ਭਾਰਤ ਨੇ ਚਾਲੂ ਮਾਰਕੀਟਿੰਗ ਸਾਲ ''ਚ ਹੁਣ ਤੱਕ ਕੀਤੀ 9.39 ਲੱਖ ਟਨ ਖੰਡ ਦੀ ਬਰਾਮਦ

12/08/2021 1:48:43 PM

ਨਵੀਂ ਦਿੱਲੀ- ਖੰਡ ਮਿੱਲਾਂ ਨੇ 1 ਅਕਤੂਬਰ ਤੋਂ ਸ਼ੁਰੂ ਹੋਏ ਮਾਰਕੀਟਿੰਗ ਸਾਲ 2021-22 ਦੌਰਾਨ ਦਸੰਬਰ ਦੇ ਪਹਿਲੇ ਹਫਤੇ ਤੱਕ 9.39 ਲੱਖ ਟਨ ਖੰਡ ਦੀ ਬਰਾਮਦ ਕੀਤੀ ਹੈ। ਵਪਾਰ ਬਾਡੀਜ਼ ਏ. ਆਈ. ਐੱਸ. ਟੀ. ਏ. ਨੇ ਕਿਹਾ ਕਿ ਕੌਮਾਂਤਰੀ ਕੀਮਤਾਂ ਵਿਚ ਨਰਮੀ ਦੇ ਰੁਖ ਨੂੰ ਵੇਖਦੇ ਹੋਏ ਅਤੇ ਸਟਾਕ ਵੇਚਣ ਦੀ ਕੋਈ ਜਲਦੀਬਾਜ਼ੀ ਨਹੀਂ ਹੈ।
ਅਖਿਲ ਭਾਰਤੀ ਖੰਡ ਵਪਾਰ ਸੰਘ (ਏ. ਆਈ. ਐੱਸ. ਟੀ. ਏ.) ਨੇ ਕਿਹਾ ਕਿ ਲੱਗਭੱਗ 4.68 ਲੱਖ ਟਨ ਖੰਡ ਬਰਾਮਦ ਦੇ ਰਸਤੇ ਵਿਚ ਹੈ। ਇਸ ਵਿਚ ਕਿਹਾ ਗਿਆ ਹੈ ਕਿ ਖੰਡ ਮਿੱਲਾਂ ਨੇ ਮਾਰਕੀਟਿੰਗ ਸਾਲ 2021-22 ਵਿਚ ਹੁਣ ਤੱਕ ਬਿਨਾਂ ਸਰਕਾਰੀ ਸਬਸਿਡੀ ਦੇ 33 ਲੱਖ ਟਨ ਖੰਡ ਬਰਾਮਦ ਕਰਨ ਦਾ ਸਮਝੌਤਾ ਕੀਤਾ ਹੈ। ਖੰਡ ਮਾਰਕੀਟਿੰਗ ਸਾਲ ਅਕਤੂਬਰ ਤੋਂ ਸਤੰਬਰ ਤੱਕ ਚੱਲਦਾ ਹੈ। ਇਸ ਸਾਲ ਖੰਡ ਦੀ ਬਰਾਮਦ ਬਿਨਾਂ ਸਰਕਾਰੀ ਸਬਸਿਡੀ ਦੇ ਕੀਤੀ ਜਾ ਰਹੀ ਹੈ। ਏ. ਆਈ. ਐੱਸ. ਟੀ. ਏ. ਅਨੁਸਾਰ ਖੰਡ ਮਿੱਲਾਂ ਨੇ 1 ਅਕਤੂਬਰ ਤੋਂ 6 ਦਸੰਬਰ, 2021 ਤੱਕ ਕੁਲ 9,39,435 ਟਨ ਖੰਡ ਦੀ ਬਰਾਮਦ ਕੀਤੀ ਹੈ।
ਸਭ ਤੋਂ ਜ਼ਿਆਦਾ ਬਰਾਮਦ ਸੌਦੇ ਮਹਾਰਾਸ਼ਟਰ ਦੀਆਂ ਖੰਡ ਮਿੱਲਾਂ ਵੱਲੋਂ
ਏ. ਆਈ. ਐੱਸ. ਟੀ. ਏ. ਨੇ ਕਿਹਾ ਹੈ ਕਿ ਸਭ ਤੋਂ ਜ਼ਿਆਦਾ ਬਰਾਮਦ ਸੌਦੇ ਮਹਾਰਾਸ਼ਟਰ ਵਿਚ ਖੰਡ ਮਿੱਲਾਂ ਵੱਲੋਂ ਕੀਤੇ ਗਏ ਹਨ। ਇੱਥੇ ਮਿੱਲਾਂ ਨੂੰ ਭਾਰੀ ਲਾਜਿਸਟਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਕਿ ਰੇਲਵੇ ਅਤੇ ਸੜਕ ਦੋਵਾਂ ਮਾਰਗਾਂ ਨਾਲ ਟਰਾਂਸਪੋਰਟ ਦੀਆਂ ਗੰਭੀਰ ਸਮੱਸਿਆਵਾਂ ਹਨ। ਮਾਰਕੀਟਿੰਗ ਸਾਲ 2020-21 ਦੌਰਾਨ ਦੇਸ਼ ਨੇ ਰਿਕਾਰਡ 72.3 ਲੱਖ ਟਨ ਖੰਡ ਦੀ ਬਰਾਮਦ ਕੀਤੀ ਸੀ। ਵਧ ਤੋਂ ਵਧ ਬਰਾਮਦ ਸਰਕਾਰੀ ਸਬਸਿਡੀ ਦੀ ਮਦਦ ਨਾਲ ਕੀਤੀ ਗਈ ਸੀ।


Aarti dhillon

Content Editor

Related News