ਵੱਡੇ ਸੁਧਾਰਾਂ ਨਾਲ ਭਾਰਤ ਹਾਸਲ ਕਰ ਸਕਦੈ 10 ਫ਼ੀਸਦੀ ਵਾਧਾ : ਪਨਗੜੀਆ

Wednesday, Jan 24, 2018 - 10:40 AM (IST)

ਵੱਡੇ ਸੁਧਾਰਾਂ ਨਾਲ ਭਾਰਤ ਹਾਸਲ ਕਰ ਸਕਦੈ 10 ਫ਼ੀਸਦੀ ਵਾਧਾ : ਪਨਗੜੀਆ

ਨਿਊਯਾਰਕ—ਨੀਤੀ ਆਯੋਗ ਦੇ ਸਾਬਕਾ ਵਾਈਸ ਚੇਅਰਮੈਨ ਅਰਵਿੰਦ ਪਨਗੜੀਆ ਨੇ ਕਿਹਾ ਕਿ ਭਾਰਤ 'ਚ 10 ਫ਼ੀਸਦੀ ਵਾਧਾ ਦਰ ਹਾਸਲ ਕਰਨ ਦੀ ਸਮਰੱਥਾ ਹੈ ਪਰ ਉਸ ਨੂੰ ਕਿਰਤ ਕਾਨੂੰਨ ਅਤੇ ਜ਼ਮੀਨ ਪ੍ਰਾਪਤੀ ਵਰਗੇ ਖੇਤਰਾਂ 'ਚ ਵੱਡੇ ਸੁਧਾਰਾਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਰਥਿਕ ਵਾਧਾ ਦਰ ਨਰਿੰਦਰ ਮੋਦੀ ਸਰਕਾਰ ਦੇ ਪਹਿਲੇ 3 ਸਾਲਾਂ 'ਚ 7.5 ਫ਼ੀਸਦੀ ਰਹੀ ਪਰ 2 ਪ੍ਰਮੁੱਖ ਸੁਧਾਰਾਂ ਨੋਟਬੰਦੀ ਅਤੇ ਵਸਤੂ ਤੇ ਸੇਵਾ ਕਰ (ਜੀ. ਐੱਸ. ਟੀ.) ਨਾਲ ਵਾਧਾ ਦਰ ਥੋੜ੍ਹੀ ਹੇਠਾਂ ਆਈ ਹੈ। ਚਾਲੂ ਵਿੱਤੀ ਸਾਲ 'ਚ ਭਾਰਤ ਦੀ ਆਰਥਿਕ ਵਾਧਾ ਦਰ 6.5 ਫ਼ੀਸਦੀ ਰਹੇਗੀ ਜੋ ਬਿਹਤਰ ਹੈ।


Related News