USA ਨੂੰ 3,500 ਟਨ ਤੋਂ ਵੱਧ ਹੋਰ ਖੰਡ ਬਰਾਮਦ ਕਰਨ ਦੀ ਹਰੀ ਝੰਡੀ

Thursday, Jun 04, 2020 - 05:38 PM (IST)

ਨਵੀਂ ਦਿੱਲੀ— ਭਾਰਤ ਸਰਕਾਰ ਨੇ ਟੈਰਿਫ ਰੇਟ ਕੋਟੇ ਤਹਿਤ ਹੋਰ 3,569 ਟਨ ਕੱਚੀ ਅਤੇ ਰਿਫਾਇੰਡ ਖੰਡ ਅਮਰੀਕਾ ਨੂੰ ਬਰਾਮਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਟੈਰਿਫ ਰੇਟ ਕੋਟਾ (ਟੀ. ਆਰ. ਕਇਊ.) ਬਰਾਮਦ ਦਾ ਇਕ ਹਿੱਸਾ ਹੈ, ਜਿਸ ਤਹਿਤ ਘੱਟ ਟੈਰਿਫ 'ਤੇ ਅਮਰੀਕਾ 'ਚ ਘੱਟ ਟੈਰਿਫ 'ਤੇ ਬਰਾਮਦ ਕੀਤੀ ਜਾ ਸਕਦੀ ਹੈ। ਕੋਟਾ ਸਮਾਪਤ ਹੋਣ ਤੋਂ ਬਾਅਦ ਹੋਣ ਵਾਲੀ ਬਰਾਮਦ 'ਤੇ ਜ਼ਿਆਦਾ ਟੈਰਿਫ ਲਾਗੂ ਹੁੰਦਾ ਹੈ।

ਵਿਦੇਸ਼ੀ ਵਪਾਰ ਦੇ ਡਾਇਰੈਕਟੋਰੇਟ ਜਨਰਲ (ਡੀ. ਜੀ. ਐੱਫ. ਟੀ.) ਨੇ ਇਕ ਜਨਤਕ ਨੋਟਿਸ 'ਚ ਕਿਹਾ, ''ਟੀ. ਆਰ. ਕਇਊ. ਤਹਿਤ 30 ਸਤੰਬਰ, 2020 ਤੱਕ ਅਮਰੀਕਾ ਨੂੰ 3,569 ਟਨ ਵਾਧੂ ਕੱਚੀ ਅਤੇ ਰਿਫਾਇੰਡ ਖੰਡ ਦੀ ਸਪਲਾਈ ਨੂੰ ਮਨਜ਼ੂਰੀ ਦਿੱਤੀ ਗਈ ਹੈ।''
ਇਸ ਦੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਇਸ ਵਾਧੂ ਮਾਤਰਾ ਦੇ ਨਾਲ ਵਿੱਤੀ ਸਾਲ 2020 ਦੌਰਾਨ ਅਮਰੀਕਾ ਨੂੰ ਟੀ. ਆਰ. ਕਇਊ. ਤਹਿਤ ਕੁੱਲ 12,738 ਟਨ ਖੰਡ ਦੀ ਬਰਾਮਦ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਅਤੇ ਖੰਡ ਦਾ ਸਭ ਤੋਂ ਵੱਡਾ ਖਪਤਕਾਰ ਹੈ। ਯੂਰਪੀਅਨ ਯੂਨੀਅਨ (ਈ. ਯੂ.) ਨਾਲ ਵੀ ਖੰਡ ਦੀ ਬਰਾਮਦ ਲਈ ਤਰਜੀਹੀ ਕੋਟੇ ਦੀ ਵਿਵਸਥਾ ਹੈ।


Sanjeev

Content Editor

Related News