ਭਾਰਤ ''ਚ ਦਵਾਈ ਨਿਰਮਾਣ ਨੂੰ ਉਤਸ਼ਾਹ ਦੇਣ ਲਈ PLI ਯੋਜਨਾ, ਸਰਕਾਰ ਨੇ ਫਾਰਮਾ ਕੰਪਨੀਆਂ ਤੋਂ ਮੰਗੀਆਂ ਅਰਜ਼ੀਆਂ
Sunday, May 25, 2025 - 03:26 PM (IST)

ਬਿਜਨੈੱਸ ਡੈਸਕ- ਭਾਰਤ ਸਰਕਾਰ ਦੇ ਫਾਰਮਾਸਿਊਟੀਕਲ ਵਿਭਾਗ ਨੇ ਉਤਪਾਦਨ ਅਧਾਰਤ ਪ੍ਰੋਤਸਾਹਨ (PLI) ਯੋਜਨਾ ਦੇ ਤਹਿਤ ਫਾਰਮਾਸਿਊਟੀਕਲ ਕੰਪਨੀਆਂ ਤੋਂ ਅਰਜ਼ੀਆਂ ਮੰਗੀਆਂ ਹਨ। ਇਹ ਯੋਜਨਾ 11 ਮਹੱਤਵਪੂਰਨ ਦਵਾਈਆਂ ਦੀ ਘਰੇਲੂ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਸ਼ੁਰੂ ਕੀਤੀ ਗਈ ਹੈ, ਜਿਸ 'ਚ ਨਿਓਮਾਈਸਿਨ, ਜੈਂਟਾਮਾਈਸਿਨ, ਏਰੀਥਰੋਮਾਈਸਿਨ, ਸਟ੍ਰੈਪਟੋਮਾਈਸਿਨ, ਟੈਟਰਾਸਾਈਕਲੀਨ, ਸਿਪ੍ਰੋਫਲੋਕਸਸੀਨ ਅਤੇ ਡਾਇਕਲੋਫੇਨੈਕ ਸੋਡੀਅਮ ਸ਼ਾਮਲ ਹਨ। ਇਹ ਉਤਪਾਦ ਜਾਂ ਤਾਂ ਹੁਣ ਤੱਕ ਅਨਸਬਸਕ੍ਰਾਈਬ ਹਨ ਜਾਂ ਅੰਸ਼ਕ ਤੌਰ ਤੋਂ ਹੀ ਸਬਸਕ੍ਰਾਈਬ ਕੀਤੇ ਗਏ ਹਨ।
ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਅਰਜ਼ੀ ਦੇਣ ਦੀ ਆਖਰੀ ਤਾਰੀਖ਼ 14 ਜੂਨ 2025 ਹੈ। ਯੋਜਨਾ ਦੇ ਅਧੀਨ ਆਉਣ ਵਾਲੀਆਂ ਕੰਪਨੀਆਂ ਨੂੰ ਮੌਜੂਦਾ ਸਮਰੱਥਾ, ਪ੍ਰੋਤਸਾਹਨ ਸੀਮਾਵਾਂ ਅਤੇ ਉਤਪਾਦਨ ਦੀ ਮਿਆਦ (ਰਸਾਇਣਕ ਸੰਸਲੇਸ਼ਣ ਉਤਪਾਦਾਂ ਲਈ ਵਿੱਤੀ ਸਾਲ 28 ਤੱਕ, ਫਰਮੈਂਟੇਸ਼ਨ-ਅਧਾਰਤ ਉਤਪਾਦਾਂ ਲਈ ਵਿੱਤੀ ਸਾਲ 29 ਤੱਕ) ਵਰਗੀਆਂ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ। ਪਹਿਲੇ ਮਨਜ਼ੂਰੀ ਪਾਉਣ ਤੋਂ ਬਾਅਦ ਵਾਪਸ ਲੈਣ ਜਾਂ ਰੱਦ ਹੋਈਆਂ ਕੰਪਨੀਆਂ ਮੁੜ ਤੋਂ ਅਪਲਾਈ ਨਹੀਂ ਰਕ ਸਕਦੀਆਂ। ਫਾਰਮਾਸਿਊਟੀਕਲ ਐਕਸਪੋਰਟ ਪ੍ਰਮੋਮਸ਼ਨ ਕਾਊਂਸਿਲ ਆਫ਼ ਇੰਡੀਆ (ਫਾਰਮੈਕਸਿਲ) ਨੇ ਆਪਣੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਯੋਜਨਾ ਦਾ ਪੂਰਾ ਲਾਭ ਚੁੱਕਣ। ਫਾਰਮੇਕਸਿਲ ਦੇ ਡਾਇਰੈਕਟਰ ਜਨਰਲ ਰਾਜਾ ਭਾਨੂ ਨੇ ਕਿਹਾ ਕਿ ਫਾਰਮਾ ਖੇਤਰ ਲਈ ਘਰੇਲੂ ਨਿਰਮਾਣ ਸਮਰੱਥਾਵਾਂ ਨੂੰ ਵਧਾਉਣ ਦਾ ਵੱਡਾ ਮੌਕਾ ਹੈ।
ਸਰਕਾਰੀ ਅੰਕੜਿਆਂ ਅਨੁਸਾਰ, ਜੁਲਾਈ 2020 'ਚ ਸ਼ੁਰੂ ਕੀਤੀ ਗਈ ਇਸ ਯੋਜਨਾ ਦੇ ਤਹਿਤ ਹੁਣ ਤੱਕ 41 ਉਤਪਾਦਾਂ ਨੂੰ ਕਵਰ ਕੀਤਾ ਗਿਆ ਹੈ ਅਤੇ ਇਸ ਦਾ ਕੁੱਲ ਵਿੱਤੀ ਖਰਚ 6,940 ਕਰੋੜ ਰੁਪਏ ਹੈ। ਮਾਰਚ 2025 ਤੱਕ ਕੇਂਦਰ ਸਰਕਾਰ ਨੇ ਰਿਪੋਰਟ ਦਿੱਤੀ ਕਿ ਕੁੱਲ 764 ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ ਨਵੰਬਰ 2024 ਤੱਕ 1.61 ਲੱਖ ਕਰੋੜ ਰੁਪਏ ਦੇ ਨਿਵੇਸ਼ ਦੀ ਰਿਪੋਰਟ ਕੀਤੀ ਗਈ ਸੀ। ਹੁਣ ਤੱਕ 10 ਮੁੱਖ ਖੇਤਰਾਂ 'ਚ 14,020 ਕਰੋੜ ਰੁਪਏ ਤੋਂ ਵੱਧ ਦੇ ਪ੍ਰੋਤਸਾਹਨ ਵੰਡੇ ਜਾ ਚੁੱਕੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e