ਭਾਰਤ ਨੇ ਵਟਸਐਪ ਨੂੰ ਗੋਪਨੀਯਤਾ ਨੀਤੀ ਵਿਚ ਪ੍ਰਸਤਾਵਿਤ ਤਬਦੀਲੀਆਂ ਵਾਪਸ ਲੈਣ ਲਈ ਕਿਹਾ

Tuesday, Jan 19, 2021 - 02:55 PM (IST)

ਭਾਰਤ ਨੇ ਵਟਸਐਪ ਨੂੰ ਗੋਪਨੀਯਤਾ ਨੀਤੀ ਵਿਚ ਪ੍ਰਸਤਾਵਿਤ ਤਬਦੀਲੀਆਂ ਵਾਪਸ ਲੈਣ ਲਈ ਕਿਹਾ

ਨਵੀਂ ਦਿੱਲੀ (ਭਾਸ਼ਾ) — ਭਾਰਤ ਸਰਕਾਰ ਨੇ ਵਟਸਐਪ ਨੂੰ ਆਪਣੀ ਗੋਪਨੀਯਤਾ ਦੀਆਂ ਸ਼ਰਤਾਂ ਵਿਚ ਬਦਲਾਅ ਵਾਪਸ ਲੈਣ ਲਈ ਕਿਹਾ ਹੈ, ਕਿਉਂਕਿ ਕੋਈ ਵੀ ਇਕਪਾਸੜ ਤਬਦੀਲੀਆਂ ਉਚਿਤ ਅਤੇ ਮਨਜ਼ੂਰ ਨਹੀਂ ਹਨ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਵਟਸਐਪ ਦੇ ਸੀਈਓ ਵਿਲ ਕੈਥਾਰਟ ਨੂੰ ਸਖ਼ਤ ਸ਼ਬਦਾਂ ਵਿਚ ਲਿਖੀ ਗਈ ਚਿੱਠੀ ਵਿਚ ਕਿਹਾ ਹੈ ਕਿ ਭਾਰਤ ਵਿਸ਼ਵਵਿਆਪੀ ਤੌਰ ’ਤੇ ਵਟਸਐਪ ਦਾ ਸਭ ਤੋਂ ਵੱਡਾ ਉਪਭੋਗਤਾ ਹੈ ਅਤੇ ਇਸ ਦੀਆਂ ਸੇਵਾਵਾਂ ਲਈ ਸਭ ਤੋਂ ਵੱਡਾ ਬਾਜ਼ਾਰ ਹੈ। 

ਇਹ ਵੀ ਪੜ੍ਹੋ : '996 ਵਰਕ ਕਲਚਰ' ਕਾਰਨ ਚੀਨ ਦੇ ਮੁਲਾਜ਼ਮ ਪਰੇਸ਼ਾਨ, ਕੰਮ ਦੇ ਬੋਝ ਕਾਰਨ ਕਰ ਰਹੇ ਖ਼ੁਦਕੁਸ਼ੀਆਂ

ਪੱਤਰ ਵਿਚ ਕਿਹਾ ਗਿਆ ਹੈ ਕਿ ਵਟਸਐਪ ਦੀ ਸੇਵਾ ਅਤੇ ਗੋਪਨੀਯਤਾ ਨੀਤੀ ਵਿਚ ਪ੍ਰਸਤਾਵਿਤ ਬਦਲਾਅ ਭਾਰਤੀ ਨਾਗਰਿਕਾਂ ਦੀ ਪਸੰਦ ਅਤੇ ਖੁਦਮੁਖਤਿਆਰੀ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦੇ ਹਨ। ਮੰਤਰਾਲੇ ਨੇ ਵਟਸਐਪ ਨੂੰ ਪ੍ਰਸਤਾਵਿਤ ਤਬਦੀਲੀਆਂ ਵਾਪਸ ਲੈਣ ਅਤੇ ਜਾਣਕਾਰੀ ਦੀ ਨਿੱਜਤਾ, ਚੋਣ ਦੀ ਆਜ਼ਾਦੀ ਅਤੇ ਡਾਟਾ ਸੁਰੱਖਿਆ ਨੂੰ ਲੈ ਕੇ ਆਪਣੇ ਨਜ਼ਰੀਏ ’ਤੇ ਮੁੜ ਵਿਚਾਰ ਕਰਨ ਲਈ ਕਿਹਾ। ਪੱਤਰ ਵਿਚ ਕਿਹਾ ਗਿਆ ਹੈ ਕਿ ਭਾਰਤੀਆਂ ਦਾ ਸਹੀ ਢੰਗ ਨਾਲ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਵਟਸਐਪ ਦੀ ਸੇਵਾ, ਗੋਪਨੀਯਤਾ ਦੀਆਂ ਸ਼ਰਤਾਂ ’ਚ ਕੋਈ ਵੀ ਇੱਕਪਾਸੜ ਤਬਦੀਲੀ ਸਹੀ ਅਤੇ ਸਵੀਕਾਰਯੋਗ ਨਹੀਂ ਹੈ।

ਇਹ ਵੀ ਪੜ੍ਹੋ : PNB ਖਾਤਾਧਾਰਕਾਂ ਲਈ ਵੱਡੀ ਖ਼ਬਰ, 1 ਫਰਵਰੀ ਤੋਂ ਨਹੀਂ ਕਢਵਾ ਸਕੋਗੇ ਇਨ੍ਹਾਂ ATM ਤੋਂ ਪੈਸੇ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News