ਭਾਰਤ ''ਚ ਖਾਣ ਵਾਲੇ ਤੇਲ ਦਾ ਲੌੜੀਂਦਾ ਭੰਡਾਰ ਮੌਜੂਦ, ਕੀਮਤਾਂ ''ਤੇ ਨਜ਼ਰ : ਖ਼ੁਰਾਕ ਮੰਤਰਾਲਾ

Monday, May 02, 2022 - 04:38 PM (IST)

ਭਾਰਤ ''ਚ ਖਾਣ ਵਾਲੇ ਤੇਲ ਦਾ ਲੌੜੀਂਦਾ ਭੰਡਾਰ ਮੌਜੂਦ, ਕੀਮਤਾਂ ''ਤੇ ਨਜ਼ਰ : ਖ਼ੁਰਾਕ ਮੰਤਰਾਲਾ
ਨਵੀਂ ਦਿੱਲੀ — ਸਰਕਾਰ ਨੇ ਐਤਵਾਰ ਨੂੰ ਕਿਹਾ ਕਿ ਦੇਸ਼ 'ਚ ਖਾਣ ਵਾਲੇ ਤੇਲ ਦਾ ਲੌੜੀਂਦਾ ਭੰਡਾਰ ਮੌਜੂਦ ਹੈ ਅਤੇ ਉਹ ਇਨ੍ਹਾਂ ਦੀਆਂ ਕੀਮਤਾਂ ਅਤੇ ਸਪਲਾਈ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਖੁਰਾਕ ਅਤੇ ਖਪਤਕਾਰ ਮਾਮਲਿਆਂ ਦੇ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ, ''ਭਾਰਤ ਕੋਲ ਸਾਰੇ ਖਾਣ ਵਾਲੇ ਤੇਲ ਦਾ ਕਾਫੀ ਭੰਡਾਰ ਹੈ। ਉਦਯੋਗਿਕ ਸੂਤਰਾਂ ਨੇ ਕਿਹਾ ਕਿ ਦੇਸ਼ ਵਿਚ ਸਾਰੇ ਖਾਣ ਵਾਲੇ ਤੇਲ ਦਾ ਮੌਜੂਦਾ ਸਟਾਕ ਲਗਭਗ 21 ਲੱਖ ਟਨ ਹੈ ਅਤੇ ਮਈ ਵਿਚ ਲਗਭਗ 12 ਲੱਖ ਟਨ ਤੱਕ ਹੋ ਜਾਵੇਗਾ।

ਇਸ 'ਚ ਕਿਹਾ ਗਿਆ ਹੈ ਕਿ ਇੰਡੋਨੇਸ਼ੀਆ ਵੱਲੋਂ ਪਾਮ ਤੇਲ ਦੀ ਬਰਾਮਦ 'ਤੇ ਲਾਈਆਂ ਗਈਆਂ ਪਾਬੰਦੀਆਂ ਦੇ ਮੱਦੇਨਜ਼ਰ ਦੇਸ਼ ਕੋਲ ਕਾਫੀ ਭੰਡਾਰ ਹੈ। ਦੇਸ਼ ਦੇ ਕੁੱਲ ਖਾਣ ਵਾਲੇ ਤੇਲ ਆਯਾਤ ਦਾ 62 ਫੀਸਦੀ ਹਿੱਸਾ ਪਾਮ ਆਇਲ ਦਾ ਹੈ।

“ਭੋਜਨ ਅਤੇ ਜਨਤਕ ਵੰਡ ਵਿਭਾਗ ਕੀਮਤਾਂ ਅਤੇ ਉਪਲਬਧਤਾ ਦੀ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਪ੍ਰਮੁੱਖ ਖਾਣ ਵਾਲੇ ਤੇਲ ਪ੍ਰੋਸੈਸਿੰਗ ਐਸੋਸੀਏਸ਼ਨਾਂ ਨਾਲ ਨਿਯਮਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਜਿਸ ਵਿੱਚ ਘਰੇਲੂ ਪੱਧਰ 'ਤੇ ਖਾਣ ਵਾਲੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਅਤੇ ਖਪਤਕਾਰਾਂ ਨੂੰ ਰਾਹਤ ਦੇਣ ਲਈ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Related News