ਭਾਰਤ ਦਾ ਵਿੱਤੀ ਘਾਟਾ ਦਸੰਬਰ ਤੱਕ ਹੀ ਬਜਟ ਟੀਚੇ ਦੇ 145 ਫ਼ੀਸਦੀ 'ਤੇ ਪੁੱਜਾ
Friday, Jan 29, 2021 - 07:12 PM (IST)
ਨਵੀਂ ਦਿੱਲੀ- ਸਰਕਾਰ ਕੋਰੋਨਾ ਮਹਾਮਾਰੀ ਵਿਚਕਾਰ ਵੱਡੇ ਪੱਧਰ 'ਤੇ ਖ਼ਰਚ ਕਰ ਰਹੀ ਹੈ, ਜਦੋਂ ਕਿ ਤਾਲਾਬੰਦੀ ਦੌਰਾਨ ਕਾਰੋਬਾਰ ਗਤੀਵਿਧੀਆਂ ਪ੍ਰਭਾਵਿਤ ਹੋਣ ਨਾਲ ਕਮਾਈ ਘੱਟ ਰਹੀ। ਸਰਕਾਰੀ ਅੰਕੜਿਆਂ ਮੁਤਾਬਕ, ਦਸੰਬਰ ਦੇ ਅੰਤ ਤੱਕ ਦੇ 9 ਮਹੀਨਿਆਂ ਵਿਚ ਭਾਰਤ ਦਾ ਵਿੱਤੀ ਘਾਟਾ 11.58 ਲੱਖ ਕਰੋੜ ਰੁਪਏ 'ਤੇ ਪਹੁੰਚ ਗਿਆ, ਜੋ ਕਿ ਪੂਰੇ ਵਿੱਤੀ ਸਾਲ ਦੇ ਬਜਟ ਟੀਚੇ ਦਾ 145.5 ਫ਼ੀਸਦੀ ਹੈ।
ਸਰਕਾਰ ਨੂੰ 9.62 ਲੱਖ ਕਰੋੜ ਰੁਪਏ ਦੀ ਸ਼ੁੱਧ ਟੈਕਸ ਪ੍ਰਾਪਤੀ ਹੋਈ, ਜਦੋਂ ਕੁੱਲ ਖ਼ਰਚ 22.8 ਲੱਖ ਕਰੋੜ ਰੁਪਏ ਰਿਹਾ। ਸਰਕਾਰ ਨੇ ਸ਼ੁੱਕਰਵਾਰ ਨੂੰ ਸੰਸਦ ਵਿਚ ਪੇਸ਼ ਕੀਤੇ ਆਰਥਿਕ ਸਰਵੇਖਣ ਦੀ ਰਿਪੋਰਟ ਵਿਚ ਕਿਹਾ ਹੈ ਕਿ ਮਾਰਚ ਵਿਚ ਖ਼ਤਮ ਹੋਣ ਵਾਲੇ ਮੌਜੂਦਾ ਵਿੱਤੀ ਸਾਲ ਵਿਚ ਭਾਰਤ ਦਾ ਵਿੱਤੀ ਘਾਟਾ ਜੀ. ਡੀ. ਪੀ. ਦੇ 3.5 ਫ਼ੀਸਦੀ ਦੇ ਸ਼ੁਰੂਆਤੀ ਅਨੁਮਾਨਾਂ ਤੋਂ ਉਪਰ ਰਹਿ ਸਕਦਾ ਹੈ।