ਦਸੰਬਰ ''ਚ ਭਾਰਤ ਦਾ ਪਾਮ ਤੇਲ ਆਯਾਤ 8.64 ਫੀਸਦੀ ਘਟਿਆ

01/16/2020 4:53:53 PM

ਨਵੀਂ ਦਿੱਲੀ—ਭਾਰਤ ਦੇ ਪਾਮ ਤੇਲ ਦਾ ਆਯਾਤ ਦਸੰਬਰ 2019 'ਚ 8.64 ਫੀਸਦੀ ਘੱਟ ਕੇ 7,41,490 ਟਨ ਰਹਿ ਗਿਆ। ਉਦਯੋਗ ਐਕਸਟ੍ਰੈਕਟਰਸ ਐਸੋਸੀਏਸ਼ਨ (ਐੱਸ.ਈ.ਏ.) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਭਾਰਤ ਨੇ ਦਸੰਬਰ 2018 'ਚ 8,11,700 ਟਨ ਪਾਮਤੇਲ ਦਾ ਆਯਾਤ ਕੀਤਾ ਸੀ। ਦੇਸ਼ ਦਾ ਕੁੱਲ ਬਨਸਪਤੀ ਤੇਲ ਆਯਾਤ ਦਸੰਬਰ 2019 'ਚ ਘੱਟ ਕੇ 11.28 ਲੱਖ ਟਨ ਰਹਿ ਗਿਆ। ਇਹ ਦਸੰਬਰ 2018 'ਚ 12.11 ਲੱਖ ਟਨ ਸੀ। ਦੇਸ਼ ਦੇ ਕੁੱਲ ਬਨਸਪਤੀ ਤੇਲ ਆਯਾਤ 'ਚ ਪਾਮ ਤੇਲ ਦੀ ਹਿੱਸੇਦਾਰੀ 60 ਫੀਸਦੀ ਤੋਂ ਜ਼ਿਆਦਾ ਦੀ ਹੈ। ਪਾਮ ਤੇਲ ਉਤਪਾਦਾਂ 'ਚੋਂ, ਕੱਚੇ ਪਾਮ ਤੇਲ (ਸੀ.ਪੀ.ਓ.) ਦਾ ਆਯਾਤ ਦਸੰਬਰ 2019 'ਚ ਘੱਟ ਕੇ 6,31,824 ਟਨ ਰਹਿ ਗਿਆ, ਜੋ ਇਕ ਸਾਲ ਪਹਿਲਾਂ 6,70,244 ਟਨ ਸੀ। ਆਰ.ਬੀ.ਡੀ. ਪਾਮੋਲਿਨ ਦਾ ਆਯਾਤ ਘੱਟ ਕੇ 94,816 ਟਨ ਰਹਿ ਗਿਆ, ਜੋ ਪਹਿਲਾਂ 1,30,459 ਟਨ ਸੀ। ਜਦੋਂ ਕੱਚੇ ਪਾਮਤੇਲ (ਸੀ.ਪੀ.ਕੇ.ਓ.) ਦਾ ਆਯਾਤ ਪਹਿਲਾਂ ਦੇ 10,997 ਟਨ ਤੋਂ ਵਧ ਕੇ 14,850 ਟਨ  ਹੋ ਗਿਆ। ਸਾਫਟ ਤੇਲਾਂ 'ਚ ਦਸੰਬਰ 2019 ਦੇ ਦੌਰਾਨ ਸੂਰਜਮੁਖੀ ਤੇਲ ਦਾ ਆਯਾਤ ਘੱਟ ਕੇ 1,97,842 ਟਨ ਰਹਿ ਗਿਆ, ਜੋ ਸਾਲ ਭਰ ਪਹਿਲਾਂ 2,35,824 ਟਨ ਸੀ। ਹਾਲਾਂਕਿ ਇਸ ਸੋਇਆਬੀਨ ਤੇਲ ਦਾ ਆਯਾਤ 85,404 ਟਨ ਤੋਂ ਵਧ ਕੇ 1,68,048 ਟਨ ਹੋ ਗਿਆ।


Aarti dhillon

Content Editor

Related News