‘ਭਾਰਤ ਸਸਤੀ ਲਾਗਤ ਦੇ ਨਿਰਮਾਣ ’ਚ ਚੀਨ ਨੂੰ ਪਛਾੜ ਸਕਦਾ ਹੈ : ਆਰ. ਸੀ. ਭਾਰਗਵ’

11/27/2020 10:30:26 AM

ਨਵੀਂ ਦਿੱਲੀ (ਭਾਸ਼ਾ) – ਮਾਰੂਤੀ ਸੁਜ਼ੂਕੀ ਇੰਡੀਆ ਦੇ ਚੇਅਰਮੈਨ ਆਰ. ਸੀ. ਭਾਰਗਵ ਨੇ ਕਿਹਾ ਕਿ ਜੇ ਉਦਯੋਗ ਅਤੇ ਸਰਕਾਰ ਨਾਲ ਮਿਲ ਕੇ ਕੰਮ ਕਰਨ ਤਾਂ ਭਾਰਤ ਸਸਤੀ ਲਾਗਤ ਦੇ ਨਿਰਮਾਣ ’ਚ ਚੀਨ ਨੂੰ ਪਛਾੜ ਸਕਦਾ ਹੈ। ਉਹ ਅਖਿਲ ਭਾਰਤੀ ਪ੍ਰਬੰਧਨ ਸੰਘ (ਏ. ਆਈ. ਐੱਮ. ਏ.) ਦੇ ਇਕ ਆਨਲਾਈਨ ਪ੍ਰੋਗਰਾਮ ’ਚ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਨਿਰਮਾਣ ਖੇਤਰ ਨੂੰ ਸੰਸਾਰਿਕ ਪੱਧਰ ’ਤੇ ਮੁਕਾਬਲੇਬਾਜ਼ ਬਣਾਉਣ ਨੂੰ ਲੈ ਕੇ ਆਪਣੇ ਵਿਚਾਰ ਰੱਖੇ।

ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਅਤੇ ਉਦਯੋਗ ਨਾਲ ਕੰਮ ਕਰਨ ਤਾਂ ਭਾਰਤ ਕੋਲ ਚੀਨ ਤੋਂ ਵੱਧ ਸਸਤੀ ਲਾਗਤ ’ਤੇ ਨਿਰਮਾਣ ਕਰਨ ਦੀ ਸਮਰੱਥਾ ਹੈ। ਭਾਰਗਵ ਨੇ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਦਾ ਮੂਲ ਉਦੇਸ਼ ਉਦਯੋਗਾਂ ਦਰਮਿਆਨ ਮੁਕਾਬਲੇਬਾਜ਼ੀ ਵਧਾਉਣਾ ਹੋਣਾ ਚੀਹਾਦਾ ਹੈ। ਇਸ ਨਾਲ ਆਪਣੇ-ਆਪ ਹੀ ਦੁਨੀਆ ’ਚ ਸਰਬੋਤਮ ਗੁਣਵੱਤਾ ਵਾਲੇ ਘੱਟ ਲਾਗਤ ਦੇ ਉਤਪਾਦ ਬਣਾਏ ਜਾ ਸਕਣਗੇ। ਉਨ੍ਹਾਂ ਨੇ ਕਿਹਾ ਕਿ ਉਦਯੋਗ ਜਿੰਨੀ ਵੱਧ ਵਿਕਰੀ ਕਰਨਗੇ ਅਤੇ ਅਰਥਵਿਵਸਥਾ ’ਚ ਓਨੇ ਹੀ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਇਹ ਵੀ ਪੜ੍ਹੋ:  ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨ ਧਾਰਕਾਂ ਲਈ ਰੇਲਵੇ ਦੀ ESS ਸਹੂਲਤ, ਹੁਣ ਆਨਲਾਈਨ ਹੋਣਗੇ ਸਾਰੇ ਕੰਮ

ਭਾਰਗਵ ਨੇ ਕਿਹਾ ਕਿ ਪੂਰੀ ਅਰਥਵਿਵਸਥਾ ਦਾ ਵਾਧਾ ਕਰਨ ਲਈ ਸਾਰੇ ਖੇਤਰਾਂ ’ਚ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਅਹਿਮ ਹੈ। ਹਾਲਾਂਕਿ ਉਨ੍ਹਾਂ ਨੇ ਨਿਰਮਾਣ ’ਚ ਸਥਾਨਕ ਲੋਕਾਂ ਲਈ ਰੋਜ਼ਗਾਰ ਰਾਂਖਵੇਂ ਰੱਖਣ ਲਈ ਸੂਬਿਆਂ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਇਸ ਨੂੰ ‘ਇਕ ਗੈਰ-ਮੁਕਾਬਲੇਬਾਜ਼’ ਕਦਮ ਕਰਾਰ ਦਿੱਤਾ।

ਭਾਰਗਵ ਨੇ ਕਿਹਾ ਕਿ ਦੇਸ਼ ਦੇ ਸੂਖਮ, ਲਘੁ ਅਤੇ ਦਰਮਿਆਨੇ ਉਦਯੋਗ (ਐੱਮ. ਐੱਸ. ਐੱਮ. ਈ.) ਨੂੰ ਵੀ ਸੰਸਾਰਿਕ ਪੱਧਰ ’ਤੇ ਓਨਾ ਹੀ ਮੁਕਾਬਲੇਬਾਜ਼ ਹੋਣਾ ਚਾਹੀਦਾ ਹੈ, ਜਿੰਨੀਆਂ ਵੱਡੀਆਂ ਕੰਪਨੀਆਂ ਹਨ, ਕਿਉਂਕਿ ਪੂਰੀ ਸਪਲਾਈ ਚੇਨ ਹੀ ਸੰਪੂਰਣ ਮੁਕਾਬਲੇਬਾਜ਼ੀ ਨੂੰ ਦਰਸਾਉਂਦੀ ਹੈ।

ਇਹ ਵੀ ਪੜ੍ਹੋ: GST ਦੀ ਚੋਰੀ ਰੋਕਣ ਲਈ ਕਿੰਨੀ ਕੁ ਲਾਹੇਵੰਦ ਹੋਵੇਗੀ ਈ-ਇਨਵਾਇਸਿੰਗ


Harinder Kaur

Content Editor

Related News