ਭਾਰਤ ਨੂੰ ਨੇਪਾਲ ਨੇ ਦਿੱਤਾ ਵੱਡਾ ਝਟਕਾ, ਸਾਰੇ ਪੋਲਟਰੀ ਉਤਪਾਦਾਂ ਦੀ ਦਰਾਮਦ ਕੀਤੀ ਬੰਦ

Saturday, Jan 09, 2021 - 11:10 AM (IST)

ਕਾਠਮਾਂਡੂ (ਅਨਸ) – ਭਾਰਤ ’ਚ ਬਰਡ ਫਲੂ ਦੇ ਪ੍ਰਕੋਪ ਦੇ ਮੱਦੇਨਜ਼ਰ ਨੇਪਾਲ ਨੇ ਗੁਆਂਢੀ ਦੇਸ਼ ਦੇ ਸਾਰੇ ਤਰ੍ਹਾਂ ਦੇ ਪੋਲਟਰੀ ਉਤਪਾਦਾਂ ਦੀ ਦਰਾਮਦ ’ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਪਾਬੰਦੀ ਵੀਰਵਾਰ ਤੋਂ ਲਾਗੂ ਹੋਈ। ਨੇਪਾਲ ਦੇ ਖੇਤੀਬਾੜੀ ਅਤੇ ਪਸ਼ੂਧਨ ਵਿਕਾਸ ਮੰਤਰਾਲਾ ਨੇ ਆਪਣੇ ਸਾਰੇ ਦਫਤਰਾਂ ਨੂੰ ਭਾਰਤ ਤੋਂ ਪੋਲਟਰੀ ਉਤਪਾਦਾਂ ਦੀ ਦਰਾਮਦ ਨੂੰ ਰੋਕਣ ਦਾ ਨਿਰਦੇਸ਼ ਦਿੱਤਾ ਹੈ, ਜੋ ਨੇਪਾਲ ਲਈ ਕਈ ਅਰਬ ਦਾ ਪੋਲਟਰੀ ਉਦਯੋਗ ਦਾ ਤਰਜ਼ੀਹੀ ਬਾਜ਼ਾਰ ਹੈ।

ਇਹ ਵੀ ਪੜ੍ਹੋ : ਕਿਸਾਨ ਮੋਰਚਾ: 60 ਹਜ਼ਾਰ ਤੋਂ ਜ਼ਿਆਦਾ ਕਿਸਾਨ ਔਰਤਾਂ ਜੁੜਣਗੀਆਂ ਅੰਦੋਲਨ ਨਾਲ, ਬੱਚੇ ਵੀ ਅੰਦੋਲਨ ’ਚ ਦੇ ਰਹੇ ਸਾਥ

ਮੰਤਰਾਲਾ ਨੇ ਸਾਰੇ ਸਥਾਨਕ ਦਫਤਰਾਂ ਅਤੇ ਕੁਆਰੰਟੀਨ ਚੈੱਕਪੋਸਟਾਂ ਨੂੰ ਚੌਕਸ ਰਹਿਣ ਅਤੇ ਪੋਲਟਰੀ ਉਤਪਾਦਾਂ ਦੀ ਦਰਾਮਦ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਹਨ। ਇਸ ਨੇ ਸਥਾਨਕ ਅਧਿਕਾਰੀਆਂ ਨੂੰ ਨੇਪਾਲ-ਭਾਰਤ ਸਰਹੱਦ ਦੇ ਨੇੜੇ ਪੋਲਟਰੀ ਉਤਪਾਦਾਂ ਦੇ ਖੁੱਲ੍ਹੇ ਵਪਾਰ ਨੂੰ ਰੋਕਣ ਦੀ ਵੀ ਬੇਨਤੀ ਕੀਤੀ। ਨੇਪਾਲ ਅਤੇ ਭਾਰਤ ਦਰਮਿਆਨ ਕਈ ਹੋਰ ਸਰਹੱਦਾਂ ਅਤੇ ਐਂਟਰੀ ਪੁਆਇੰਟਸ ਹਨ, ਜਿਨ੍ਹਾਂ ਰਾਹੀਂ ਪੋਲਟਰੀ ਤੋਂ ਇਲਾਵਾ, ਹੋਰ ਉਤਪਾਦ ਵੀ ਬਿਨਾਂ ਰੁਕਾਵਟ ਆ ਰਹੇ ਹਨ।

ਨੇਪਾਲ ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਸਮੇਂ ਨੇਪਾਲ ਅਤੇ ਭਾਰਤ ਦਰਮਿਆਨ ਇਸ ਸਮੇਂ ਸਾਰੀਆਂ ਵਪਾਰਕ ਵਸਤਾਂ ਦੀ ਦਰਾਮਦ ਅਤੇ ਬਰਾਮਦ ਦੀ ਜਾਂਚ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਦੇਸ਼ ਖੁੱਲੀ ਸਰਹੱਦ ਨੂੰ ਸਾਂਝਾ ਕਰਦੇ ਹਨ ਅਤੇ ਸਰਹੱਦੀ ਖੇਤਰਾਂ ਵਿਚ ਹੋਣ ਵਾਲੀਆਂ ਗੜਬੜੀਆਂ ਦੀ ਜਾਂਚ ਲਈ ਅਫਸਰਾਂ ਨੂੰ ਤਾਇਨਾਤ ਕਰਨਾ ਸੰਭਵ ਨਹੀਂ ਹੈ।

ਇਹ ਵੀ ਪੜ੍ਹੋ : ਮਾਂ ਨਾਲ ਸਾਗ ਕਟਾਉਂਦੇ ਨਜ਼ਰ ਆਏ ਕ੍ਰਿਕਟਰ ਹਰਭਜਨ ਸਿੰਘ, ਵੇਖੋ ਵੀਡੀਓ

ਨੇਪਾਲ-ਭਾਰਤ ਸਰਹੱਦ ’ਤੇ 16 ਕੁਆਰੰਟਾਈਨ ਸੈਂਟਰ ਸਥਾਪਿਤ

ਪਿਛਲੇ ਇਕ ਹਫਤੇ ਤੋਂ ਕੇਰਲ, ਗੁਜਰਾਤ, ਹਰਿਆਣਾ ਅਤੇ ਬਿਹਾਰ ਸਮੇਤ ਇਕ ਦਰਜਨ ਤੋਂ ਵਧੇਰੇ ਸੂਬਿਆਂ ’ਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਏ ਹਨ। ਖੇਤੀ ਮੰਤਰਾਲਾ ਦੇ ਬੁਲਾਰੇ ਸ਼੍ਰੀ ਰਾਮ ਘਿਮਿਰੇ ਨੇ ਪੁਸ਼ਟੀ ਕੀਤੀ ਹੈ ਕਿ ਸਿਰਫ ਪ੍ਰਮਾਣਿਤ ਪੋਲਟਰੀ ਉਤਪਾਦਾਂ ਨੂੰ ਨੇਪਾਲ ਦੇ ਅੰਦਰ ਦਰਾਮਦ ਕਰਨ ਦੀ ਇਜਾਜ਼ਤ ਹੈ। ਘਿਮਿਰੇ ਨੇ ਕਿਹਾ ਕਿ ਨੇਪਾਲ ਨੇ ਆਪਣੇ ਹਿੱਸੇ ’ਚ ਨੇਪਾਲ-ਭਾਰਤ ਸਰਹੱਦ ’ਤੇ 16 ਕੁਆਰੰਟਾਈਨ ਸੈਂਟਰ ਸਥਾਪਿਤ ਕੀਤੇ ਹਨ ਅਤੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਪੋਲਟਰੀ ਉਤਪਾਦਾਂ ਦੀ ਦਰਾਮਦ ਨੂੰ ਰੋਕਣ ਲਈ ਕਮਰ ਕੱਸ ਲੈਣ। ਉਨ੍ਹਾਂ ਨੇ ਕਿਹਾ ਕਿ ਨੇਪਾਲ ’ਚ ਬਰਡ ਫਲੂ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ : ਅੰਦੋਲਨ ’ਚ ਗਿਆਨ ਦਾ ਪ੍ਰਵਾਹ, ਕਿਤੇ ਚੱਲ ਰਹੀ ਲਾਇਬ੍ਰੇਰੀ ਤਾਂ ਕਿਤੇ ਬੱਚਿਆਂ ਨੂੰ ਪੜ੍ਹਾ ਰਹੇ ਵਾਲੰਟੀਅਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News