ਪਹਿਲੀ ਛਿਮਾਹੀ ''ਚ ਭਾਰਤ-ਚੀਨ ਵਪਾਰ 67 ਅਰਬ ਅਮਰੀਕੀ ਡਾਲਰ ਰਿਹਾ

Thursday, Jul 14, 2022 - 02:05 AM (IST)

ਪਹਿਲੀ ਛਿਮਾਹੀ ''ਚ ਭਾਰਤ-ਚੀਨ ਵਪਾਰ 67 ਅਰਬ ਅਮਰੀਕੀ ਡਾਲਰ ਰਿਹਾ

ਬੀਜਿੰਗ-ਭਾਰਤ-ਚੀਨ ਵਪਾਰ ਲਗਾਤਾਰ ਦੂਜੇ ਸਾਲ 100 ਅਰਬ ਡਾਲਰ ਨੂੰ ਪਾਰ ਕਰਨ ਲਈ ਤਿਆਰ ਹੈ। ਭਾਰਤ ਅਤੇ ਚੀਨ ਦਰਮਿਆਨ ਕਾਰੋਬਾਰ ਦੇ ਅਧਿਕਾਰਤ ਅੰਕੜਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਬੁੱਧਵਾਰ ਨੂੰ ਇਹ ਜਾਣਕਾਰੀ ਮਿਲੀ। ਚੀਨ ਦੇ ਉਤਪਾਦਾਂ ਦੇ ਨਿਰਯਾਤ 'ਚ ਵਾਧੇ ਦਰਮਿਆਨ ਸਾਲ ਦੀ ਪਹਿਲੀ ਛਿਮਾਹੀ 'ਚ ਭਾਰਤ-ਚੀਨ ਵਪਾਰ 67.08 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ :ਸ਼੍ਰੀਲੰਕਾ 'ਚ PM ਰਿਹਾਇਸ਼ ਦੇ ਬਾਹਰ ਗਈ ਨੌਜਵਾਨ ਦੀ ਜਾਨ, ਵਿਰੋਧੀ ਧਿਰ ਨੇ ਵਿਕ੍ਰਮਸਿੰਘੇ 'ਤੇ ਵਿੰਨ੍ਹਿਆ ਨਿਸ਼ਾਨਾ

 ਚੀਨ ਦੇ ਕਸਟਮਜ਼ ਜਨਰਲ ਐਡਮਿਨਸਟ੍ਰੇਸ਼ਨ ਡਿਪਾਰਟਮੈਂਟ (ਜੀ.ਏ.ਸੀ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤੀ ਨੂੰ ਚੀਨ ਦਾ ਨਿਰਯਾਤ ਪਿਛਲੇ ਸਾਲ ਦੀ ਤੁਲਨਾ 'ਚ 34.5 ਫੀਸਦੀ ਦੇ ਵਾਧੇ ਨਾਲ 57.51 ਅਰਬ ਅਮਰੀਕੀ ਡਾਲਰ ਹੋ ਗਿਆ ਹੈ ਜਦਕਿ ਚੀਨ ਨੂੰ ਭਾਰਤੀ ਨਿਰਯਾਤ 9.57 ਅਰਬ ਅਮਰੀਕੀ ਡਾਲਰ ਰਹਿ ਗਿਆ ਹੈ ਅਤੇ ਇਸ 'ਚ ਪਿਛਲੇ ਸਾਲ ਦੀ ਤੁਲਨਾ 'ਚ 35.3 ਫੀਸਦੀ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਮਹਿੰਗਾਈ ਚਾਰ ਦਹਾਕਿਆਂ ਦੇ ਉੱਚ ਪੱਧਰ 'ਤੇ

ਸਾਲ 2022 ਦੇ ਸ਼ੁਰੂਆਤੀ 6 ਮਹੀਨਿਆਂ 'ਚ ਵਪਾਰ ਘਾਟਾ 47.94 ਅਰਬ ਅਮਰੀਕੀ ਡਾਲਰ ਰਿਹਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪੂਰਬੀ ਲੱਦਾਖ 'ਚ ਫੌਜੀ ਟਕਰਾਅ ਦੇ ਬਾਵਜੂਦ ਭਾਰਤ-ਚੀਨ ਦੁੱਵਲਾ ਵਪਾਰ ਇਕ ਸਾਲ 'ਚ 100 ਅਰਬ ਅਮਰੀਕੀ ਡਾਲਰ ਦੇ ਅੰਕੜੇ ਨੂੰ ਪਾਰ ਕਰਦੇ ਹੋਏ 125 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਿਆ ਸੀ।

ਇਹ ਵੀ ਪੜ੍ਹੋ : ਈਰਾਨ ਦੇ ਵਿਦੇਸ਼ ਮੰਤਰੀ ਨੇ ਰੂਸ ਨੂੰ ਡਰੋਨ ਦੀ ਵਿਕਰੀ 'ਤੇ ਸਥਿਤੀ ਨਹੀਂ ਕੀਤੀ ਸਪੱਸ਼ਟ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News