ਨਵੰਬਰ ’ਚ ਭਾਰਤ ਦੇ ਕੱਚੇ ਤੇਲ ਦਾ ਉਤਪਾਦਨ 5 ਫ਼ੀਸਦੀ ਘਟਿਆ

12/23/2020 2:34:27 PM

ਨਵੀਂ ਦਿੱਲੀ (ਭਾਸ਼ਾ) : ਭਾਰਤ ਦੇ ਕੱਚੇ ਤੇਲ ਦਾ ਉਤਪਾਦਨ ਨਵੰਬਰ ’ਚ 5 ਫ਼ੀਸਦੀ ਘੱਟ ਗਿਆ, ਜਿਸ ਦਾ ਮੁੱਖ ਕਾਰਣ ਨਿੱਜੀ ਖੇਤਰ ਦੀ ਕੰਪਨੀ ਕੇਅਰਨ ਵੇਦਾਂਤ ਵਲੋਂ ਸੰਚਾਲਿਤ ਰਾਜਸਥਾਨ ਆਇਲਫੀਲਡਸ ’ਚ ਉਤਪਾਦਨ ’ਚ ਭਾਰੀ ਗਿਰਾਵਟ ਆਉਣਾ ਹੈ। ਸਰਕਾਰੀ ਅੰਕੜਿਆਂ ’ਚ ਇਹ ਜਾਣਕਾਰੀ ਦਿੱਤੀ ਗਈ। ਭਾਰਤ ਆਪਣੀਆਂ ਲੋੜਾਂ ਦੇ 85 ਫ਼ੀਸਦੀ ਹਿੱਸੇ ਲਈ ਦਰਾਮਦ ’ਤੇ ਨਿਰਭਰ ਹੈ ਅਤੇ ਸਰਕਾਰ ਘਰੇਲੂ ਕੰਪਨੀਆਂ ਨੂੰ ਉਤਪਾਦਨ ਵਧਾਉਣ ਲਈ ਪ੍ਰੇਰਿਤ ਕਰ ਰਹੀ ਹੈ ਤਾਂ ਕਿ ਦਰਾਮਦ ’ਚ ਕਟੌਤੀ ਕਰਨ ’ਚ ਮਦਦ ਮਿਲ ਸਕੇ। ਨਵੰਬਰ ’ਚ ਕੱਚੇ ਤੇਲ ਦਾ ਉਤਪਾਦਨ 24.8 ਲੱਖ ਟਨ ਦਾ ਹੋਇਆ ਜੋ ਇਕ ਸਾਲ ਪਹਿਲਾਂ ਇਸੇ ਮਹੀਨੇ ’ਚ ਉਤਪਾਦਿਤ 26.1 ਲੱਖ ਟਨ ਤੋਂ ਘੱਟ ਹੈ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਮੁਤਾਬਕ ਰਾਜਸਥਾਨ ਦੇ ਤੇਲ ਖੇਤਰਾਂ ਨੇ 476,990 ਟਨ ਕੱਚਾ ਤੇਲ ਯਾਨੀ 9.6 ਫ਼ੀਸਦੀ ਘੱਟ ਕੱਚਾ ਤੇਲ ਉਤਪਾਦਨ ਕੀਤਾ, ਕਿਉਂਕਿ ਵੱਖ-ਵੱਖ ਕਾਰਣਾਂ ਕਰ ਕੇ ਕੇਅਰਨ ਬਲਾਕ ਦੇ ਮੰਗਲਾ, ਐਸ਼ਵਰਿਆ ਅਤੇ ਹੋਰ ਖੇਤਰਾਂ ’ਚ ਘੱਟ ਕੱਚੇ ਤੇਲ ਦਾ ਉਤਪਾਦਨ ਕੀਤਾ ਜਾ ਸਕਿਆ। ਸਰਕਾਰੀ ਉੱਦਮ ਤੇਲ ਅਤੇ ਕੁਦਰਤੀ ਗੈਸ ਨਿਗਮ (ਓ. ਐੱਨ. ਜੀ. ਸੀ.) ਨੇ 1.5 ਫ਼ੀਸਦੀ ਘੱਟ ਕੱਚੇ ਤੇਲ ਦਾ ਉਤਪਾਦਨ ਕੀਤਾ, ਜਿਸ ਦਾ ਕਾਰਣ ਨਵੇਂ ਤੇਲ ਖੇਤਰਾਂ ’ਚ ਅਨੁਮਾਨ ਤੋਂ ਘੱਟ ਉਤਪਾਦਨ ਹੋਣਾ ਸੀ।

ਇਹ ਵੀ ਪੜ੍ਹੋ: ਖਾਣ ਵਾਲੇ ਤੇਲਾਂ ਦੀ ਮਹਿੰਗਾਈ ਬੇਕਾਬੂ, ਕੀਮਤਾਂ ਪੁੱਜੀਆਂ ਰਿਕਾਰਡ ਉਚਾਈ ’ਤੇ, ਰਾਹਤ ਦੇ ਆਸਾਰ ਘੱਟ

ਆਇਲ ਇੰਡੀਆ ਲਿਮਟਿਡ ਨੇ ਅਸਾਮ ’ਚ 6.6 ਫ਼ੀਸਦੀ ਘੱਟ ਤੇਲ ਦਾ ਉਤਪਾਦਨ ਕੀਤਾ। ਅਪ੍ਰੈਲ-ਨਵੰਬਰ ਦੌਰਾਨ ਭਾਰਤ ਦਾ ਤੇਲ ਉਤਪਾਦਨ ਛੇ ਫੀਸਦੀ ਘਟ ਕੇ 2 ਕਰੋੜ 4.2 ਲੱਖ ਟਨ ਰਹਿ ਗਿਆ। ਇਸ ਦੌਰਾਨ ਰਾਜਸਥਾਨ ਦਾ ਉਤਪਾਦਨ 16 ਫ਼ੀਸਦੀ ਘੱਟ ਕੇ 39.1 ਲੱਖ ਟਨ ਰਹਿ ਗਿਆ। ਦੇਸ਼ ’ਚ ਕੁਦਰਤੀ ਗੈਸ ਦਾ ਉਤਪਾਦਨ ਨਵੰਬਰ ’ਚ 9 ਫ਼ੀਸਦੀ ਘੱਟ ਕੇ 2.2 ਅਰਬ ਘਣ ਮੀਟਰ ਰਹਿ ਗਿਆ, ਜਿਸ ਦਾ ਮੁੱਖ ਕਾਰਣ ਪੂਰਬੀ ਆਫਸ਼ੋਰ ਖੇਤਰ ਉਤਪਾਦਨ ’ਚ ਗਿਰਾਵਟ ਆਉਣਾ ਹੈ।

ਓ. ਐੱਨ. ਜੀ. ਸੀ. ਨੇ ਹਜੀਰਾ ਪ੍ਰੋਸੈਸਿੰਗ ਪਲਾਂਟ ਦੇ ਰੱਖ-ਰਖਾਅ ਮੁਰੰਮਤ ਦੇ ਕੰਮ ਲਈ ਬੰਦ ਹੋਣ ਤੋਂ ਬਾਅਦ ਇਥੇ 3.7 ਫੀਸਦੀ ਘੱਟ ਗੈਸ ਦਾ ਉਤਪਾਦਨ ਕੀਤਾ ਜਾ ਸਕਿਆ। ਅਪ੍ਰੈਲ-ਨਵੰਬਰ ਦੌਰਾਨ ਗੈਸ ਦਾ ਉਤਪਾਦਨ 18.7 ਅਰਬ ਘਣ ਮੀਟਰ ਸੀ, ਜੋ ਪਿਛਲੇ ਸਾਲ ਦੀ ਤੁਲਨਾ ’ਚ 11.8 ਫੀਸਦੀ ਘੱਟ ਹੈ। ਹੌਲੀ-ਹੌਲੀ ਅਰਥਵਿਵਸਥਾ ’ਚ ਤੇਜ਼ੀ ਸ਼ੁਰੂ ਹੋਣ ਦੇ ਨਾਲ, ਦੇਸ਼ ਦੀ 23 ਰਿਫਾਇਨਰੀਆਂ ਵਲੋਂ ਕੱਚੇ ਤੇਲ ਦੀ ਪ੍ਰੋਸੈਸਿੰਗ ਦੀ ਸਥਿਤੀ ਤੇਜ਼ੀ ਨਾਲ ਨਾਰਮਲ ਹੋ ਰਹੀ ਹੈ।

ਉਨ੍ਹਾਂ ਨੇ ਨਵੰਬਰ ’ਚ 2 ਕਰੋੜ 7.8 ਲੱਖ ਟਨ ਕੱਚੇ ਤੇਲ ਦੀ ਪ੍ਰੋਸੈਸਿੰਗ ਕੀਤੀ ਜੋ ਸਾਲ ਦਰ ਸਾਲ ਦੇ ਆਧਾਰ ’ਤੇ 5.11 ਫੀਸਦੀ ਘੱਟ ਹੈ। ਪਰ ਇਹ ਅਕਤੂਬ 2020 ’ਚ 1.83 ਕਰੋੜ ਟਨ ਕੱਚੇ ਤੇਲ ਦੀ ਤੁਲਨਾ ’ਚ 13 ਫੀਸਦੀ ਵੱਧ ਪ੍ਰੋਸੈਸਿੰਗ ਨੂੰ ਦਰਸਾਉਂਦਾ ਹੈ। ਚੋਟੀ ਦੀ ਰਿਫਾਈਨਰ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਦੀਆਂ 9 ਇਕਾਈਆਂ ਨੇ ਨਵੰਬਰ ਦੌਰਾਨ 100 ਫੀਸਦੀ ਤੋਂ ਵੱਧ ਸਮਰੱਥਖਾ ’ਤੇ ਕੰਮ ਕੀਤਾ ਅਤੇ ਅਜਿਹਾ ਹੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਦੀਆਂ ਇਕਾਈਆਂ ਨੇ ਵੀ ਕੀਤਾ।

ਇਹ ਵੀ ਪੜ੍ਹੋ: ਭਾਰਤੀ ਸੇਲਰ ਨੂੰ ਮਿਲਿਆ ਤੋਹਫਾ! ਐਮਾਜ਼ੋਨ ’ਤੇ 4000 ਭਾਰਤੀਆਂ ਨੇ ਕੀਤੀ 1 ਕਰੋੜ ਰੁਪਏ ਤੋਂ ਵੱਧ ਦੀ ਕਮਾਈ


cherry

Content Editor

Related News