ਕੋਵਿਡ-19 ਟੀਕੇ ਲਈ ਫਾਈਜ਼ਰ ਨਾਲ ਸੰਪਰਕ 'ਚ ਭਾਰਤ : AIIMS ਡਾਇਰੈਕਟਰ

Thursday, Nov 19, 2020 - 07:37 PM (IST)

ਕੋਵਿਡ-19 ਟੀਕੇ ਲਈ ਫਾਈਜ਼ਰ ਨਾਲ ਸੰਪਰਕ 'ਚ ਭਾਰਤ : AIIMS ਡਾਇਰੈਕਟਰ

ਨਵੀਂ ਦਿੱਲੀ-  ਭਾਰਤ ਕੋਵਿਡ-19 ਟੀਕੇ ਲਈ ਫਾਈਜ਼ਰ ਨਾਲ ਸੰਪਰਕ ਵਿਚ ਹੈ। ਇਕ ਨਿਊਜ਼ ਪ੍ਰੋਗਰਾਮ ਵਿਚ ਬੋਲਦੇ ਹੋਏ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਨੇ ਅੱਜ ਕਿਹਾ ਕਿ ਭਾਰਤ ਫਾਈਜ਼ਰ-ਬਾਇਓਨਟੈਕ ਕੋਵਿਡ-19 ਟੀਕੇ ਲਈ ਗੱਲਬਾਤ ਕਰ ਰਿਹਾ ਹੈ ਪਰ ਮੋਡੇਰਨਾ ਦੇ ਟੀਕੇ ਲਈ ਇੰਨੀ ਜ਼ਿਆਦਾ ਗੱਲਬਾਤ ਨਹੀਂ ਹੈ।


ਉਨ੍ਹਾਂ ਕਿਹਾ, "ਹੁਣ ਸਾਡੇ ਸਾਹਮਣੇ ਦੋ ਚੁਣੌਤੀਆਂ ਹਨ। ਇਕ ਟ੍ਰਾਂਸਮਿਸ਼ਨ ਚੇਨ ਤੋੜਨਾ ਅਤੇ ਦੂਜਾ, ਸਾਰਿਆਂ ਨੂੰ ਟੀਕਾ ਉਪਲਬਧ ਕਰਾਉਣਾ।"

ਪਿਛਲੇ ਦਿਨੀਂ ਫਾਈਜ਼ਰ-ਬਾਇਓਨਟੈਕ ਅਤੇ ਮੋਡੇਰਨਾ ਵੱਲੋਂ ਸਕਾਰਾਤਮਕ ਖ਼ਬਰਾਂ ਆਉਣ 'ਤੇ ਉਨ੍ਹਾਂ ਕਿਹਾ ਕਿ ਦੋਹਾਂ ਕੰਪਨੀਆਂ ਵੱਲੋਂ ਕੀਤੇ ਗਏ ਐਲਾਨ ਉਤਸ਼ਾਹਜਨਕ ਹਨ। ਗੌਰਤਲਬ ਹੈ ਕਿ ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਇੰਕ ਅਤੇ ਇਸ ਦੇ ਜਰਮਨ ਭਾਈਵਾਲ ਬਾਇਓਨਟੈਕ ਨੇ ਕਿਹਾ ਹੈ ਕਿ ਉਨ੍ਹਾਂ ਦਾ ਕੋਰੋਨਾ ਵਾਇਰਸ ਟੀਕਾ ਅੰਤਿਮ ਪੜਾਅ ਦੌਰਾਨ 95 ਫ਼ੀਸਦੀ ਪ੍ਰਭਾਵਸ਼ਾਲੀ ਰਿਹਾ। ਇਸ ਟ੍ਰਾਇਲ ਵਿਚ 65 ਸਾਲ ਤੋਂ ਵੱਧ ਉਮਰ ਦੇ ਲੋਕ ਵੀ ਸ਼ਾਮਲ ਸਨ। ਫਾਈਜ਼ਰ ਤੇ ਬਾਇਓਨਟੈਕ ਮਿਲ ਕੇ ਕੋਵਿਡ-19 ਟੀਕਾ 'ਬੀਐਨਟੀ162ਬੀ2' ਵਿਕਸਤ ਕਰ ਰਹੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਟੀਕੇ ਨਾਲ ਕੋਈ ਗੰਭੀਰ ਸਮੱਸਿਆ ਨਹੀਂ ਦਿਸੀ ਹੈ ਅਤੇ ਜਲਦ ਹੀ ਉਹ ਐੱਫ. ਡੀ. ਏ. ਤੋਂ ਇਸ ਦੇ ਅਧਿਕਾਰਤ ਇਸਤੇਮਾਲ ਦੀ ਮਨਜ਼ੂਰੀ ਲੈਣ ਲਈ ਅਪਲਾਈ ਕਰਨਗੀਆਂ।


author

Sanjeev

Content Editor

Related News