ਸਮਾਰਟਫੋਨ ਮੇਕਿੰਗ ''ਚ ਚੀਨ ਨੂੰ ਇੰਝ ਟੱਕਰ ਦੇਵੇਗਾ ਭਾਰਤ

07/15/2019 10:47:15 PM

ਨਵੀਂ ਦਿੱਲੀ— ਦੇਸ਼ ਨੂੰ ਇਲੈਕਟ੍ਰਾਨਿਕਸ ਐਕਸਪੋਰਟ ਹਬ ਬਣਾਉਣ ਲਈ ਸਰਕਾਰ ਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਲਈ ਪ੍ਰਧਾਨ ਮੰਤਰੀ ਦਫਤਰ (ਪੀ.ਐੱਮ.ਓ.) ਨੇ ਇਕ ਹਾਈ ਲੈਵਲ ਪੈਨਲ ਬਣਾਇਆ ਹੈ, ਜਿਸ ਨੇ ਕਈ ਗਲੋਬਲ ਕੰਪਨੀਆਂ ਨਾਲ ਸੰਪਰਕ ਕੀਤਾ ਹੈ ਤੇ ਪੁੱਛਿਆ ਹੈ ਕਿ ਭਾਰਤ ਨੂੰ ਪ੍ਰਾਡਕਸ਼ਨ ਬੇਸ ਬਣਾਉਣ ਲਈ ਉਨ੍ਹਾਂ ਨੂੰ ਕਿਹੜੀਆਂ ਸਹੂਲਤਾਂ ਚਾਹਿਦੀਆਂ ਹਨ। ਇਨ੍ਹਾਂ ਕੰਪਨੀਆਂ 'ਚ ਐਪਲ, ਸੈਮਸੰਗ, ਸਿਸਕੋ, ਸੀਮੇਂਸ, ਫਾਕਸਕਾਨ, ਇੰਟੇਲ ਤੇ ਬਾਸ਼ ਸ਼ਾਮਲ ਹੈ।
ਇਸ 'ਚ ਇਲੈਕਟ੍ਰਾਨਿਕਸ ਮੈਨਿਫੈਕਚਰਿੰਗ 'ਚ ਚੀਨ ਨੂੰ ਵੱਡੀ ਟੱਕਰ ਦੇਣ ਦੇ ਨਾਲ ਹੀ ਜ਼ਿਆਦਾ ਵਿਦੇਸ਼ੀ ਨਿਵੇਸ਼ ਹਾਸਲ ਕਰਨ ਦੀ ਸਰਕਾਰ ਦੀ ਯੋਜਨਾ ਦਾ ਸੰਕੇਤ ਮਿਲ ਰਿਹਾ ਹੈ। ਇਕ ਸੂਤਰ ਨੇ ਈ.ਟੀ. ਨੂੰ ਦੱਸਿਆ, 'ਪੈਨਲ ਨੇ ਹਾਲ ਹੀ 'ਚ ਅਮਰੀਕਾ, ਯੂਰੋਪ, ਤਾਇਵਾਨ ਤੇ ਦੱਖਣੀ ਕੋਰੀਆ ਦੀ ਕੰਪਨੀਆਂ ਨਾਲ ਮੀਟਿੰਗ ਕੀਤੀ ਸੀ। ਪੈਨਲ ਹੁਣ ਇਕ ਰਿਪੋਰਟ ਤਿਆਰ ਕਰ ਰਿਹਾ ਹੈ, ਜਿਸ 'ਚ ਇੰਨ੍ਹਾਂ ਕੰਪਨੀਆਂ ਨੂੰ ਜਲਦ ਭਾਰਤ ਲਿਆਉਣ ਲਈ ਪਾਲਿਸੀ 'ਚ ਬਦਲਾਅ ਬਾਰੇ ਸੁਝਾਅ ਦਿੱਤੇ ਜਾਣਗੇ।' ਇਸ ਮੀਟਿੰਗ 'ਚ ਚੀਨ ਦੀਆਂ ਕੰਪਨੀਆਂ ਸ਼ਾਮਲ ਨਹੀਂ ਸਨ। ਇਸ ਖਬਰ ਬਾਰੇ ਈ-ਮੇਲ ਤੋਂ ਪੁੱਛੇ ਗਏ ਸਵਾਲ ਦਾ ਇੰਨ੍ਹਾਂ ਕੰਪਨੀਆਂ ਤੋਂ ਜਵਾਬ ਨਹੀਂ ਮਿਲਿਆ।

ਜਲਦ ਪੀ.ਐੱਮ. ਓ. ਨੂੰ ਆਪਣੀ ਰਿਪੋਰਟ ਦੇਵੇਗਾ ਪੈਨਲ
ਇਕ ਹੋਰ ਸੂਤਰ ਨੇ ਕਿਹਾ ਕਿ ਪੈਨਲ ਆਪਣੀ ਰਿਪੋਰਟ ਜਲਦ ਪੀ.ਐੱਮ.ਓ. ਨੂੰ ਸੌਂਪਣ ਲਈ ਕੰਮ ਕਰ ਰਿਹਾ ਹੈ। ਉਸ ਦਾ ਮੰਨਣਾ ਹੈ ਕਿ ਇਲੈਕਟ੍ਰੋਨਿਕਸ ਰਿਪੋਰਟ ਦਾ ਜ਼ੋਰ ਸਮਾਰਟਫੋਨ 'ਤੇ ਹੋਣਾ ਚਾਹੀਦਾ ਹੈ। ਈ.ਟੀ. ਨੇ 4 ਜੁਲਾਈ ਨੂੰ ਰਿਪੋਰਟ ਦਿੱਤੀ ਸੀ ਕਿ ਅਮਰੀਕਾ ਤੇ ਚੀਨ ਵਿਚਾਲੇ ਵਪਾਰ ਨੂੰ ਲੈ ਕੇ ਤਣਾਅ ਦੇ ਮੱਦੇਨਜ਼ਰ ਪੀ.ਐੱਮ.ਓ. ਨੇ ਨੀਤੀ ਕਮਿਸ਼ਨ ਦੀ ਅਗਵਾਈ 'ਚ ਇਕ ਹਾਈ ਲੈਵਲ ਪੈਨਲ ਬਣਾਇਆ ਹੈ, ਜੋ ਇਲੈਕਟ੍ਰਾਨਿਕਸ ਮੈਨਿਫੈਕਚਰਿੰਗ ਨਾਲ ਜੁੜੀਆਂ ਗਲੋਬਲ ਕੰਪਨੀਆਂ ਨੂੰ ਭਾਰਤ ਵੱਲ ਆਕਰਸ਼ਿਤ ਕਰਨ ਲਈ ਪਾਲਿਸੀ ਬਣਾਉਣ 'ਚ ਮਦਦ ਕਰੇਗਾ।

ਇਲੈਕਟ੍ਰਾਨਿਕਸ ਪ੍ਰੋਡਕਟਸ ਦਾ ਇਮਪੋਰਟ ਬਿੱਲ 'ਚ ਵੱਡਾ ਹਿੱਸਾ
ਆਇਲ ਤੋਂ ਬਾਅਦ ਸਮਾਰਟਫੋਨ ਸਣੇ ਇਲੈਕਟ੍ਰਾਨਿਕਸ ਪ੍ਰੋਡਕਟਸ ਦੇ ਇਮਪੋਰਟ ਦੀ ਦੇ ਇਮਪੋਰਟ ਬਿੱਲ 'ਚ ਵੱਡੀ ਹਿੱਸੇਦਾਰੀ ਹੈ। ਅਮਰੀਕਾ ਤੇ ਚੀਨ ਵਿਚਾਲੇ ਤਾਣਅ 'ਚ ਭਾਰਤ ਇਲੈਕਟ੍ਰਾਨਿਕਸ ਦੀ ਮੈਨਿਫੈਕਚਰਿੰਗ ਤੇ ਐਕਸਪੋਰਟ ਦੇ ਇਕ ਆਕਰਸ਼ਕ ਬੇਸ ਦੇ ਤੌਰ 'ਤੇ ਖੁਦ ਨੂੰ ਪ੍ਰਸਤੁਤ ਕਰਨ ਦਾ ਮੌਕਾ ਦੇਖ ਰਿਹਾ ਹੈ। ਹਾਲਾਂਕਿ ਸਰਕਾਰ ਜਾਣਦੀ ਹੈ ਕਿ ਜੇਕਰ ਭਾਰਤ ਨੂੰ ਵਿਅਤਨਾਮ ਵਰਗੇ ਦੇਸ਼ਾਂ ਦੀ ਤੁਲਨਾ 'ਚ ਜ਼ਿਆਦਾ ਆਕਰਸ਼ਕ ਬਣਨਾ ਹੈ ਤਾਂ ਜਲਦ ਇਕ ਬਿਹਤਰ ਐਕਸਪੋਰਟ ਪਾਲਿਸੀ ਬਣਾਉਣੀ ਹੋਵੇਗੀ। ਵਿਅਤਨਾਮ ਨੇ ਇੰਸੈਂਟਿਵ ਦੇ ਜਰੀਏ ਦੱਖਣੀ ਕੋਰੀਆ ਦੀ ਸੈਮਸੰਗ ਵਰਗੀ ਕੰਪਨੀਆਂ ਨੂੰ ਮੈਨਿਫੈਕਚਰਿੰਗ ਪਲਾਂਟ ਲਗਾਉਣ ਲਈ ਆਕਰਸ਼ਿਤ ਕੀਤਾ ਹੈ।


Inder Prajapati

Content Editor

Related News