ਭਾਰਤ ਨੇ ਚੀਨ ਨੂੰ ਦਿੱਤੀ ਮਾਤ, ਰੂਸ ਨਾਲ ਮਿਲ ਕੇ ਬਣਾਇਆ ਨਵਾਂ ਰਿਕਾਰਡ

Friday, Aug 23, 2024 - 02:25 PM (IST)

ਨਵੀਂ ਦਿੱਲੀ (ਇੰਟ.) - ਰੂਸ ਤੋਂ ਕੱਚਾ ਤੇਲ ਦਰਾਮਦ ਕਰਨ ਦੇ ਮਾਮਲੇ ’ਚ ਭਾਰਤ ਨੇ ਜੁਲਾਈ 2024 ’ਚ ਚੀਨ ਨੂੰ ਮਾਤ ਦੇ ਦਿੱਤੀ। ਇਸ ਤਰ੍ਹਾਂ, ਜੁਲਾਈ ’ਚ ਭਾਰਤ ਰੂਸੀ ਤੇਲ ਦਾ ਦੁਨੀਆ ਦਾ ਸਭ ਤੋਂ ਵੱਡਾ ਦਰਾਮਦਕਾਰ ਦੇਸ਼ ਬਣ ਗਿਆ।

ਦਰਾਮਦ ਡਾਟਾ ਦੀ ਤੁਲਣਾ ਤੋਂ ਪਤਾ ਲੱਗਾ ਹੈ ਕਿ ਚੀਨੀ ਰਿਫਾਇਨਰ ਈਂਧਨ ਉਤਪਾਦਨ ਤੋਂ ਘੱਟ ਮੁਨਾਫਾ ਮਾਰਜਨ ਕਾਰਨ ਖਰੀਦ ਘੱਟ ਕਰ ਰਹੇ ਸਨ।

ਵਪਾਰ ਅਤੇ ਇੰਡਸਟਰੀ ਸੋਰਸਿਜ਼ ਨਾਲ ਭਾਰਤੀ ਸ਼ਿਪਮੈਂਟ ਦੇ ਅੰਕੜਿਆਂ ਤੋਂ ਪਤਾ ਲੱਗਾ ਕਿ ਪਿਛਲੇ ਮਹੀਨੇ ਭਾਰਤ ਦੀ ਕੁਲ ਦਰਾਮਦ ’ਚ ਰੂਸੀ ਕੱਚੇ ਤੇਲ ਦਾ ਰਿਕਾਰਡ 44 ਫੀਸਦੀ ਹਿੱਸਾ ਸੀ, ਜੋ ਵਧ ਕੇ ਰਿਕਾਰਡ 2.07 ਮਿਲੀਅਨ ਬੈਰਲ ਪ੍ਰਤੀ ਦਿਨ (ਬੀ. ਪੀ. ਡੀ.) ਹੋ ਗਿਆ, ਜੋ ਜੂਨ ਦੀ ਤੁਲਣਾ ’ਚ 4.2 ਫੀਸਦੀ ਜ਼ਿਆਦਾ ਅਤੇ ਇਕ ਸਾਲ ਪਹਿਲਾਂ ਦੀ ਤੁਲਣਾ ’ਚ 12 ਫੀਸਦੀ ਜ਼ਿਆਦਾ ਹੈ।

ਚੀਨੀ ਕਸਟਮ ਡਿਊਟੀ ਡਾਟਾ ਦੇ ਆਧਾਰ ’ਤੇ ਇਹ ਪਾਈਪਲਾਈਨਾਂ ਅਤੇ ਸ਼ਿਪਮੈਂਟ ਦੇ ਮਾਧਿਅਮ ਨਾਲ ਰੂਸ ਤੋਂ ਚੀਨ ਦੇ ਜੁਲਾਈ ਦੀ ਤੇਲ ਦਰਾਮਦ 1.76 ਮਿਲੀਅਨ ਬੀ. ਪੀ. ਡੀ. ਤੋਂ ਅੱਗੇ ਨਿਕਲ ਗਈ।

ਭਾਰਤ ਨੇ ਇਸ ਤਰ੍ਹਾਂ ਪਲਟੀ ਬਾਜ਼ੀ

ਪੱਛਮੀ ਦੇਸ਼ਾਂ ਵੱਲੋਂ ਮਾਸਕੋ ਖਿਲਾਫ ਰੋਕ ਲਾਏ ਜਾਣ ਅਤੇ ਯੂਕ੍ਰੇਨ ’ਤੇ ਰੂਸ ਦੇ ਹਮਲੇ ਦੇ ਜਵਾਬ ’ਚ ਆਪਣੀ ਊਰਜਾ ਖਰੀਦ ਨੂੰ ਘੱਟ ਕਰਨ ਤੋਂ ਬਾਅਦ ਭਾਰਤੀ ਰਿਫਾਇਨਰ ਛੋਟ ’ਤੇ ਵੇਚੇ ਜਾਣ ਵਾਲੇ ਰੂਸੀ ਤੇਲ ’ਤੇ ਖੂਬ ਜ਼ੋਰ ਦੇ ਰਹੇ ਹਨ।

ਇਕ ਭਾਰਤੀ ਰਿਫਾਈਨਿੰਗ ਸੋਰਸ ਨੇ ਕਿਹਾ ਕਿ ਜਦੋਂ ਤੱਕ ਰੋਕਾਂ ’ਚ ਹੋਰ ਸਖਤੀ ਨਹੀਂ ਹੁੰਦੀ, ਉਦੋਂ ਤੱਕ ਰੂਸੀ ਤੇਲ ਲਈ ਭਾਰਤ ਦੀ ਲੋੜ ਵੱਧਦੀ ਰਹੇਗੀ।

ਫਰਵਰੀ 2022 ’ਚ ਰੂਸ ਵੱਲੋਂ ਯੂਕ੍ਰੇਨ ਖਿਲਾਫ ਜੰਗ ਸ਼ੁਰੂ ਕਰਨ ਤੋਂ ਬਾਅਦ ਤੋਂ ਭਾਰਤ ਦਾ ਰੂਸ ਨਾਲ ਵਪਾਰ ਵਧਿਆ ਹੈ, ਮੁੱਖ ਰੂਪ ਨਾਲ ਤੇਲ ਅਤੇ ਖਾਦ ਦਰਾਮਦ ਕਾਰਨ।

ਇਹ ਕਦਮ ਕੌਮਾਂਤਰੀ ਕੀਮਤਾਂ ’ਤੇ ਰੋਕ ਲਾਉਣ ਅਤੇ ਮਹਿੰਗਾਈ ਨੂੰ ਕੰਟਰੋਲ ਕਰਨ ’ਚ ਮਦਦ ਕਰਦਾ ਹੈ।

ਕੀ ਕਹਿੰਦੀ ਹੈ ਰਿਪੋਰਟ?

ਭਾਰਤ ਦੀ ਵਧਦੀ ਖਰੀਦ ਰਸਮੀ ਚੀਨੀ ਖਰੀਦਦਾਰਾਂ ਨਾਲ ਦੱਖਣ ਏਸ਼ੀਆ ’ਚ ਰੂਸੀ ਈ. ਐੱਸ. ਪੀ. ਓ. ਬਲੈਂਡ ਕੱਚੇ ਤੇਲ ਦੇ ਪ੍ਰਵਾਹ ਨੂੰ ਬਦਲ ਰਹੀ ਹੈ। ਡਾਟੇ ਅਨੁਸਾਰ ਜੁਲਾਈ ’ਚ ਭਾਰਤ ’ਚ ਈ. ਐੱਸ. ਪੀ. ਓ. ਦਰਾਮਦ ਵਧ ਕੇ 1,88,000 ਬੀ. ਪੀ. ਡੀ. ਹੋ ਗਈ ਕਿਉਂਕਿ ਵੱਡੇ ਸਵੇਜਮੈਕਸ ਜਹਾਜ਼ਾਂ ਦੀ ਵਰਤੋਂ ਕੀਤੀ ਗਈ ਸੀ।

ਪੂਰਬ-ਉਤਰੀ ਚੀਨ ’ਚ ਰਿਫਾਇਨਰ ਆਮ ਤੌਰ ’ਤੇ ਆਪਣੀ ਨਜ਼ਦੀਕੀ ਕਾਰਨ ਸਭ ਤੋਂ ਵੱਡੇ ਈ. ਐੱਸ. ਪੀ. ਓ. ਖਰੀਦਦਾਰ ਹੁੰਦੇ ਹਨ ਪਰ ਈਂਧਨ ਦੀ ਘੱਟ ਮੰਗ ਕਾਰਨ ਉਨ੍ਹਾਂ ਦੀ ਮੰਗ ’ਚ ਗਿਰਾਵਟ ਆਈ ਹੈ।

ਇਰਾਕ ਪਿਛਲੇ ਮਹੀਨੇ ਭਾਰਤ ਦਾ ਦੂਜਾ ਸਭ ਤੋਂ ਵੱਡਾ ਤੇਲ ਸਪਲਾਈਕਰਤਾ ਬਣਿਆ ਰਿਹਾ, ਉਸ ਤੋਂ ਬਾਅਦ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦਾ ਸਥਾਨ ਰਿਹਾ। ਡਾਟੇ ਤੋਂ ਪਤਾ ਲੱਗਦਾ ਹੈ ਕਿ ਜੁਲਾਈ ’ਚ ਮੱਧ ਪੂਰਬ ਤੋਂ ਭਾਰਤ ਦੀ ਕੱਚੇ ਤੇਲ ਦੀ ਖਰੀਦ ’ਚ 4 ਫੀਸਦੀ ਦਾ ਵਾਧਾ ਹੋਇਆ।


Harinder Kaur

Content Editor

Related News