ਭਾਰਤ ਆ ਰਹੀ ਪਹਿਲੀ Flex Fuel ਨਾਲ ਚੱਲਣ ਵਾਲੀ ਕਾਰ, 28 ਸਤੰਬਰ ਨੂੰ ਹੋ ਸਕਦੀ ਹੈ ਪੇਸ਼
Thursday, Sep 15, 2022 - 05:31 PM (IST)
ਆਟੋ ਡੈਸਕ– ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਵੇਖਦੇ ਹੋਏ ਭਾਰਤ ’ਚ ਜਲਦ ਫਲੈਕਸ ਫਿਊਲ ਵਾਲੀ ਪਹਿਲੀ ਕਾਰ ਪੇਸ਼ ਹੋਣ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਇਸ ਕਾਰ ਨੂੰ ਜਾਪਾਨੀ ਕੰਪਨੀ ਟੌਇਟਾ ਬਣਾ ਰਹੀ ਹੈ ਅਤੇ ਇਸਦੇ ਨਾਲ ਹੀ ਅਜਿਹਾ ਕਿਹਾ ਜਾ ਰਿਹਾ ਹੈ ਕਿ ਕੇਂਦਰੀ ਟ੍ਰਾਂਸਪੋਰਟ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਇਸ ਕਾਰ ਤੋਂ 28 ਸਤੰਬਰ ਨੂੰ ਪਰਦਾ ਚੁੱਕ ਸਕਦੇ ਹਨ।
ਡਿਟੇਲ ’ਚ ਜਾਣੋ ਕੀ ਹੁੰਦਾ ਹੈ Flex Fuel
Flex Fuel ਇਕ ਅਜਿਹਾ ਇੰਧਣ ਹੈ, ਜੋ ਗੈਸੋਲੀਨ ਅਤੇ ਮੇਥਨਾਲ ਜਾਂ ਇਥੇਨਾਲ ਦੇ ਨਾਲ ਮਿਲਕੇ ਤਿਆਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਇੰਧਣ ਨਾਲ ਪੈਟਰੋਲ ਦਾ ਇਸਤੇਮਾਲ ਘੱਟ ਹੋਵੇਗਾ ਅਤੇ ਕੋਸਟ ਕਟਿੰਗ ’ਚ ਮਦਦ ਮਿਲੇਗੀ। ਉਥੇ ਹੀ ਫਲੈਕਸ ਫਿਊਲ ਇੰਜਣ ਵਾਲੀਆਂ ਕਾਰਾਂ ਕਿਸੇ ਮੁਸ਼ਕਿਲ ’ਚ ਆਪਣੇ ਫਿਊਲ ਤੋਂ ਇਲਾਵਾ ਦੂਜੇ ਇੰਧਣ ਨਾਲ ਵੀ ਚੱਲ ਸਕਦੀਆਂ ਹਨ।
ਫਲੈਕ ਫਿਊਲ ਦੇ ਫਾਇਦੇ
ਭਾਰਤ ਜ਼ਿਆਦਾਤਰ ਪੈਟਰੋਲ-ਡੀਜ਼ਲ ਹੋਰ ਦੇਸ਼ਾਂ ਤੋਂ ਆਯਾਤ ਕਰਦਾ ਹੈ। ਫਲੈਕਸ-ਫਿਊਲ ਪੈਟਰੋਲ-ਡੀਜ਼ਲ ਦੇ ਮੁਕਾਬਲੇ ਸਸਤਾ ਹੈ। ਫਲੈਕ ਫਿਊਲ ਨੂੰ ਅਪਣਾਉਣ ਨਾਲ ਭਾਰਤ ਦੀ ਅਰਥਵਿਵਸਥਾ ਨੂੰ ਉਤਸ਼ਾਹ ਮਿਲੇਗਾ। ਇਸਤੋਂ ਇਲਾਵਾ ਹੋਰ ਦੇਸ਼ਾਂ ’ਤੇ ਭਾਰਤ ਦੀ ਨਿਰਭਰਤਾ ਘੱਟ ਹੋਵੇਗੀ।