2050 ਤੱਕ ਭਾਰਤ ਦੀ 300 ਬਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਉਮੀਦ: ਚੱਕਰਵਰਤੀ
Wednesday, Oct 11, 2023 - 02:08 PM (IST)
ਨਵੀਂ ਦਿੱਲੀ (ਭਾਸ਼ਾ) - HDFC ਬੈਂਕ ਦੇ ਚੇਅਰਮੈਨ ਅਤੇ ਸਾਬਕਾ ਆਰਥਿਕ ਮਾਮਲਿਆਂ ਦੇ ਸਕੱਤਰ ਅਤਨੁ ਚੱਕਰਵਰਤੀ ਨੇ ਬੁੱਧਵਾਰ ਨੂੰ ਕਿਹਾ ਕਿ ਮਜ਼ਬੂਤ ਖਪਤ ਅਤੇ ਨਿਰਯਾਤ ਦੇ ਆਧਾਰ 'ਤੇ ਭਾਰਤ ਦੇ 2050 ਤੱਕ 30 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਉਮੀਦ ਹੈ। ਉਨ੍ਹਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਨੇ ਇਸ ਸਾਲ ਭਾਰਤ ਦੀ ਵਿਕਾਸ ਦਰ 6.3 ਫ਼ੀਸਦੀ ਅਤੇ ਮਹਿੰਗਾਈ ਦਰ ਲਗਭਗ 6 ਫ਼ੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ।
ਇਸ ਲਈ ਮੌਜੂਦਾ ਕੀਮਤਾਂ 'ਤੇ ਜੀ.ਡੀ.ਪੀ. 10-12 ਫ਼ੀਸਦੀ ਦੇ ਆਸ-ਪਾਸ ਰਹੇਗੀ। ਚੱਕਰਵਰਤੀ ਨੇ ਇੱਥੇ ਆਯੋਜਿਤ ਇਕ ਸਮਾਗਮ 'ਚ ਕਿਹਾ, ''ਜੇਕਰ ਇਹ ਰਫ਼ਤਾਰ ਕੁਝ ਸਾਲਾਂ ਤੱਕ ਜਾਰੀ ਰਹੀ ਤਾਂ ਭਾਰਤ 2045-50 ਤੱਕ 300 ਟ੍ਰਿਲੀਅਨ ਅਮਰੀਕੀ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ ਅਤੇ ਪ੍ਰਤੀ ਵਿਅਕਤੀ ਆਮਦਨ 21,000 ਅਮਰੀਕੀ ਡਾਲਰ ਹੋ ਜਾਵੇਗੀ।''