ਮੂਡੀਜ਼ ਤੋਂ ਬਾਅਦ ਹੋਰ ਰੇਟਿੰਗ ਏਜੰਸੀਆਂ ਵੀ ਵਧਾ ਸਕਦੀਆਂ ਹਨ ਭਾਰਤ ਦਾ ਦਰਜਾ

11/18/2017 11:16:24 AM

ਨਵੀਂ ਦਿੱਲੀ— ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਤੋਂ ਬਾਅਦ ਭਾਰਤ ਦੀ ਰੇਟਿੰਗ ਵਧਾਉਣ ਦੇ ਬਾਅਦ ਹੁਣ ਦੂਸਰੀ ਰੇਟਿੰਗ ਏਜੰਸੀਆਂ ਵੀ ਇਸ ਬਾਰੇ 'ਚ ਵਿਚਾਰ ਕਰ ਸਕਦੀਆਂ ਹਨ। ਇਨ੍ਹਾਂ 'ਚ ਫੀਚ ਤੇ ਐੱਸ.ਐਂਡ.ਪੀ. ਸ਼ਾਮਿਲ ਹਨ। ਕਰੰਟ ਫਾਇਨੈਂਸ਼ਲ ਸਾਲ 'ਚ ਏਜੰਸੀਆਂ ਨੇ ਭਾਰਤ ਦੀ ਰੇਟਿੰਗ ਦੀ ਸਮੱਖਿਆ ਕਰਨੀ ਹੈ। ਫਾਇਨੈਂਸ ਮਿਨੀਸਟਰੀ ਦੇ ਸੂਤਰਾਂ ਦੀ ਮੰਨੀਏ ਤਾਂ ਇਨ੍ਹਾਂ ਏਜੰਸੀਆਂ ਦੇ ਨਾਲ ਸੀਨੀਅਰ ਆਫਿਸਰ ਦੀ ਮੀਟਿੰਗ ਵੀ ਹੋਈ ਸੀ। ਮੀਟਿੰਗ 'ਚ ਸਰਕਾਰ ਵੱਲੋਂ ਕੀਤੇ ਜਾ ਰਹੇ ਆਰਥਿਕ ਸੁਧਾਰਾਂ ਦੀ ਜਾਣਕਾਰੀ ਏਜੰਸੀਆਂ ਨੂੰ ਦਿੱਤੀ ਗਈ ਹੈ।
ਫਾਇਨੈਂਸ ਮਿਨੀਸਟਰੀ 'ਚ ਚੀਫ ਆਰਥਿਕ ਅਡਵਾਇਜ਼ਰ ਅਰਵਿੰਦ ਸੁਬਰਾਮਨੀਅਮ ਨੇ ਕਿਹਾ, ' ਅਸੀਂ ਸਟੱਕਚਰਲ ਰਿਫਾਰਮਰਸ ਦੇ ਲਈ ਵੱਡੇ ਕਦਮ ਉਠਾਏ ਹਨ। ਆਧਾਰ ਨੂੰ ਬੈਂਕ ਖਾਤਿਆਂ ਨਾਲ ਜੋੜਨਾ, ਬੈਂਕਰਸਪੀ ਕੋਡ, ਡਿਜੀਟਾਈਜੇਸ਼ਨ, ਜੀ. ਐੱਸ.ਟੀ. ਵਰਗੇ ਕਦਮ ਉਠਾਏ ਹਨ। ਇਨ੍ਹਾਂ ਨੂੰ ਕਿਵੇ ਨਜ਼ਰਅੰਦਾਜ਼ ਕਰ ਸਕਦੇ ਹਨ। ਅਸੀਂ ਬਸ ਇਹੀ ਚਾਹੁੰਦੇ ਹਾਂ ਕਿ ਰੇਟਿੰਗ ਏਜੰਸੀਆਂ ਜ਼ਰੂਰੀ ਜਾਣਕਾਰੀ ਦੇ ਨਾਲ ਇੰਡੀਅਨ ਆਰਥਿਕਤਾ ਦੀ ਸਹੀ ਤਸਵੀਰ ਦੇ ਬਾਅਦ ਰੇਟਿੰਗ ਦੀ ਸਮੱਖਿਆ ਕਰਨ। ਇਹੀ ਕਾਰਨ ਹੈ ਕਿ ਅਸੀਂ ਇਸ ਬਾਰੇ 'ਚ ਰੇਟਿੰਗ ਏਜੰਸੀਆਂ ਨਾਲ ਮਿਲ ਕੇ ਆਪਣੀ ਗੱਲ ਕਹੀ।' 
ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਜਿਸ ਤਰ੍ਹਾਂ ਨਾਲ ਰਿਫਾਰਮ ਹੋ ਰਹੇ ਹਨ, ਉਸ ਤਰ੍ਹਾਂ ਸ਼ਾਇਦ ਦੁਨੀਆ 'ਚ ਕਿਤੇ ਹੋਰ ਨਹੀਂ ਹੋ ਰਿਹਾ ਹੈ। ਅਰਵਿੰਦ ਸੁਬਰਾਮਨੀਅਮ ਨੇ ਕਿਹਾ,' ਜਦੋਂ ਮੂਡੀਜ਼ ਨੇ ਰੇਟਿੰਗ ਵਧਾਈ ਹੈ ਤਾਂ ਨਿਸ਼ਚਿਤ ਤੌਰ 'ਤੇ ਹੋਰ ਰੇਟਿੰਗ ਏਜੰਸੀਆਂ ਵੀ ਭਾਰਤ ਦੀ ਰੇਟਿੰਗ ਨੂੰ ਲੈ ਕੇ ਸਕਰਾਤਾਮਕ ਰੁੱਖ ਅਪਣਾਉਣਗੀਆਂ। ਅਜਿਹਾ ਨਹੀਂ ਹੋ ਸਕਦਾ ਹੈ ਕਿ ਰੇਟਿੰਗ ਏਜੰਸੀਆਂ ਇਸ ਮਾਮਲੇ 'ਚ ਇਕ-ਦੂਸਰੇ ਦੇ ਖਿਲਾਫ ਵਿਰੋਧੀ ਰੁੱਖ ਅਪਣਾਉਣਗੀਆਂ। ਜੇਕਰ ਇਕ ਰੇਟਿੰਗ ਏਜੰਸੀ ਨੂੰ ਲਗ ਰਿਹਾ ਹੈ ਕਿ ਭਾਰਤ ਨੇ ਆਰਥਿਕ ਰਿਫਾਰਮ ਦੇ ਮੋਰਚੇ 'ਤੇ ਚੰਗਾ ਕੀਤਾ ਹੈ ਜਾਂ ਕਰ ਰਹੀ ਹੈ ਤਾਂ ਨਿਸ਼ਚਿਤ ਤੌਰ 'ਤੇ ਇਸਦੀ ਜਾਣਕਾਰੀ ਦੂਸਰੇ ਕ੍ਰੇਡਿਟ ਏਜੰਸੀਆਂ ਨੂੰ ਵੀ ਹੋਵੇਗੀ।'
ਬੈਂਕਿੰਗ ਅਤੇ ਕਾਰਪੋਰੇਟ ਜਗਤ ਦੇ ਦਿੱਗਜਾਂ ਦਾ ਕਹਿਣਾ ਹੈ ਕਿ ਮੂਡੀਜ਼ ਦੇ ਰੇਟਿੰਗ ਸੁਧਾਰਾਂ ਨਾਲ ਦੂਸਰੀ ਗਲੋਬਲ ਏਜੰਸੀਆਂ ਨੂੰ ਵੀ ਭਾਰਤ ਦੀ ਰੇਟਿੰਗ ਸੁਧਾਰਾਂ 'ਤੇ ਵਿਚਾਰ ਦੇ ਲਈ ਮਜ਼ਬੂਤ ਹੋਣਾ ਹੋਵੇਗਾ। ਸਟੇਟ ਬੈਂਕ ਆਫ ਇੰਡੀਆ ਦੇ ਚੇਅਰਮੈਨ ਰਜਨੀਸ਼ ਕੁਮਾਰ ਦਾ ਕਹਿਣਾ ਹੈ ਕਿ ਰੇਟਿੰਗ 'ਚ ਸੁਧਾਰ ਨਾਲ ਫਾਇਨੈਸ਼ਨਲ ਸਿਸਟਮ ਨੂੰ ਮਜ਼ਬੂਤੀ ਮਿਲੇਗੀ। ਮੂਡੀਜ਼ ਦੁਆਰਾ ਐੱਸ.ਬੀ.ਆਈ ਦੇ ਰੇਟਿੰਗ ਅਪਗ੍ਰੇਡ ਕਰਨ ਨਾਲ ਇਹ ਸਾਫ ਹੋ ਕਿ ਭਾਰਤ ਆਰਥਿਕ ਸਿਸਟਮ 'ਚ ਮਜ਼ਬੂਤੀ ਬਣੀ ਹੋਈ ਹੈ।
ਭਾਰਤੀ ਇੰਟਰਪ੍ਰਾਈਜੇਜ ਦੇ ਸੰਸਥਾਪਕ ਤੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਦੇ ਮੁਤਾਬਕ, ' ਸਰਕਾਰ ਨੇ ਪਿਛਲੇ ਦਿਨ੍ਹਾਂ 'ਚ ਜਿਸ ਤਰ੍ਹਾਂ ਨਾਲ ਸਟੱਕਚਰਲ ਰਿਫਾਰਮ ਕੀਤਾ ਹੈ, ਉਸਦਾ ਅਸਰ ਹੁਣ ਦੇਖਣ ਨੂੰ ਮਿਲ ਰਿਹਾ ਹੈ। ਮੂਡੀਜ਼ ਦੁਆਰਾ ਭਾਰਤ ਦੀ ਰੇਟਿੰਗ ਵਧਾਏ ਜਾਣ ਨਾਲ ਭਾਰਤ 'ਚ ਵਿਦੇਸ਼ੀ ਨਿਵੇਸ਼ਕਾਂ ਦਾ ਭਰੋਸਾ ਵੱਧੇਗਾ। ਭਾਰਤ ਵੱਡਾ ਗਲੋਬਲ ਇਨਵੇਸਟਮੇਂਟ ਡੇਸਿਟਨੈਸ਼ਨ ਵਧੇਗਾ। ਸਰਕਾਰ ਵੀ ਆਉਣ ਵਾਲੇ ਦਿਨ੍ਹਾਂ 'ਚ ਰਿਫਾਰਮ ਨੂੰ ਹੋਰ ਤੇਜ਼ ਕਰੇਗੀ। ਇਸ ਨਾਲ ਵਿਦੇਸ਼ 'ਚ ਭਾਰਤ ਦੀ ਇਕਨਾਮੀ ਨੂੰ ਲੈ ਕੇ ਇਸ ਸਾਫ ਮੈਸੇਜ ਜਾਵੇਗਾ।
ਆਈ.ਸੀ.ਆਈ.ਸੀ.ਆਈ. ਬੈਂਕ ਦੀ ਐੈੱਮ.ਡੀ. ਅਤੇ ਸੀ.ਈ ਓ. ਚੰਦਾ ਕੋਚਰ ਦਾ ਕਹਿਣਾ ਹੈ ਕਿ ਰੇਟਿੰਗ ਏਜੰਸੀ ਦੁਆਰਾ ਭਾਰਤ ਦੀ ਰੇਟਿੰਗ ਅਪਗ੍ਰੇਡ ਕਰਨ ਨਾਲ ਕਰੰਸੀ, ਬਰਾਂਡ ਅਤੇ ਇਕੁਵਟੀ ਮਾਰਕੀਟ ਮਿਲੇਗੀ। ਇਸ ਨਾਲ ਭਾਰਤ 'ਚ ਵਿਦੇਸ਼ੀ ਨਿਵੇਸ਼ ਦੇ ਨਾਲ ਸਰਕਾਰ ਦੀ ਆਮਦਨੀ ਵੀ ਵਧੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ 'ਚ ਰਿਫਾਰਮ ਦੀ ਗਤੀ ਤੇਜ਼ ਹੋਣ ਨਾਲ ਨਿਵੇਸ਼ ਦੀ ਗਤੀ ਵੀ ਤੇਜ਼ ਹੋਵੇਗੀ।


Related News