੇਲ ਕਾਰਗੋਆਂ ਦੇ ਆਉਣ ਵਿੱਚ ਦੇਰੀ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਕੇਪ ਆਫ ਗੁੱਡ ਹੋਪ ਦੇ ਵਿਕਲਪਕ ਰਸਤੇ ਰਾਹੀਂ ਭੇਜਿਆ ਗਿਆ ਸੀ।" ਇਹ ਕਾਰਗੋ ਦਸੰਬਰ ਦੇ ਅਖੀਰ ਜਾਂ ਜਨਵਰੀ ਵਿੱਚ ਪਹੁੰਚ ਸਕੇ। ਭਾਰਤ ਵਿੱਚ ਰਿਫਾਇਨਰੀ ਦੇ ਇੱਕ ਅਧਿਕਾਰੀ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦਸੰਬਰ ਵਿੱਚ ਆਉਣ ਵਾਲੇ ਕੁਝ ਕਾਰਗੋ ਜਨਵਰੀ ਵਿੱਚ ਆਏ।
ਜਨਵਰੀ 'ਚ ਰੂਸ ਤੋਂ ਦਰਾਮਦ ਵਧੀ
ਜਨਵਰੀ 'ਚ ਰੂਸ ਤੋਂ ਭਾਰਤ ਦੀ ਤੇਲ ਦਰਾਮਦ ਵਧੀ ਹੈ। ਜਨਵਰੀ 'ਚ ਭਾਰਤ ਨੇ ਰੂਸ ਤੋਂ ਰੋਜ਼ਾਨਾ 14.7 ਲੱਖ ਬੈਰਲ ਕੱਚੇ ਤੇਲ ਦੀ ਦਰਾਮਦ ਕੀਤੀ। ਇਹ ਦਸੰਬਰ ਦੇ ਮੁਕਾਬਲੇ 10.8 ਫੀਸਦੀ ਜ਼ਿਆਦਾ ਹੈ ਪਰ ਭਾਰਤ ਦੇ ਕੁੱਲ ਕੱਚੇ ਦਰਾਮਦ 'ਚ ਰੂਸ ਦੀ ਹਿੱਸੇਦਾਰੀ 30 ਫੀਸਦੀ ਤੋਂ ਘੱਟ ਕੇ 28 ਫੀਸਦੀ 'ਤੇ ਆ ਗਈ ਹੈ। ਦੂਜੇ ਪਾਸੇ ਭਾਰਤ ਦੀ ਕੁੱਲ ਤੇਲ ਦਰਾਮਦ ਵਿੱਚ ਲਾਤੀਨੀ ਅਮਰੀਕਾ ਦੀ ਹਿੱਸੇਦਾਰੀ 6 ਫੀਸਦੀ ਤੋਂ ਵਧ ਕੇ 8 ਫੀਸਦੀ ਹੋ ਗਈ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 2.0 : ਕਿਸਾਨ ਅੱਜ ਮਨਾਉਣਗੇ ਕਾਲਾ ਦਿਨ, 26 ਨੂੰ ਹੋਵੇਗੀ ਟਰੈਕਟਰ ਪਰੇਡ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8