ਭਾਰਤ ’ਚ ਲਾਂਚ ਹੋਈ MG ਸਾਈਬਰਸਟਰ , ਜਾਣੋ ਕੀਮਤ

Saturday, Jul 26, 2025 - 06:17 PM (IST)

ਭਾਰਤ ’ਚ ਲਾਂਚ ਹੋਈ MG ਸਾਈਬਰਸਟਰ , ਜਾਣੋ ਕੀਮਤ

ਬਿਜ਼ਨੈੱਸ ਨਿਊਜ਼ - ਜੇ. ਐੱਸ. ਡਬਲਯੂ. ਐੱਮ. ਜੀ. ਮੋਟਰ ਇੰਡੀਆ ਦੇ ਲਗਜ਼ਰੀ ਬ੍ਰਾਂਡ ਚੈਨਲ ਐੱਮ. ਜੀ. ਸਿਲੈਕਟ ਨੇ ਅੱਜ ਸਾਈਬਰਸਟਰ ਲਾਂਚ ਕਰਨ ਦਾ ਐਲਾਨ ਕੀਤਾ ਹੈ। ਇਹ ਹੁਣ ਤੱਕ ਦੀ ਸਭ ਤੋਂ ਤੇਜ਼ ਐੱਮ. ਜੀ. ਕਾਰ ਹੈ, ਜੋ ਬ੍ਰਾਂਡ ਦੀ ਮੋਟਰਿੰਗ ਵਿਰਾਸਤ ਨੂੰ ਆਧੁਨਿਕ ਭਵਿੱਖ ਲਈ ਤਿਆਰ ਕਰਦੀ ਹੈ।

ਇਹ ਵੀ ਪੜ੍ਹੋ :     ਨਵੇਂ ਰਿਕਾਰਡ ਪੱਧਰ ਤੋਂ ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ

ਨਵੀਂ ਬੁਕਿੰਗ ਲਈ ਇਸ ਦਾ ਮੁੱਲ 74.99 ਲੱਖ ਰੁਪਏ, ਜਦੋਂਕਿ ਪ੍ਰੀ-ਰਿਜ਼ਰਵਡ ਬੁਕਿੰਗ ਲਈ 72.49 ਲੱਖ ਰੁਪਏ ਰੱਖਿਆ ਗਿਆ ਹੈ। ਜੇ. ਐੱਸ. ਡਬਲਯੂ. ਐੱਮ. ਜੀ. ਮੋਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਨੁਰਾਗ ਮਹਿਰੋਤਰਾ ਨੇ ਕਿਹਾ,“ਐੱਮ. ਜੀ. ਸਿਲੈਕਟ ’ਚ ਸਾਡਾ ਟੀਚਾ ਅਜਿਹੇ ਅਨੁਭਵ ਤਿਆਰ ਕਰਨਾ ਹੈ, ਜੋ ਦਿਲ ਨੂੰ ਛੂਹੇ, ਚਾਹਤ ਜਗਾਏ ਅਤੇ ਸੁਚੇਤ ਗਤੀਸ਼ੀਲਤਾ ਵੱਲ ਪ੍ਰੇਰਿਤ ਕਰੇ। ਐੱਮ. ਜੀ. ਸਾਈਬਰਸਟਰ ਇਸ ਸੋਚ ਦੀ ਇਕ ਸ਼ਕਤੀਸ਼ਾਲੀ ਪ੍ਰਕਾਸ਼ਨ ਹੈ। ਸਾਈਬਰਸਟਰ ਉਸ ਸੁਪਨੇ ਨੂੰ ਸਾਕਾਰ ਕਰਦਾ ਹੈ, ਜਿਸ ’ਚ ਖੁੱਲ੍ਹੀ ਸੜਕ ਦੀ ਆਜ਼ਾਦੀ ਅਤੇ ਇਲੈਕਟ੍ਰਿਕ ਭਵਿੱਖ ਦੀ ਸੋਚ ਹੈ।”

ਇਹ ਵੀ ਪੜ੍ਹੋ :     ਕੇਂਦਰ ਸਰਕਾਰ ਦਾ ਵੱਡਾ ਫੈਸਲਾ: ਇਨ੍ਹਾਂ ਮੁਲਾਜ਼ਮਾਂ ਨੂੰ ਮਿਲੇਗੀ ਤਨਖ਼ਾਹ ਸਮੇਤ 30 ਦਿਨ ਦੀਆਂ ਛੁੱਟੀਆਂ

ਇਸ ਦੇ ਇਲੈਕਟ੍ਰਿਕ ਸੀਜ਼ਰ ਡੋਰਜ਼ ਅਤੇ ਸਾਫਟ-ਟਾਪ ਰੂਫ ਭਾਵਨਾਵਾਂ ਨੂੰ ਜਗਾਉਣ ਵਾਲਾ ਅਨੁਭਵ ਦਿੰਦੇ ਹਨ। ਇਸ ਦਾ 0.269 ਸੀ. ਡੀ. ਦਾ ਡਰੈਗ ਕੋਐਫੀਸ਼ੀਐਂਟ ਇਸ ਦੀ ਏਅਰੋਡਾਇਨਾਮਿਕ ਯੋਗਤਾ ਦਾ ਪ੍ਰਮਾਣ ਹੈ। ਸਿਗਨੇਚਰ ਹੈਡਲੈਂਪਸ ਤੋਂ ਲੈ ਕੇ ਕੰਬੈਕ ਰੀਅਰ ਅਤੇ ਐਕਟਿਵ ਏਅਰੋ ਐਲੀਮੈਂਟਸ ਤੱਕ ਹਰ ਰੇਖਾ ’ਚ ਇਕ ਸੋਚ ਹੈ।

ਇਹ ਵੀ ਪੜ੍ਹੋ :     ਹੁਣ Tatkal ਟਿਕਟ ਬੁੱਕ ਕਰਨਾ ਹੋਵੇਗਾ ਆਸਾਨ! ਇਨ੍ਹਾਂ Apps 'ਤੇ ਬੁੱਕਿੰਗ ਕਰਨ ਨਾਲ ਤੁਰੰਤ ਮਿਲੇਗੀ ਸੀਟ

ਇਸ ਦਾ ਅੰਦਰੂਨੀ ਡਿਜ਼ਾਈਨ ਵੀ ਇਸ ਦੀ ਦਮਦਾਰ ਅਤੇ ਡਾਇਨਾਮਿਕ ਪਰਸਨੈਲਿਟੀ ਦਰਸਾਉਂਦਾ ਹੈ। ਡਰਾਈਵਰ ਨੂੰ ਕੇਂਦਰ ’ਚ ਰੱਖਦੇ ਹੋਏ ਬਣਾਇਆ ਗਿਆ ਇਹ ਰੈਪ- ਅਰਾਊਂਡ ਕਾਕਪਿਟ, ਫਿਊਚਰਿਸਟਿਕ ਟ੍ਰਿਪਲ-ਡਿਸਪਲੇਅ ਇੰਟਰਫੇਸ ਨਾਲ ਲੈਸ ਹੈ, ਜਿਸ ’ਚ ਇਕ 10.25-ਇੰਚ ਦਾ ਸੈਂਟਰਲ ਟਚਸਕ੍ਰੀਨ ਅਤੇ ਦੋ 7-ਇੰਚ ਦੇ ਡਿਜੀਟਲ ਪੈਨਲਸ ਹਨ, ਜੋ ਰੀਅਲ-ਟਾਈਮ ਵਾਹਨ ਡਾਟਾ, ਮਨੋਰੰਜਨ ਅਤੇ ਸੈਟਿੰਗਸ ਤੱਕ ਸਹਿਜ ਪਹੁੰਚ ਪ੍ਰਦਾਨ ਕਰਦੇ ਹਨ।

ਇਹ ਵੀ ਪੜ੍ਹੋ :     August ਦੇ ਲਗਭਗ ਅੱਧੇ ਮਹੀਨੇ ਰਹਿਣਗੀਆਂ ਛੁੱਟੀਆਂ ! ਸਮਾਂ ਰਹਿੰਦੇ ਨਿਪਟਾ ਲਓ ਜ਼ਰੂਰੀ ਕੰਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News