ਨਿਵੇਸ਼ ਲਈ ਤਿੰਨ ਪਸੰਦੀਦਾ ਥਾਂਵਾਂ ''ਚੋਂ ਇਕ ਹੈ ਭਾਰਤ : ਸਰਵੇ

10/14/2020 1:34:55 PM

ਨਵੀਂ ਦਿੱਲੀ—ਬਹੁਰਾਸ਼ਟਰੀ ਕੰਪਨੀਆਂ ਦੇ ਇਕ ਸਰਵੇਖਣ 'ਚ ਭਾਰਤ ਅਗਲੇ ਦੋ-ਤਿੰਨ ਸਾਲ 'ਚ ਨਿਵੇਸ਼ ਲਈ ਚੋਟੀ ਦੀਆਂ ਤਿੰਨ ਪਸੰਦੀਦਾ ਥਾਂਵਾਂ 'ਚੋਂ ਇਕ ਬਣ ਕੇ ਉਭਰਿਆ ਹੈ। ਸਰਵੇਖਣ 'ਚ ਸ਼ਾਮਲ ਦੋ ਤਿਹਾਈ ਕੰਪਨੀਆਂ ਨੇ ਭਵਿੱਖ 'ਚ ਆਪਣਾ ਨਿਵੇਸ਼ ਦੇਸ਼ 'ਚ ਕਰਨ ਦੀ ਇੱਛਾ ਜਤਾਈ ਹੈ। 
25 ਫੀਸਦੀ ਕੰਪਨੀਆਂ ਦੀ ਪਹਿਲੀ ਪਸੰਦ ਭਾਰਤ
ਭਾਰਤੀ ਉਦਯੋਗ ਪਰਿਸੰਘ (ਸੀ.ਆਈ.ਆਈ. ਨੇ ਸਲਾਹਕਾਰ ਕੰਪਨੀ ਇਵਾਈ ਦੇ ਨਾਲ ਮਿਲ ਕੇ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ.ਡੀ.ਆਈ.) ਸਰਵੇਖਣ ਕੀਤਾ ਸੀ। ਇਸ ਦੀ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ। ਰਿਪੋਰਟ ਮੁਤਾਬਕ ਸਰਵੇਖਣ 'ਚ ਸ਼ਾਮਲ 50 ਫੀਸਦੀ ਕੰਪਨੀਆਂ ਨੇ 2025 ਤੱਕ ਭਾਰਤ ਨੂੰ ਦੁਨੀਆ ਦਾ ਪ੍ਰਮੁੱਖ ਵਿਨਿਰਮਾਣ ਕੇਂਦਰ ਜਾਂ ਤਿੰਨ ਚੋਟੀ ਦੀਆਂ ਅਰਥਵਿਵਸਥਾ 'ਚੋਂ ਇਕ ਬਣ ਜਾਣ ਵਾਲਾ ਮੰਨਿਆ ਹੈ। ਉੱਧਰ ਭਾਰਤ ਤੋਂ ਬਾਹਰ ਮੁੱਖ ਦਫ਼ਤਰ ਵਾਲੀਆਂ 25 ਫੀਸਦੀ ਬਹੁਰਾਸ਼ਟਰੀ ਕੰਪਨੀਆਂ ਨੇ ਆਪਣੇ ਭਵਿੱਖ ਦੇ ਨਿਵੇਸ਼ ਲਈ ਭਾਰਤ ਨੂੰ ਪਹਿਲੀ ਪਸੰਦ ਦੱਸਿਆ। 
ਕਈ ਨੀਤੀਗਤ ਬਦਲਾਅ ਹੋਏ
ਕੰਪਨੀਆਂ ਨੇ ਭਾਰਤ ਦੇ ਚੁਣਾਵ ਬਾਜ਼ਾਰ ਦੀ ਸਮਰੱਥਾ, ਕੁਸ਼ਲ ਕਾਰਜਬਲ ਦੀ ਉਪਲੱਬਧਤਾ ਅਤੇ ਰਾਜਨੀਤਿਕ ਸਥਿਰਤਾ ਦੇ ਬਿੰਦੂਆਂ 'ਤੇ ਕੀਤਾ। ਇਸ ਦੇ ਇਲਾਵਾ ਨੀਤੀਗਤ ਸੁਧਾਰ, ਸਸਤੀ ਲੇਬਰ ਅਤੇ ਕੱਚੇ ਮਾਮਲ ਦੀ ਉਪਲੱਬਧਤਾ ਉਨ੍ਹਾਂ ਦੇ ਨਿਵੇਸ਼ ਨੂੰ ਆਕਰਸ਼ਿਤ ਕਰਨ ਵਾਲੇ ਹੋਰ ਕਾਰਕ ਰਹੇ। ਸਰਵੇਖਣ ਦੇ ਆਧਾਰ 'ਤੇ ਸੀ.ਆਈ.ਆਈ. ਨੇ ਕਿਹਾ ਕਿ ਹਾਲ ਹੀ 'ਚ ਦੇਸ਼ 'ਚ ਕਾਰੋਬਾਰ ਸੁਗਮਤਾ ਕਾਰਪੋਰੇਟ ਟੈਕਸ 'ਚ ਕਟੌਤੀ, ਲੇਬਰ ਕਾਨੂੰਨਾਂ ਦਾ ਸਰਲੀਕਰਣ, ਐੱਫ.ਡੀ.ਆਈ. ਸੁਧਾਰ ਵਰਗੇ ਕਈ ਨੀਤੀਗਤ ਬਦਲਾਅ ਹੋਏ ਹਨ। ਇਹ ਨਵੇਂ ਨਿਵੇਸ਼ ਨੂੰ ਲਿਆਉਣ ਵਾਲੇ ਪ੍ਰਮੁੱਖ ਕਾਰਕ ਹਨ।


Aarti dhillon

Content Editor

Related News