2022-23 'ਚ ਭਾਰਤ ਦੇ ਕਪਾਹ ਉਤਪਾਦਨ 'ਚ ਹੋ ਸਕਦਾ ਹੈ 15 ਫ਼ੀਸਦੀ ਵਾਧਾ : CAI

Monday, Sep 19, 2022 - 02:07 PM (IST)

2022-23 'ਚ ਭਾਰਤ ਦੇ ਕਪਾਹ ਉਤਪਾਦਨ 'ਚ ਹੋ ਸਕਦਾ ਹੈ 15 ਫ਼ੀਸਦੀ ਵਾਧਾ : CAI

ਜਲਗਾਓਂ  : ਮੌਜੂਦਾ ਸਮੇਂ ਵਿਚ ਜਦੋਂ ਕੇਂਦਰ ਸਰਕਾਰ ਕਪਾਹ ਦੀ ਘੱਟ ਪੈਦਾਵਾਰ ਕਾਰਨ ਚਿੰਤਤ ਹੈ। ਦੇਸ਼ 'ਚ 50 ਫ਼ੀਸਦੀ ਸਪਿਨਿੰਗ ਮਿੱਲਾਂ ਬੰਦ ਹੋਣ ਦੀ ਕਗਾਰ 'ਤੇ ਹਨ ਪਰ ਆਉਣ ਵਾਲੇ ਸਮੇਂ 'ਚ ਕਪਾਹ ਦੀ ਪੈਦਾਵਾਰ 'ਚ ਸੁਧਾਰ ਹੋਣ ਦੀ ਸੰਭਾਵਨਾ ਹੈ। ਇਸ ਦੀ ਜਾਣਕਾਰੀ ਸੀ.ਸੀ.ਆਈ. ਦੇ ਮੈਨੇਜਰ ਡਿਪਟੀ ਜਨਰਲ ਅਰਜੁਨ ਦਵੇ ਨੇ ਦਿੱਤੀ। ਉਨ੍ਹਾਂ ਨੇ ਜਲਗਾਓਂ ਵੱਲੋਂ ਆਯੋਜਿਤ ਆਲ ਇੰਡੀਆ ਮੀਟ ਆਨ ਕਾਟਨ ਟ੍ਰੇਡ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਪਾਹ ਹੇਠ ਰਕਬਾ ਪਿਛਲੇ ਸਾਲ ਦੇ 120.55 ਦੇ ਮੁਕਾਬਲੇ 128 ਲੱਖ ਹੈਕਟੇਅਰ ਹੋ ਗਿਆ ਹੈ। ਵਧੀਆ ਮੌਸਮ ਦੇ ਕਾਰਨ ਪੈਦਾਵਾਰ ਵੀ ਵਧਣ ਦੀ ਉਮੀਦ ਹੈ। ਕਪਾਹ ਦਾ ਉਤਪਾਦਨ 360 ਲੱਖ ਗੰਢਾਂ ਤੱਕ ਵਧਣ ਦੀ ਉਮੀਦ ਹੈ। ਅਕਤੂਬਰ-ਸਤੰਬਰ ਮਹੀਨੇ ਦਾ ਮੌਸਮ ਕਪਾਹ ਦੀ ਫ਼ਸਲ ਲਈ ਅਨੁਕੂਲ ਹੈ। 2022-23 ਵਿਚ ਉਤਪਾਦਨ ਵਿਚ ਲਗਭਗ 15 ਫ਼ੀਸਦੀ ਵਾਧਾ ਹੋਣ ਦੀ ਉਮੀਦ ਹੈ। ਜਿਸ ਨਾਲ ਕਪਾਹ ਦੀ ਸਮੁੱਚੀ ਮੁੱਲ ਲੜੀ ਨੂੰ ਰਾਹਤ ਮਿਲਦੀ ਹੈ।

ਸਰਕਾਰੀ ਏਜੰਸੀ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਸੀ.ਸੀ.ਆਈ. ਦੇ ਮੁਤਾਬਕ ਜਦੋਂ ਕੀਮਤਾਂ ਘੱਟੋ-ਘੱਟ ਸਮਰਥਨ ਮੁੱਲ ਐਮ.ਐੱਸ.ਪੀ ਤੋਂ ਹੇਠਾਂ ਆਉਂਦੀਆਂ ਹਨ। ਉਸ ਸਮੇਂ ਕਪਾਹ ਉਤਪਾਦਨ 'ਤ ਵਾਧਾ ਹੁੰਦਾ ਹੈ। ਸੀ.ਸੀ.ਆਈ. ਦੇ ਮੁਤਾਬਕ 2022-23 ਵਿੱਚ ਭਾਰਤ ਦੇ ਕਪਾਹ ਦਾ ਉਤਪਾਦਨ '15 ਫ਼ੀਸਦੀ ਵਧ ਕੇ 170 ਕਿਲੋਗ੍ਰਾਮ ਦੀਆਂ 360 ਲੱਖ ਗੰਢਾਂ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ।ਭਾਰਤ 'ਚ ਕਪਾਹ ਦੀਆਂ ਕੀਮਤਾਂ ਜਨਵਰੀ ਮਹੀਨੇ ਵਿੱਚ 60,000 ਰੁਪਏ ਪ੍ਰਤੀ ਕੈਂਡੀ 356 ਕਿਲੋਗ੍ਰਾਮ ਤੋਂ ਵਧ ਕੇ ਮਈ ਤੱਕ 1,10,000 ਰੁਪਏ ਪ੍ਰਤੀ ਕੈਂਡੀ ਹੋ ਗਈਆਂ ਸਨ। ਵੱਧ ਕੀਮਤਾਂ ਕਾਰਨ ਕਪਾਹ ਦੀ ਬਿਜਾਈ ਹੇਠਲਾ ਰਕਬਾ 7 ਫ਼ੀਸਦੀ ਤੋਂ 8 ਫ਼ੀਸਦੀ ਵਧਿਆ ਹੈ।

ਕਾਟਨ ਐਸੋਸੀਏਸ਼ਨ ਆਫ ਇੰਡੀਆ ਸੀ.ਏ.ਆਈ.ਨੇ ਅਨੁਮਾਨ ਲਗਾਇਆ ਹੈ ਕਿ ਇਸ ਵਾਰ 350 ਲੱਖ ਗੰਢਾਂ ਉਤਪਾਦਨ ਹੋ ਸਕਦਾ ਹੈ।ਸੀ.ਏ.ਆਈ.ਦੇ ਪ੍ਰਧਾਨ ਅਤੁਲ ਗਣਾਤਰਾ ਨੇ ਕਿਹਾ ਜੇਕਰ ਆਉਣ ਵਾਲੇ ਮਹੀਨਿਆਂ ਵਿੱਚ ਮੌਸਮ ਅਨੁਕੂਲ ਰਿਹਾ ਤਾਂ ਉਤਪਾਦਨ ਵਧ ਕੇ 370-375 ਲੱਖ ਗੰਢਾਂ ਤੱਕ ਪਹੁੰਚ ਸਕਦਾ ਹੈ ਪਰ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਉਤਪਾਦਨ ਘਟ ਕੇ 325-330 ਲੱਖ ਗੰਢਾਂ ਤੱਕ ਆ ਸਕਦਾ ਹੈ।

ਗਨਾਤਰਾ ਨੇ ਅੱਗੇ ਕਿਹਾ ਕਿ ਕੱਪੜਾ ਉਦਯੋਗ ਇਸ ਚਿੰਤਾ ਵਿੱਚ ਹੈ ਅਤੇ ਸਰਕਾਰ ਵੱਲੋਂ ਕਪਾਹ ਦੀ ਸਥਿਤੀ ਨੂੰ ਸੁਖਾਲਾ ਬਣਾਉਣ ਲਈ ਭਾਰੀ ਦਬਾਅ ਹੈ ਕਿਉਂਕਿ ਧਾਗੇ, ਟੈਕਸਟਾਈਲ ,ਕੱਪੜੇ ਆਦਿ ਦੇ ਨਿਰਯਾਤ ਵਿੱਚ ਲਗਭਗ 70 ਫ਼ੀਸਦੀ ਗਿਰਾਵਟ ਦਰਜ ਕੀਤੀ ਗਈ ਹੈ।


author

Harnek Seechewal

Content Editor

Related News