ਭਾਰਤ ਨੂੰ ਈਂਧਨ ਦੇ ਰੂਪ ''ਚ ਪ੍ਰਦੂਸ਼ਣ ਰਹਿਤ ਮਿਥੇਨਾਲ ਦੀ ਵਰਤੋਂ ਕਰਨੀ ਚਾਹੀਦੀ ਹੈ : ਗਡਕਰੀ

Sunday, Oct 15, 2017 - 12:06 AM (IST)

ਪਣਜੀ (ਭਾਸ਼ਾ)-ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਭਾਰਤ ਨੂੰ ਈਂਧਨ ਦੇ ਰੂਪ 'ਚ ਪ੍ਰਦੂਸ਼ਣ ਰਹਿਤ ਮਿਥੇਨਾਲ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਸਵੀਡਨ ਦੀ ਮਿਸਾਲ ਦਿੱਤੀ ਜੋ ਡੀਜ਼ਲ ਨੂੰ ਛੱਡ ਕੇ ਮਿਥੇਨਾਲ  ਅਪਣਾਉਣ ਦੀ ਦਿਸ਼ਾ 'ਚ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੁੰਦਰ 'ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਕੇਂਦਰ ਨੇ ਇੰਜਣ ਨਿਰਮਾਤਾਵਾਂ ਦੇ ਨਾਲ ਜਹਾਜ਼ਾਂ ਲਈ ਬਾਇਓ ਫਿਊਲ ਅਨੁਕੂਲ ਇੰਜਣ ਉਸਾਰੀ ਦੀ ਗੱਲਬਾਤ ਸ਼ੁਰੂ ਕੀਤੀ ਹੈ।     
ਸੜਕੀ ਆਵਾਜਾਈ, ਰਾਜ ਮਾਰਗ ਅਤੇ ਜਹਾਜ਼ਰਾਨੀ ਮੰਤਰੀ ਗਡਕਰੀ ਨੇ ਐਲਾਨ ਕੀਤਾ ਕਿ ਹਵਾਈ ਆਵਾਜਾਈ ਕੰਟਰੋਲ ਪ੍ਰਣਾਲੀ ਦੀ ਤਰਜ਼ 'ਤੇ ਸਰਕਾਰ ਨਦੀ ਆਵਾਜਾਈ ਕੰਟਰੋਲ ਪ੍ਰਣਾਲੀ ਵਿਕਸਿਤ ਕਰ ਰਹੀ ਹੈ। ਦੱਖਣੀ ਗੋਆ 'ਚ ਚੱਲ ਰਹੇ 'ਸਾਗਰ ਡਿਸਕੋਰਸ' ਦੇ ਦੂਜੇ ਦਿਨ ਕੱਲ ਉਨ੍ਹਾਂ ਕਿਹਾ, ''ਸਾਨੂੰ ਪ੍ਰਦੂਸ਼ਣ ਰਹਿਤ ਮਿਥੇਨਾਲ ਦੀ ਵਰਤੋਂ ਈਂਧਨ ਦੇ ਰੂਪ 'ਚ ਕਰਨੀ ਚਾਹੀਦੀ ਹੈ। ਇਹ 22 ਰੁਪਏ ਪ੍ਰਤੀ ਲਿਟਰ 'ਚ ਉਪਲੱਬਧ ਹੈ। ਸਵੀਡਨ ਵੀ ਡੀਜ਼ਲ ਦੀ ਜਗ੍ਹਾ ਮਿਥੇਨਾਲ  ਅਪਣਾਉਣ ਦੀ ਦਿਸ਼ਾ 'ਚ ਵਧ ਰਿਹਾ ਹੈ। ਫੋਰਮ ਫਾਰ ਇੰਟੈਗ੍ਰੇਟਿਡ ਨੈਸ਼ਨਲ ਸਕਿਓਰਿਟੀ ਵੱਲੋਂ ਆਯੋਜਿਤ ਪ੍ਰੋਗਰਾਮ 'ਚ 22 ਦੇਸ਼ਾਂ  ਦੇ ਪ੍ਰਤੀਨਿਧੀ ਸ਼ਾਮਲ ਹੋਏ।


Related News