ਇੰਡੀਆ ਸੀਮੈਂਟਸ ਨੂੰ ਚੌਥੀ ਤਿਮਾਹੀ ''ਚ 43.97 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ

Monday, May 24, 2021 - 02:33 PM (IST)

ਇੰਡੀਆ ਸੀਮੈਂਟਸ ਨੂੰ ਚੌਥੀ ਤਿਮਾਹੀ ''ਚ 43.97 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ

ਨਵੀਂ ਦਿੱਲੀ- ਇੰਡੀਆ ਸੀਮੈਂਟਸ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਮਜਬੂਤ​ਵਿਕਰੀ ਦੇ ਦਮ 'ਤੇ ਮਾਰਚ 2021 ਨੂੰ ਖਤਮ ਹੋਈ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਵਿਚ 43.97 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਹੈ।

ਇਹ ਜਾਣਕਾਰੀ ਇੰਡੀਆ ਸੀਮੈਂਟਸ ਨੇ ਸਟਾਕ ਬਾਜ਼ਾਰਾਂ ਨੂੰ ਭੇਜੀ ਗਈ ਸੂਚਨਾ ਵਿਚ ਦਿੱਤੀ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ਵਿਚ ਕੰਪਨੀ ਨੂੰ 11.76 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। 

ਕੰਪਨੀ ਨੇ ਆਪਣੇ ਮੈਨੇਜਿੰਗ ਡਾਇਰੈਕਟਰ ਐੱਨ. ਸ੍ਰੀਨਿਵਾਸਨ ਨੂੰ ਫਿਰ ਤੋਂ ਪੰਜ ਸਾਲਾਂ ਲਈ ਨਿਯੁਕਤ ਕੀਤਾ ਹੈ, ਜਿਸ ਲਈ ਸ਼ੇਅਰ ਧਾਰਕਾਂ ਦੀ ਮਨਜ਼ੂਰੀ ਲਈ ਜਾਏਗੀ। ਕੰਪਨੀ ਨੇ ਕਿਹਾ ਕਿ ਉਸ ਦੀ ਇਕਜੁੱਟ ਸੰਚਾਲਨ ਆਮਦਨ ਪਿਛਲੇ ਵਿੱਤੀ ਵਰ੍ਹੇ ਦੀ ਚੌਥੀ ਤਿਮਾਹੀ ਵਿਚ 1,472.45 ਕਰੋੜ ਰੁਪਏ ਰਹੀ, ਜੋ ਇਕ ਸਾਲ ਪਹਿਲਾਂ ਦੀ ਮਿਆਦ ਵਿਚ 1,176.40 ਕਰੋੜ ਰੁਪਏ ਸੀ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਉਸ ਦੇ ਡਾਇਰੈਕਟਰਜ਼ ਬੋਰਡ ਨੇ ਸੋਮਵਾਰ ਨੂੰ ਹੋਈ ਮੀਟਿੰਗ ਵਿਚ ਸਾਲ 2020-21 ਲਈ ਹਰੇਕ 10 ਰੁਪਏ ਦੇ ਇਕੁਇਟੀ ਸ਼ੇਅਰ 'ਤੇ ਇਕ ਰੁਪਏ ਦੇ ਲਾਭਅੰਸ਼ ਨੂੰ ਪ੍ਰਵਾਨਗੀ ਦਿੱਤੀ ਹੈ। ਉੱਥੇ ਹੀ, ਨਤੀਜੇ ਜਾਰੀ ਹੋਣ ਵਿਚਕਾਰ ਤਕਰੀਬਨ 2.55 'ਤੇ ਕੰਪਨੀ ਦਾ ਸ਼ੇਅਰ ਐੱਨ, ਐੱਸ. ਈ. ਵਿਚ 2.37 ਫ਼ੀਸਦੀ ਦੀ ਗਿਰਾਵਟ ਨਾਲ 197.90 ਰੁਪਏ 'ਤੇ ਟ੍ਰੇਡ ਕਰ ਰਿਹਾ ਸੀ।


author

Sanjeev

Content Editor

Related News