ਭਾਰਤ ਨੂੰ ਅੱਠ ਤੇਲ ਅਤੇ ਗੈਸ ਬਲਾਕਾਂ ਲਈ 10 ਬੋਲੀਆਂ ਮਿਲੀਆਂ

02/18/2022 10:55:20 AM

ਨਵੀਂ ਦਿੱਲੀ (ਭਾਸ਼ਾ) – ਦੇਸ਼ ’ਚ ਓਪਨ ਏਰੀਆ ਲਾਈਸੈਂਸਿੰਗ ਪਾਲਿਸੀ (ਓ. ਏ. ਐੱਲ. ਪੀ.) ਦੇ ਅਧੀਨ ਤਾਜ਼ਾ ਦੌਰ ਦੀ ਬੋਲੀ ’ਚ ਪੇਸ਼ ਅੱਠ ਤੇਲ ਅਤੇ ਗੈਸ ਬਲਾਕਾਂ ਲਈ ਜਨਤਕ ਖੇਤਰ ਦੀਆਂ ਤਿੰਨ ਕੰਪਨੀਆਂ ਸਮੇਤ ਕੁੱਲ ਚਾਰ ਨੇ 10 ਬੋਲੀਆਂ ਲਗਾਈਆਂ ਹਨ। ਹਾਈਡ੍ਰੋਕਾਰਬਨ ਡਾਇਰੈਕਟੋਰੇਟ ਜਨਰਲ (ਡੀ. ਜੀ. ਐੱਚ.) ਮੁਤਾਬਕ ਅੱਠ ਬਲਾਕ ’ਚੋਂ 6 ਲਈ ਇਕ-ਇਕ ਬੋਲੀ ਮਿਲੀ ਹੈ ਜਦ ਕਿ ਹੋਰ ਖੇਤਰਾਂ ਲਈ ਦੋ ਬੋਲੀਦਾਤਾ ਹਨ।

ਡੀ. ਜੀ. ਐੱਚ. ਨੇ ਓ. ਏ. ਐੱਲ. ਪੀ. ਦੇ ਪ੍ਰਸਤਾਵਾਂ ਦੇ ਸੱਤਵੇਂ ਦੌਰ ’ਚ ਪ੍ਰਾਪਤ ਬੋਲੀਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਨਤਕ ਖੇਤਰ ਦੀ ਆਇਲ ਐਂਡ ਨੈਚੁਰਲ ਗੈਸ ਕਾਰਪੋਰੇਸ਼ਨ (ਓ. ਐੱਨ. ਜੀ. ਸੀ.) ਨੇ ਅੱਠ ਬਲਾਕ ’ਚੋਂ ਪੰਜ ਲਈ ਬੋਲੀਆਂ ਲਗਾਈਆਂ। ਉੱਥੇ ਹੀ ਆਇਲ ਇੰਡੀਆ ਦੋ ਬਲਾਕ ਲਈ ਇਕੋ-ਇਕ ਬੋਲੀਦਾਤਾ ਹੈ। ਗੇਲ ਰਾਜਸਥਾਨ ਦੇ ਇਕ ਬਲਾਕ ਲਈ ਇਕੱਲੀ ਬੋਲੀਦਾਤਾ ਹੈ। ਓ. ਐੱਨ. ਜੀ. ਸੀ. ਤਿੰਨ ਬਲਾਕ ’ਚ ਇਕੋ-ਇਕ ਬੋਲੀਦਾਤਾ ਹੈ ਜਦ ਕਿ ਦੋ ਹੋਰ ’ਚ ਉਸ ਦੀ ਸਨ ਪੈਟਰੋਕੈਮੀਕਲਸ ਪ੍ਰਾਈਵੇਟ ਲਿਮ. ਨਾਲ ਮੁਕਾਬਲੇਬਾਜ਼ੀ ਹੈ।

ਓ. ਏ. ਐੱਲ. ਪੀ. ਦੇ ਸੱਤਵੇਂ ਦੌਰ ’ਚ ਪੇਸ਼ ਕੀਤੇ ਗਏ ਅੱਠ ਬਲਾਕ ’ਚ ਛੇ ਤਲਛਟ ਬੇਸਿਨ ਅਤੇ ਪੰਜ ਸੂਬਿਆਂ ’ਚ ਫੈਲੇ ਹਨ। ਇਨ੍ਹਾਂ ਬਲਾਕਾਂ ਦਾ ਕੁੱਲ ਖੇਤਰ 15,766 ਵਰਗ ਕਿਲੋਮੀਟਰ ਹੈ। ਪੰਜ ਬਲਾਕ ਭੂਮੀ ਖੇਤਰ ਵਿੱਚ, ਦੋ ਹੇਠਲੇ ਪਾਣੀ ਵਾਲੇ ਖੇਤਰ ਵਿੱਚ ਅਤੇ ਇਕ ਬਲਾਕ ਡੂੰਘੇ ਪਾਣੀ ਵਾਲੇ ਖੇਤਰ ਵਿਚ ਹਨ। ਇਸ ਤੋਂ ਪਿਛਲੀ ਬੋਲੀ ਯਾਨੀ ਓ. ਏ. ਐੱਲ. ਪੀ. ਦੇ ਛੇਵੇਂ ਦੌਰ ’ਚ ਵੀ ਸਿਰਫ ਤਿੰਨ ਬੋਲੀਦਾਤਾ ਸਨ। ਇਨ੍ਹਾਂ ’ਚੋਂ ਦੋ ਓ. ਐੱਨ. ਜੀ.ਸੀ.ਅਤੇ ਓ. ਆਈ. ਐੱਲ. ਸਨ। ਤੀਜੀ ਕੰਪਨੀ ਸਨ ਪੈਟਰੋਕੈਮੀਕਲਸ ਸੀ। ਪਿਛਲੇ ਦੌਰ ’ਚ 21 ਬਲਾਕ ਜਾਂ ਖੇਤਰ ਦੀ ਪੇਸ਼ਕਸ਼ ਕੀਤੀ ਗਈ ਸੀ।


Harinder Kaur

Content Editor

Related News