ਸ਼੍ਰੀਲੰਕਾ ਦੀ ਆਰਥਿਕ ਸਥਿਤੀ ਤੋਂ ਸਬਕ ਜ਼ਰੂਰ ਸਿੱਖੇ ਭਾਰਤ : ਪਨਗੜ੍ਹੀਆ

08/01/2022 11:57:49 AM

ਨਵੀਂ ਦਿੱਲੀ (ਭਾਸ਼ਾ) – ਨੀਤੀ ਆਯੋਗ ਦੇ ਸਾਬਕਾ ਉਪ ਪ੍ਰਧਾਨ ਅਰਵਿੰਦ ਪਨਗੜ੍ਹੀਆ ਦਾ ਮੰਨਣਾ ਹੈ ਕਿ ਸ਼੍ਰੀਲੰਕਾ ਦੀ ਆਰਥਿਕ ਸਥਿਤੀ ਦੀ ਤੁਲਨਾ ਭਾਰਤ ਨਾਲ ਕਰਨਾ ‘ਬੇਵਕੂਫੀ’ ਹੈ। ਹਾਲਾਂਕਿ ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਇਸ ਦਵੀਪੀਏ ਦੇਸ਼ ਦੇ ਮੌਜੂਦਾ ਸੰਕਟ ਤੋਂ ਸਬਕ ਸਿੱਖ ਸਕਦੇ ਹਾਂ। ਪਨਗੜ੍ਹੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ 1991 ਦੇ ਭੁਗਤਾਨ ਸੰਤੁਲਨ ਦੇ ਸੰਕਟ ਤੋਂ ਬਾਅਦ ਦੇਸ਼ ਦੀਆਂ ਸਰਕਾਰਾਂ ਨੇ ਵੱਡੀ ਅਰਥਵਿਵਸਥਾ ਦਾ ਪ੍ਰਬੰਧਨ ‘ਸੰਕੁਚਿਤ’ ਤਰੀਕੇ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਜਿਥੋਂ ਤਕ ਭਾਰਤ ਦੀ ਗੱਲ ਹੈ ਮਾਲੀਆ ਘਾਟੇ ਨੂੰ ਬਾਹਰ ਨਹੀਂ ਜਾਣ ਦਿੱਤਾ ਗਿਆ ਹੈ। ਚਾਲੂ ਖਾਤੇ ਦੇ ਘਾਟੇ ਨੂੰ ਹੇਠਾਂ ਰੱਖਣ ਲਈ ਐਕਸਚੇਂਜ ਦਰਾਂ ਨੂੰ ਹੇਠਾਂ ਆਉਣ ਦਿੱਤਾ ਗਿਆ ਹੈ। ਮਹਿੰਗਾਈ ’ਤੇ ਰੋਕ ਲਈ ਕਰੰਸੀ ਨੀਤੀ ’ਚ ਕਦਮ ਚੁੱਕੇ ਗਏ ਹਨ। ਵਿੱਤੀ ਪੂੰਜੀ ਪ੍ਰਵਾਹ ਨੂੰ ਸੋਚ-ਸਮਝ ਕੇ ਖੋਲ੍ਹਿਆ ਗਿਆ ਹੈ।

ਪਨਗੜ੍ਹੀਆ ਨੇ ਕਿਹਾ ਕਿ ਭਾਰਤ ਅਤੇ ਸ਼੍ਰੀਲੰਕਾ ਦੀ ਤੁਲਨਾ ਕਰਨ ’ਤੇ ‘ਹਾਸਾ’ ਆਉਂਦਾ ਹੈ। ਭਾਰਤ ਨੇ ਆਪਣੇ ਮਾਲੀਆ ਘਾਟੇ ਨੂੰ ਪੂਰਾ ਕਰਨ ਲਈ ਵਿਦੇਸ਼ ਤੋਂ ਕਰਜ਼ਾ ਨਹੀਂ ਲਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਹੁਣੇ ਜਿਹੇ ਨਰਿੰਦਰ ਮੋਦੀ ਸਰਕਾਰ ’ਤੇ ਮਹਿੰਗਾਈ ਅਤੇ ਬੇਰੋਜ਼ਗਾਰੀ ਦੇ ਮੁੱਦਿਆਂ ’ਤੇ ਹਮਲਾ ਕਰਦੇ ਹੋਏ ਕਿਹਾ ਸੀ ਿਕ ਭਾਰਤ ’ਚ ‘ਬਹੁਤ ਕੁਝ ਸ਼੍ਰੀਲੰਕਾ’ ਵਰਗਾ ਿਦੱਸ ਰਿਹਾ ਹੈ, ਸਰਕਾਰ ਨੂੰ ਲੋਕਾਂ ਦਾ ਧਿਆਨ ਨਹੀਂ ਭਟਕਾਉਣਾ ਚਾਹੀਦਾ। ਪਨਗੜ੍ਹੀਆ ਤੋਂ ਇਸੇ ਬਾਰੇ ’ਚ ਸਵਾਲ ਕੀਤਾ ਗਿਆ ਸੀ। ਸ਼੍ਰੀਲੰਕਾ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਉਥੇ ਭਾਰਤ ਵਧ-ਚੜ੍ਹ ਕੇ ਆਪਣੇ ਗੁਆਂਢੀ ਦੇਸ਼ ਦੀ ਮਦਦ ਕਰ ਿਰਹਾ ਹੈ। ਪਨਗੜ੍ਹੀਆ ਨੇ ਕਿਹਾ, ‘‘ਸਾਨੂੰ ਯਕੀਨੀ ਰੂਪ ਨਾਲ ਭਵਿੱਖ ਦੇ ਭਵਿੱਖ ਦੇ ਵੱਡੇ ਆਰਥਿਕ ਪ੍ਰਬੰਧਨ ਲਈ ਸ਼੍ਰੀਲੰਕਾ ਦੇ ਅਨੁਭਵ ਤੋਂ ਸਬਕ ਸਿੱਖਣਾ ਚਾਹੀਦਾ ਹੈ।’’ ਬੇਰੋਜ਼ਗਾਰੀ ਦੇ ਮੁੱਦੇ ’ਤੇ ਪਨਗੜ੍ਹੀਆ ਨੇ ਕਿਹਾ ਕਿ ਭਾਰਤ ਦੀ ਸਮੱਸਿਆ ਬੇਰੋਜ਼ਗਾਰੀ ਨਾ ਹੋ ਕੇ ਘੱਟ ਰੋਜ਼ਗਾਰ ਜਾਂ ਘੱਟ ਉਤਪਾਕਦਤਾ ਵਾਲੇ ਰੋਜ਼ਗਾਰ ਦੀ ਸਮੱਸਿਆ ਹੈ। ਕੋਲੰਬੀਆ ਯੂਨੀਵਰਸਿਟੀ ’ਚ ਅਰਥਸ਼ਾਸਤਰ ਦੇ ਪ੍ਰੋਫੈਸਰ ਪਨਗੜ੍ਹੀਆ ਨੇ ਕਿਹਾ, ‘‘ਸਾਨੂੰ ਅਜਿਹਾ ਰੋਜ਼ਗਾਰ ਪੈਦਾ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ, ਜਿਸ ’ਚ ਲੋਕਾਂ ਨੂੰ ਚੰਗੀ ਆਮਦਨ ਹੋ ਸਕੇ।

‘ਕੋਵਿਡ-19’ ਮਹਾਮਾਰੀ ਦੇ ਸਾਲ ਭਾਵ 2020-21 ’ਚ ਵੀ ਭਾਰਤ ’ਚ ਬੇਰੋਜ਼ਗਾਰੀ ਦਰ 4.2 ਫੀਸਦੀ ਹੀ ਸੀ, ਜੋ 2017-18 ਦੇ 6.1 ਫੀਸਦੀ ਤੋਂ ਘੱਟ ਹੈ। ਕੁਝ ਮਾਹਿਰਾਂ ਵੱਲੋਂ ਅਧਿਕਾਰਕ ਆਰਥਿਕ ਅੰਕੜਿਆਂ ’ਤੇ ਸਵਾਲ ਉੱਠਣ ਦੇ ਮੁੱਦੇ ਨੂੰ ਲੈ ਕੇ ਪਨਗੜ੍ਹੀਆ ਨੇ ਿਕਹਾ ਕਿ ਦੇਸ਼ ਦਾ ਕੁਲ ਘਰੇਲੂ ਉਤਪਾਦ, ਮਿਆਦੀ ਕਿਰਤਬੱਲ ਸਰਵੇ (ਪੀ. ਐੱਲ. ਐੱਫ. ਐੱਸ.) ਅਤੇ ਇਕੱਠੇ ਕੀਤੇ ਹੋਰ ਅੰਕੜੇ ਕੌਮਾਂਤਰੀ ਪੱਧਰ ’ਤੇ ਤੁਲਨਾ ਕਰਨ ਤੋਂ ਬਿਹਤਰ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ,‘‘ਕੁਝ ਆਲੋਚਨਾਵਾਂ ਸਹੀ ਹਨ ਅਤੇ ਉਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ। ਸਾਨੂੰ ਆਪਣੇ ਅੰਕੜਿਆਂ ਦੇ ਭੰਡਾਰਨ ਦੇ ਪੁਨਰਗਠਨ ਕਰਨ ’ਤੇ ਵੱਧ ਨਿਵੇਸ਼ ਕਰਨ ਦੀ ਲੋੜ ਹੈ।’’ ਇਸ ਨਾਲ ਹੀ ਉਨ੍ਹਾਂ ਕਿਹਾ ਕਿ ਗਲਤ ਇਰਾਦੇ ਨਾਲ ਹੋ ਰਹੀਆਂ ਕੁਝ ਆਲੋਚਨਾਵਾਂ ਨੂੰ ਨਜ਼ਰਅੰਦਾਜ਼ ਕੀਤਾ ਜਾਣਾ ਚਾਹੀਦਾ ਹੈ।

ਮਿਸਾਲ ਦਿੰਦੇ ਹੋਏ ਉਨ੍ਹਾਂ ਕਿਹਾ ਕਿ ‘ਦਿ ਇਕਨਾਮਿਸਟ’ ਅਤੇ ‘ਨਿਊਯਾਰਕ ਟਾਈਮਸ’ ਨੇ ਭਾਰਤ ’ਚ ਕੋਵਿਡ ਨਾਲ ਹੋਈਆਂ ਮੌਤਾਂ ਦਾ ਬਦਲ ਅਨੁਮਾਨ ਦਿੱਤਾ ਹੈ। ਉਨ੍ਹਾਂ ਕਿਹਾ,‘‘ਇਸ ਤਰ੍ਹਾਂ ਦੇ ਉੱਚੇ ਪੱਧਰ ਦੇ ਮਾਪਦੰਡ ਨੂੰ ਉਨ੍ਹਾਂ ਨੂੰ ਆਪਣੇ ਇਥੇ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਦੇ ਮੁਲਾਂਕਣ ਦੇ ਢੰਗ ’ਚ ਵੀ ਕਈ ਖਾਮੀਆਂ ਹਨ।


Harinder Kaur

Content Editor

Related News