ਭਾਰਤ ਬਾਂਡ ETF ਨੂੰ ਮਿਲੀਆਂ 1.7 ਗੁਣਾ ਬੋਲੀਆਂ, 12,000 ਕਰੋੜ ਰੁਪਏ ਜੁਟਾਏ ਗਏ

Saturday, Dec 21, 2019 - 12:35 PM (IST)

ਭਾਰਤ ਬਾਂਡ ETF ਨੂੰ ਮਿਲੀਆਂ 1.7 ਗੁਣਾ ਬੋਲੀਆਂ, 12,000 ਕਰੋੜ ਰੁਪਏ ਜੁਟਾਏ ਗਏ

ਨਵੀਂ ਦਿੱਲੀ—ਭਾਰਤ ਬਾਂਡ ਈ.ਟੀ.ਐੱਫ. 1.7 ਗੁਣਾ ਬੋਲੀਆਂ ਦੇ ਨਾਲ ਸ਼ੁੱਕਰਵਾਰ ਨੂੰ ਬੰਦ ਹੋਇਆ ਹੈ। ਬਾਂਡ ਦੇ ਰਾਹੀਂ 12,000 ਕਰੋੜ ਰੁਪਏ ਜੁਟਾਏ ਗਏ। ਜਨਤਕ ਕੰਪਨੀਆਂ ਦੇ ਪੂੰਜੀ ਖਰਚ 'ਚ ਇਸ ਰਾਸ਼ੀ ਦੀ ਵਰਤੋਂ ਹੋਵੇਗੀ। ਇਸ ਈ.ਟੀ.ਐੱਫ. (ਐਕਸਚੇਂਜ ਟ੍ਰੇਡੇਡ ਫੰਡ) ਦਾ ਆਕਾਰ 7,000 ਕਰੋੜ ਰੁਪਏ ਸੀ। ਦੀਪਮ ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਟਵਿੱਟਰ 'ਤੇ ਲਿਖਿਆ ਕਿ ਭਾਰਤ ਦੇ ਪਹਿਲੇ ਕਾਰਪੋਰੇਟ ਬਾਂਡ ਈ.ਟੀ.ਐੱਫ. ਭਾਰਤ ਬਾਂਡ ਨੂੰ ਵੱਖ-ਵੱਖ ਖੰਡ ਦੇ ਨਿਵੇਸ਼ਕਾਂ ਤੋਂ ਚੰਗੀ ਪ੍ਰਕਿਰਿਆ ਮਿਲੀ। ਇਸ ਨਿਰਗਮ ਨੂੰ ਕਰੀਬ 1.7 ਗੁਣਾ ਅਭਿਦਾਨ ਮਿਲਿਆ। ਇਸ ਤੋਂ ਕਰੀਬ 12,000 ਕਰੋੜ ਰੁਪਏ ਜੁਟਾਏ ਗਏ।
ਭਾਰਤ ਬਾਂਡ ਐਕਸਚੇਂਜ ਟ੍ਰੇਡੇਡ ਫੰਡ 'ਚ ਨਾਨ ਰੈਜੀਡੈਂਟ ਇੰਡੀਅਨ (ਐੱਨ.ਆਰ.ਆਈ.) ਕਾਫੀ ਦਿਲਚਸਪੀ ਦਿਖਾ ਰਹੇ ਹਨ। ਦਰਅਸਲ ਦੂਜੇ ਕਈ ਡੇਟ ਪ੍ਰਾਡੈਕਟਸ 'ਚ ਨਿਵੇਸ਼ 'ਤੇ ਪਾਬੰਦੀਆਂ ਦੇ ਚੱਲਦੇ ਉਨ੍ਹਾਂ ਦੇ ਕੋਲ ਫਿਕਸਡ ਡਿਪਾਜ਼ਿਟ ਨੂੰ ਛੱਡ ਕੇ ਦੂਜੇ ਵਿਕਲਪ ਬਹੁਤ ਘੱਟ ਰਹਿ ਗਏ ਹਨ।
ਇਸ ਸਕੀਮ 'ਚ ਦੋ ਵਿਕਲਪ ਹਨ। ਇਕ ਆਪਸ਼ਨ ਦੀ ਪਰਿਪੱਕਤਾ ਮਿਆਦ (ਮੈਚਿਓਰਿਟੀ ਪੀਰੀਅਡ) 3 ਸਾਲ ਅਤੇ ਦੂਜੇ ਦੀ 10 ਸਾਲ। ਭਾਵ ਇਕ 2023 'ਚ ਮਚਿਓਰ ਹੋਵੇਗਾ ਅਤੇ ਦੂਜਾ 2030 'ਚ। ਇਸ 'ਚ ਸਿਰਫ ਗਰੋਥ ਆਪਸ਼ਨ ਮਿਲੇਗੀ, ਡਿਵੀਡੈਂਟ ਆਪਸ਼ਨ ਨਹੀਂ ਮਿਲੇਗੀ।


author

Aarti dhillon

Content Editor

Related News