ਇੰਡੀਆ ਮਾਰਟ ਇੰਟਰਮੇਸ਼ ਸ਼ੇਅਰ ਬਜ਼ਾਰ ''ਚ ਹੋਇਆ ਸੂਚੀਬੱਧ : 21 ਫੀਸਦੀ ਦੀ ਉਛਾਲ

Thursday, Jul 04, 2019 - 02:45 PM (IST)

ਨਵੀਂ ਦਿੱਲੀ — ਆਨਲਾਈਨ ਪਲੇਟਫਾਰਮ ਇੰਡੀਆ ਮਾਰਟ ਇੰਟਰਮੇਸ਼ ਵੀਰਵਾਰ ਨੂੰ ਸ਼ੇਅਰ ਬਜ਼ਾਰ ਵਿਚ ਸੂਚੀਬੱਧ ਹੋਇਆ ਅਤੇ ਸ਼ੁਰੂਆਤੀ ਸੈਸ਼ਨ 21 ਫੀਸਦੀ ਦੇ ਉਛਾਲ ਨਾਲ ਉਸਦਾ ਸੈਸ਼ਨ ਸ਼ਾਨਦਾਰ ਰਿਹਾਸ਼ ਕੰਪਨੀ ਦੇ ਇਕ ਸ਼ੇਅਰ ਦੀ ਜਾਰੀ ਕੀਮਤ 973 ਰੁਪਏ ਸੀ। ਬੰਬਈ ਸਟਾਕ ਐਕਸਚੇਂਜ 'ਤੇ ਕੰਪਨੀ ਦਾ ਇਕ ਸ਼ੇਅਰ ਜਾਰੀ ਕੀਮਤ ਦੀ ਤੁਲਨਾ ਵਿਚ 21.27 ਫੀਸਦੀ ਦੇ ਉਛਾਲ ਨਾਲ 1,180 ਰੁਪਏ 'ਤੇ ਖੁੱਲ੍ਹਾ। ਬਾਅਦ ਵਿਚ ਇਹ 37.61 ਫੀਸਦੀ ਦੇ ਭਾਰੀ ਵਾਧੇ ਨਾਲ 1,339 ਰੁਪਏ 'ਤੇ ਪਹੁੰਚ ਗਿਆ। ਨੈਸ਼ਨਲ ਸਟਾਕ ਐਕਸਚੇਂਜ 'ਤੇ ਕੰਪਨੀ ਦਾ ਇਕ ਸ਼ੇਅਰ 1,180 ਰੁਪਏ ਦੇ ਪੱਧਰ 'ਤੇ ਖੁੱਲ੍ਹਾ। ਪਿਛਲੇ ਮਹੀਨੇ ਇੰਡੀਆ ਮਾਰਟ ਇੰਟਰਮੇਸ਼ ਦੇ ਸ਼ੁਰੂਆਤੀ ਪਬਲਿਕ ਇਸ਼ੂ(ਆਈ.ਪੀ.ਓ.) ਨੂੰ 36 ਗੁਣਾ ਤੋਂ ਜ਼ਿਆਦਾ ਯੋਗਦਾਨ ਮਿਲਿਆ ਸੀ।


Related News