ਪਹਿਲੀ ਛਿਮਾਹੀ ’ਚ ਭਾਰਤ ਦਾ 151 ਦੇਸ਼ਾਂ ਨਾਲ ਵਪਾਰ ਸਰਪਲੱਸ, 75 ਦੇ ਨਾਲ ਘਾਟਾ : GTRI

Monday, Sep 02, 2024 - 11:23 AM (IST)

ਨਵੀਂ ਦਿੱਲੀ (ਭਾਸ਼ਾ) - ਭਾਰਤ ਦਾ ਇਸ ਸਾਲ ਦੀ ਪਹਿਲੀ ਛਿਮਾਹੀ ਯਾਨੀ ਜਨਵਰੀ-ਜੂਨ 2024 ਦੌਰਾਨ ਅਮਰੀਕਾ ਅਤੇ ਨੀਦਰਲੈਂਡ ਸਮੇਤ 151 ਦੇਸ਼ਾਂ ਨਾਲ ਵਪਾਰ ਸਰਪਲੱਸ ’ਚ ਸੀ। ਦੂਜੇ ਪਾਸੇ ਦੇਸ਼ ਨੂੰ ਚੀਨ ਅਤੇ ਰੂਸ ਸਮੇਤ 75 ਦੇਸ਼ਾਂ ਦੇ ਨਾਲ ਵਪਾਰ ਘਾਟੇ ਦਾ ਸਾਹਮਣਾ ਕਰਨਾ ਪਿਆ। ਜਾਂਚ ਸੰਸਥਾਨ ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ. ਟੀ. ਆਰ. ਆਈ.) ਨੇ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਭਾਰਤ ਨੂੰ ਕੱਚੇ ਤੇਲ ਅਤੇ ਕੋਲੇ ਦੀ ਦਰਾਮਦ ਨਾਲ ਹੋਣ ਵਾਲੇ ਵਪਾਰ ਘਾਟੇ ਬਾਰੇ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ।

ਜੀ. ਟੀ. ਆਰ. ਆਈ. ਨੇ ਨਾਲ ਹੀ ਕਿਹਾ ਕਿ ਦੇਸ਼ ਨੂੰ ਉਦਯੋਗਕ ਵਸਤਾਂ ਦੀ ਦਰਾਮਦ ਨੂੰ ਘੱਟ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਇਹ ਖਾਸ ਕਰ ਕੇ ਚੀਨ ਵਰਗੇ ਦੇਸ਼ਾਂ ਲਈ ਮਹੱਤਵਪੂਰਨ ਹੈ ਕਿਉਂਕਿ ਇਸ ਨਾਲ ਭਾਰਤ ਦੀ ਆਰਥਿਕ ਪ੍ਰਭੂਸੱਤਾ ਨੂੰ ਖਤਰਾ ਪਹੁੰਚ ਸਕਦਾ ਹੈ। ਰਿਪੋਰਟ ਮੁਤਾਬਕ, ਜਨਵਰੀ ਤੋਂ ਜੂਨ 2024 ’ਚ, ਭਾਰਤ ਦਾ 151 ਦੇਸ਼ਾਂ ਨਾਲ ਵਪਾਰ ਸਰਪਲੱਸ ਸੀ, ਜੋ ਇਸ ਦੀ ਬਰਾਮਦ ਦਾ 55.8 ਫੀਸਦੀ ਅਤੇ ਦਰਾਮਦ ਦਾ 16.5 ਫੀਸਦੀ ਸੀ।


Harinder Kaur

Content Editor

Related News