ਦੇਸ਼ ਨੂੰ ਡਿਜੀਟਲ ਕ੍ਰਾਂਤੀ ’ਚ ਮੋਹਰੀ ਬਣਾਈ ਰੱਖਣ ਲਈ ਤੱਤਪਰ : ਆਕਾਸ਼ ਅੰਬਾਨੀ

Thursday, Oct 09, 2025 - 12:19 AM (IST)

ਦੇਸ਼ ਨੂੰ ਡਿਜੀਟਲ ਕ੍ਰਾਂਤੀ ’ਚ ਮੋਹਰੀ ਬਣਾਈ ਰੱਖਣ ਲਈ ਤੱਤਪਰ : ਆਕਾਸ਼ ਅੰਬਾਨੀ

ਨਵੀਂ ਦਿੱਲੀ- ਰਿਲਾਇੰਸ ਜਿਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨੇ ਕਿਹਾ ਕਿ ਭਾਰਤ ਨੂੰ ਡਿਜੀਟਲ ਕ੍ਰਾਂਤੀ ’ਚ ਸਭ ਤੋਂ ਅੱਗੇ ਰੱਖਣ ਲਈ ਤੱਤਪਰ ਹਾਂ। ਕੰਪਨੀ ਇਨੋਵੇਸ਼ਨ ਅਤੇ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਭਾਰਤ ਡਿਜੀਟਲ ਕ੍ਰਾਂਤੀ ’ਚ ਮੋਹਰੀ ਬਣਿਆ ਰਹੇ। ਅੰਬਾਨੀ ਨੇ ਕਿਹਾ ਕਿ ਇੰਡੀਆ ਮੋਬਾਈਲ ਕਾਂਗਰਸ 2025 ਦੇਸ਼ ਦੀਆਂ ਪ੍ਰਾਪਤੀਆਂ ਨੂੰ ਦਰਸਾਉਣ ਦੀ ਦਿਸ਼ਾ ’ਚ ਇਕ ਵੱਡਾ ਮੀਲ ਪੱਥਰ ਹੈ।

ਇਸ ਦੌਰਾਨ ਉਦਯੋਗ ਸੰਗਠਨ ਸੈਲੂਲਰ ਆਪ੍ਰੇਟਰਸ ਐਸੋਸੀਏਸ਼ਨ ਆਫ ਇੰਡੀਆ (ਸੀ. ਓ. ਏ. ਆਈ.) ਦੇ ਡਾਇਰੈਕਟਰ ਜਨਰਲ ਐੱਸ. ਪੀ. ਕੋਚਰ ਨੇ ਕਿਹਾ ਕਿ ਆਈ. ਐੱਮ. ਸੀ. ਦਾ ਉਦਘਾਟਨ ਨਵੀਨਤਾ ਅਤੇ ਤਕਨੀਕ ਤਰੱਕੀ ’ਤੇ ਆਧਾਰਿਤ ਪ੍ਰੋਗਰਾਮ ਦੀ ਮਜ਼ਬੂਤ ਸ਼ੁਰੂਆਤ ਹੈ। ਕੋਚਰ ਨੇ ਕਿਹਾ, ‘‘ਜਿਵੇਂ ਕਿ ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਭਾਰਤ ਦਾ ਤਕਨੀਕੀ ਭਵਿੱਖ ਸਮਰੱਥ ਹੱਥਾਂ ’ਚ ਹੈ ਅਤੇ ਦੇਸ਼ ਇਕ ਡਿਜੀਟਲ-ਫਸਟ ਪਲੇਟਫਾਰਮ ਦੇ ਰੂਪ ’ਚ ਮਜ਼ਬੂਤੀ ਨਾਲ ਉੱਭਰ ਰਿਹਾ ਹੈ। ਸੰਚਾਰ ਹੁਣ ਦੂਰ-ਦੁਰਾਡੇ ਦੇ ਕੋਨਿਆਂ ਤੱਕ ਪਹੁੰਚ ਰਿਹਾ ਹੈ, ਜਿਸ ਨੂੰ ਤੇਜ਼ੀ ਨਾਲ ਹੋ ਰਹੇ ਤਕਨੀਕੀ ਵਿਕਾਸ ਅਤੇ ਸਰਕਾਰ ਦੇ ਮਾਰਗਦਰਸ਼ਨ ਹੇਠ ਦੂਰਸੰਚਾਰ ਸੇਵਾ ਪ੍ਰਦਾਤਿਆਂ ਵੱਲੋਂ ਸਪੈਮ/ਘਪਲਿਆਂ ਵਰਗੀਆਂ ਅਣਚਾਹੀਆਂ ਗਤੀਵਿਧੀਆਂ ਖਿਲਾਫ ਠੋਸ ਕਾਰਵਾਈ ਦਾ ਸਮਰਥਨ ਮਿਲਿਆ ਹੈ।’’


author

Rakesh

Content Editor

Related News