ਸਭ ਤੋਂ ਘੱਟ ਕਰਜ਼ ਲੈ ਕੇ, ਸਭ ਤੋਂ ਤੇਜ਼ ਵਧ ਰਿਹਾ ਭਾਰਤ!

Wednesday, Oct 10, 2018 - 04:30 PM (IST)

ਸਭ ਤੋਂ ਘੱਟ ਕਰਜ਼ ਲੈ ਕੇ, ਸਭ ਤੋਂ ਤੇਜ਼ ਵਧ ਰਿਹਾ ਭਾਰਤ!

ਵਾਸ਼ਿੰਗਟਨ—ਭਾਰਤ ਨਾ ਸਿਰਫ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾ ਹੈ, ਸਗੋਂ ਵੱਡੀ ਅਤੇ ਉਭਰਦੀ ਅਰਥਵਿਵਸਥਾਵਾਂ 'ਚ ਸਭ ਤੋਂ ਘੱਟ ਕਰਜ਼ ਲੈਣ ਵਾਲਾ ਦੇਸ਼ ਵੀ ਹੈ। 
ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਵੀ ਕਿਹਾ ਹੈ ਕਿ ਦੁਨੀਆ ਦੀ ਸਰਵਸ੍ਰੇਸ਼ਠ ਅਤੇ ਉਭਰਦੇ ਬਾਜ਼ਾਰ ਅਰਥਵਿਵਸਥਾਵਾਂ ਦੀ ਤੁਲਨਾ 'ਚ ਭਾਰਤ 'ਤੇ ਕਰਜ਼ ਦਾ ਬੋਝ ਘੱਟ ਹੈ। ਇਸ ਕੌਮਾਂਤਰੀ ਸੰਸਥਾ ਦੇ ਇਕ ਸਾਬਕਾ ਅਧਿਕਾਰੀ ਨੇ ਕਿਹਾ ਕਿ 2017 'ਚ ਸੰਸਾਰਿਕ ਲੋਨ 1 ਲੱਖ 82 ਹਜ਼ਾਰ ਅਰਬ ਡਾਲਰ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਿਆ ਹੈ। ਆਈ.ਐੱਮ.ਐੱਫ. ਦੇ ਫਿਸਕਲ ਮਾਮਲਿਆਂ ਦੇ ਵਿਭਾਗ ਦੇ ਨਿਰਦੇਸ਼ਕ ਵਿਟੋਰ ਗੈਸਪਰ ਨੇ ਕਿਹਾ ਕਿ ਸੰਸਾਰਕ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਫੀਸਦੀ 'ਚ ਭਾਰਤ ਦਾ ਕਰਜ਼ ਸੰਸਾਰਕ ਕਰਜ਼ ਤੋਂ ਘੱਟ ਹੈ। ਇਸ ਤੋਂ ਪਹਿਲਾਂ ਆਈ.ਐੱਮ.ਐੱਫ. ਨੇ ਕਿਹਾ ਸੀ ਕਿ ਜੀ.ਡੀ.ਪੀ. ਗਰੋਥ ਦੇ ਮਾਮਲੇ 'ਚ ਸਭ ਤੋਂ ਅਵੱਲ ਰਹੇਗਾ। 
ਆਈ.ਐੱਮ.ਐੱਫ. ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ 2017 'ਚ ਭਾਰਤ 'ਚ ਨਿੱਜੀ ਲੋਨ (ਪ੍ਰਾਈਵੇਟ ਲੋਨ) ਜੀ.ਡੀ.ਪੀ. ਦਾ 54.5 ਫੀਸਦੀ ਸੀ, ਜਦੋਂ ਕਿ ਸਰਕਾਰ ਦਾ ਕਰਜ਼ 70.4 ਫੀਸਦੀ ਸੀ। ਕੁੱਲ ਲੋਨ ਜੀ.ਡੀ.ਪੀ. ਦਾ 125 ਫੀਸਦੀ ਸੀ। ਉੱਧਰ ਚੀਨ 'ਤੇ ਲੋਨ ਜੀ.ਡੀ.ਪੀ. ਦਾ 247 ਫੀਸਦੀ ਹੈ। ਗੈਸਪਰ ਨੇ ਕਿਹਾ ਕਿ ਅਜਿਹੇ 'ਚ ਭਾਰਤ 'ਤੇ ਲੋਨ ਸੰਸਾਰਕ ਜੀ.ਡੀ.ਪੀ. ਦੇ ਫੀਸਦੀ 'ਚ ਕਾਫੀ ਘੱਟ ਹੈ।
ਉਨ੍ਹਾਂ ਨੇ ਦੱਸਿਆ ਕਿ ਭਾਰਤ ਦਾ ਕਰਜ਼ ਵਿਕਸਿਤ ਅਰਥਵਿਵਸਥਾਵਾਂ ਦੇ ਔਸਤ ਅਤੇ ਉਭਰਦੀ ਅਰਥਵਿਵਥਾਵਾਂ ਦੇ ਔਸਤ ਤੋਂ ਘੱਟ ਹੈ। ਉਨ੍ਹਾਂ ਕਿਹਾ ਕਿ ਸੰਸਾਰਕ ਵਿੱਤੀ ਸੰਕਟ ਦੇ ਬਾਅਦ ਤੋਂ ਵਿਕਸਿਤ ਅਰਥਵਿਵਸਥਾਵਾਂ ਦੇ ਕਰਜ਼ 'ਚ ਵੱਡਾ ਵਾਧਾ ਹੋਇਆ ਹੈ।


Related News