ਭਾਰਤ ਦਾ ਨਵਾਂ ਰਿਕਾਰਡ : ਇਕ ਸਾਲ ’ਚ ਵਿਦੇਸ਼ ਤੋਂ ਭਾਰਤੀਆਂ ਨੇ ਘਰ ਭੇਜੇ 111 ਬਿਲੀਅਨ ਡਾਲਰ

05/09/2024 11:49:06 AM

ਨਵੀਂ ਦਿੱਲੀ (ਇੰਟ.) - ਵਿਦੇਸ਼ਾਂ ਤੋਂ ਘਰ ਪੈਸਾ ਭੇਜਣ ਵਾਲਿਆਂ ’ਚ ਭਾਰਤੀ ਟਾਪ ’ਤੇ ਹਨ। ਯੂਨਈਟਿਡ ਨੇਸ਼ਨਜ਼ ਮਾਈਗ੍ਰੇਸ਼ਨ ਏਜੰਸੀ ਨੇ ਅੰਕੜੇ ਪੇਸ਼ ਕਰਦੇ ਹੋਏ ਕਿਹਾ ਕਿ ਸਾਲ 2022 ’ਚ ਦੂਜੇ ਦੇਸ਼ਾਂ ਤੋਂ ਭਾਰਤ ’ਚ 111 ਬਿਲੀਅਨ ਡਾਲਰ ਭੇਜੇ ਗਏ ਹਨ ਅਤੇ ਇਹ ਅੰਕੜਾ ਦੁਨੀਆ ਦੇ ਕਿਸੇ ਵੀ ਦੇਸ਼ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਹੈ। 111 ਬਿਲੀਅਨ ਡਾਲਰ ਦੇ ਰੇਮਿਟੈਂਸ ਦੇ ਨਾਲ ਭਾਰਤ 100 ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ, ਜਿਥੇ ਇਕ ਸਾਲ ’ਚ ਵਿਦੇਸ਼ ਤੋਂ ਇੰਨੀ ਵੱਡੀ ਰਕਮ ਭੇਜੀ ਗਈ ਹੈ। ਦੂਜੇ ਦੇਸ਼ਾਂ ’ਚ ਕਰੀਬ 2 ਕਰੋੜ ਪ੍ਰਵਾਸੀ ਭਾਰਤੀ ਰਹਿੰਦੇ ਹਨ, ਜੋ ਹਰ ਸਾਲ ਅਰਬਾਂ ਡਾਲਰ ਆਪਣੇ ਪਰਿਵਾਰਾਂ ਨੂੰ ਭੇਜਦੇ ਹਨ, ਜਿਸ ਨੂੰ ਰੇਮਿਟੈਂਸ ਕਿਹਾ ਜਾਂਦਾ ਹੈ।ਇੰਟਰਨੈਸ਼ਨਲ ਆਗਰੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (ਆਈ. ਓ. ਐੱਮ.) ਨੇ ਵਰਲਡ ਮਾਈਗ੍ਰੇਸ਼ਨ ਰਿਪੋਰਟ ਜਾਰੀ ਕੀਤੀ ਹੈ, ਜਿਸ ’ਚ ਦੱਸਿਆ ਗਿਆ ਕਿ ਭਾਰਤ, ਮੈਕਸਿਕੋ, ਚੀਨ, ਫਿਲੀਪੀਨਜ਼ ਅਤੇ ਫਰਾਂਸ ਸਭ ਤੋਂ ਜ਼ਿਆਦਾ ਰੇਮਿਟੈਂਸ ਪ੍ਰਾਪਤ ਕਰਨ ਵਾਲੇ ਟਾਪ ਫਾਈਵ ਦੇਸ਼ ਹਨ। ਉਥੇ ਟਾਪ 10 ਲਿਸਟ ’ਚ ਪਾਕਿਸਤਾਨ ਅਤੇ ਬੰਗਲਾਦੇਸ਼ ਦਾ ਵੀ ਨਾਮ ਹੈ।

ਇਹ ਵੀ ਪੜ੍ਹੋ :     ਪਿਤਾ ਦੀ ਮੌਤ ਤੋਂ ਬਾਅਦ ਮਾਂ ਨੇ ਵੀ ਛੱਡਿਆ ਸਾਥ, 10 ਸਾਲਾ ਜਸਪ੍ਰੀਤ ਨੂੰ ਆਨੰਦ ਮਹਿੰਦਰਾ ਨੇ ਦਿੱਤੀ ਇਹ ਆਫ਼ਰ

ਸਭ ਤੋਂ ਜ਼ਿਆਦਾ ਰੇਮਿਟੈਂਸ ਪ੍ਰਾਪਤ ਕਰਨ ਵਾਲੇ ਟਾਪ 10 ਦੇਸ਼ਾਂ ’ਚ 4 ਏਸ਼ੀਆ ਦੇ

ਰਿਪੋਰਟ ਅਨੁਸਾਰ ਸਭ ਤੋਂ ਜ਼ਿਆਦਾ ਰੇਮਿਟੈਂਸ ਪ੍ਰਾਪਤ ਕਰਨ ਵਾਲੇ 10 ਦੇਸ਼ਾਂ ਦੀ ਲਿਸਟ ’ਚ 4 ਏਸ਼ੀਅਨ ਕੰਟਰੀਜ਼ ਹਨ। ਸਾਲ 2010 ’ਚ ਭਾਰਤ ’ਚ ਰੇਮਿਟੈਂਸ ਦੇ ਤੌਰ ’ਤੇ 53.48 ਬਿਲੀਅਨ ਡਾਲਰ ਆਏ ਸਨ। 2015 ’ਚ 68.19 ਬਿਲੀਅਨ ਡਾਲਰ ਅਤੇ 2020 ’ਚ 83.15 ਬਿਲੀਅਨ ਡਾਲਰ ਪ੍ਰਵਾਸੀ ਭਾਰਤੀਆਂ ਨੇ ਆਪਣੇ ਪਰਿਵਾਰਾਂ ਨੂੰ ਭੇਜੇ। ਰਿਪੋਰਟ ’ਚ ਕਿਹਾ ਗਿਆ ਕਿ ਸਦਰਨ ਏਸ਼ੀਆ ਦੇ ਸਭ ਤੋਂ ਜ਼ਿਆਦਾ ਮਾਈਗ੍ਰੇਂਟ ਵਰਕਰ ਹਨ, ਇਸ ਲਈ ਦੁਨੀਆ ਭਰ ’ਚ ਰੇਮਿਟੈਂਸ ਪ੍ਰਾਪਤ ਕਰਨ ਦੇ ਮਾਮਲੇ ’ਚ ਇਹ ਸਭ ਤੋਂ ਅੱਗੇ ਹੈ। ਪਾਕਿਸਤਾਨ ’ਚ 30 ਬਿਲੀਅਨ ਡਾਲਰ ਅਤੇ ਬੰਗਾਲਦੇਸ਼ ’ਚ 21.5 ਬਿਲੀਅਨ ਡਾਲਰ ਰੇਮਿਟੈਂਸ ਦੇ ਤੌਰ ’ਤੇ ਪ੍ਰਾਪਤ ਹੋਏ ਹਨ।

ਰਿਪੋਰਟ ’ਚ ਇਹ ਵੀ ਕਿਹਾ ਗਿਆ ਕਿ ਵਿਦੇਸ਼ਾਂ ’ਚ ਕੰਮ ਕਰ ਰਹੇ ਮਾਈਗ੍ਰੇਂਟ ਵਰਕਰ ਜੋ ਰਕਮ ਭੇਜਦੇ ਹਨ, ਉਹ ਕਈ ਲੋਕਾਂ ਲਈ ਲਾਈਫ ਲਾਈਨ ਹੈ ਪਰ ਇਥੇ ਦੇ ਅਣਗਿਣਤ ਮਾਈਗ੍ਰੇਂਟ ਵਰਕਰਾਂ ਨੂੰ ਆਰਥਿਕ ਤੰਗੀ ਸਮੇਤ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਾਈਗ੍ਰੇਸ਼ਨ ਦੇ ਖਰਚਿਆਂ ਕਾਰਨ ਇਨ੍ਹਾਂ ’ਤੇ ਵਿੱਤੀ ਬੋਝ ਵਧ ਜਾਂਦਾ ਹੈ। ਵਰਕਪਲੇਸ ’ਤੇ ਦੁਰਵਿਵਹਾਰ ਅਤੇ ਨੌਕਰੀ ਦੇ ਸਮੇਂ ਜਿਨੋਫੋਬੀਆ ਵਰਗੀਆਂ ਚੀਜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਨੋਫੋਬੀਆ ਯਾਨੀ ਵਿਦੇਸ਼ੀਆਂ ਨੂੰ ਨਾਪਸੰਦ ਕਰਨਾ ਹੈ।

ਇਹ ਵੀ ਪੜ੍ਹੋ :      ਸਰਕਾਰੀ ਸਕੂਲਾਂ 'ਚ ਬੈਨ ਹੋਏ ਅਧਿਆਪਕਾਂ ਦੇ ਮੋਬਾਈਲ ਫੋਨ, ਫੜ੍ਹੇ ਜਾਣ 'ਤੇ ਹੋਵੇਗੀ ਵੱਡੀ ਕਾਰਵਾਈ

ਭਾਰਤ ਦੇ ਸਭ ਤੋਂ ਜ਼ਿਆਦਾ ਨਾਗਰਿਕ ਰਹਿੰਦੇ ਹਨ ਵਿਦੇਸ਼ਾਂ ’ਚ

ਦੂਜੇ ਦੇਸ਼ਾਂ ’ਚ ਜਾ ਕੇ ਪੜ੍ਹਾਈ ਅਤੇ ਨੌਕਰੀ ਕਰਨ ਵਾਲਿਆਂ ’ਚ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਹੈ। ਦੁਨੀਆ ਭਰ ’ਚ ਸਭ ਤੋਂ ਜ਼ਿਆਦਾ ਮਾਈਗ੍ਰੇਂਟ ਭਾਰਤ ਦੇ ਹਨ। ਭਾਰਤ ਦੇ ਕਰੀਬ 1 ਕਰੋੜ 80 ਲੱਖ ਭਾਰਤੀ ਵਿਦੇਸ਼ਾਂ ’ਚ ਰਹਿੰਦੇ ਹਨ। ਇਹ ਦੇਸ਼ ਦੀ ਕੁੱਲ ਆਬਾਦੀ ਦਾ 1.3 ਫੀਸਦੀ ਹਿੱਸਾ ਹੈ, ਜੋ ਸਭ ਤੋਂ ਜ਼ਿਆਦਾ ਸੰਯੁਕਤ ਅਰਬ ਅਮੀਰਾਤ, ਸੰਯੁਕਤ ਰਾਜ ਅਮਰੀਕਾ ਅਤੇ ਸਾਊਦੀ ਅਰਬ ’ਚ ਰਹਿੰਦੇ ਹਨ।

ਇਹ ਵੀ ਪੜ੍ਹੋ :     ਔਰਤ ਨੇ ਪੰਜ ਕੁੜੀਆਂ ਨੂੰ ਦਿੱਤਾ ਜਨਮ, ਡਾਕਟਰ ਨੇ ਕਿਹਾ ਮੇਰੇ ਲਈ ਪਹਿਲਾ ਤਜਰਬਾ

ਸਭ ਤੋਂ ਜ਼ਿਆਦਾ ਗਲਫ ਦੇਸ਼ਾਂ ’ਚ ਜਾਂਦੇ ਹਨ ਮਾਈਗ੍ਰੇਂਟ

ਰਿਪੋਰਟ ’ਚ ਕਿਹਾ ਗਿਆ ਕਿ ਦੁਨੀਆ ਭਰ ਦੇ ਦੇਸ਼ਾਂ ਦੇ ਸਭ ਤੋਂ ਜ਼ਿਆਦਾ ਲੋਕ ਗਲਫ ਦੇਸ਼ਾਂ ’ਚ ਜਾਂਦੇ ਹਨ। ਗਲਫ ਕੋ-ਆਪ੍ਰੇਸ਼ਨ ਕਾਊਂਸਲ (ਜੀ. ਸੀ. ਸੀ.) ਦੇ ਦੇਸ਼ਾਂ ਦੀ ਕੁੱਲ ਆਬਾਦੀ ’ਚ ਮਾਈਗ੍ਰੇਂਟਸ ਦਾ ਹਿੱਸਾ ਹੁਣ ਵੀ ਜ਼ਿਆਦਾ ਹੈ। ਯੂ. ਏ. ਈ. ’ਚ 88 ਫੀਸਦੀ, ਕੁਵੈਤ ’ਚ 73 ਫੀਸਦੀ ਅਤੇ ਕਤਰ ’ਚ 77 ਫੀਸਦੀ ਹੈ। ਦੇਸ਼ ’ਚ ਆਉਣ ਵਾਲੇ ਪ੍ਰਵਾਸੀ ਨਾਗਰਿਕਾਂ ਦੇ ਮਾਮਲੇ ’ਚ ਇੰਡੀਆ 13ਵੇਂ ਨੰਬਰ ’ਤੇ ਹੈ। ਇਥੇ 44 ਲੱਖ 80 ਹਜ਼ਾਰ ਪ੍ਰਵਾਸੀ ਰਹਿੰਦੇ ਹਨ।

ਪੜ੍ਹਨ ਲਈ ਅਮਰੀਕਾ ਜਾਂਦੇ ਹਨ ਸਭ ਤੋਂ ਜ਼ਿਆਦਾ ਲੋਕ

ਅਮਰੀਕਾ ’ਚ ਦੁਨੀਆ ਭਰ ਤੋਂ ਸਭ ਤੋਂ ਜ਼ਿਆਦਾ ਬੱਚੇ ਪੜ੍ਹਨ ਲਈ ਜਾਂਦੇ ਹਨ। ਸਾਲ 2021 ’ਚ 8 ਲੱਖ 33 ਹਜ਼ਾਰ ਪ੍ਰਵਾਸੀ ਵਿਦਿਆਰਥੀ ਪੜ੍ਹਨ ਲਈ ਗਏ। ਯੂਨਾਈਟਿਡ ਕਿੰਗਡਮ ’ਚ 6,01,000, ਆਸਟ੍ਰੇਲੀਆ ’ਚ 3,78,000, ਜਰਮਨੀ ’ਚ 3,76,000 ਅਤੇ ਕੈਨੇਡਾ ’ਚ 3,18,000 ਵਿਦਿਆਰਥੀ ਪੜ੍ਹਾਈ ਕਰਨ ਗਏ ਸਨ। ਉਥੇ ਪੜ੍ਹਾਈ ਕਰਨ ਲਈ ਵਿਦੇਸ਼ ਜਾਣ ਵਾਲਿਆਂ ’ਚ ਸਭ ਤੋਂ ਜ਼ਿਆਦਾ ਗਿਣਤੀ ਚੀਨੀਆਂ ਦੀ ਹੈ ਅਤੇ ਦੂਜੇ ਨੰਬਰ ’ਤੇ ਭਾਰਤ ਹੈ। ਸਾਲ 2021 ’ਚ 5,08,000 ਭਾਰਤੀ ਵਿਦਿਆਰਥੀ ਵਿਦੇਸ਼ ਪੜ੍ਹਨ ਗਏ, ਜਦੋਂਕਿ ਚੀਨ ’ਚ ਇਹ ਨੰਬਰ ਦੁੱਗਣਾ ਹੈ।

ਰਿਪੋਰਟ ਅਨੁਸਾਰ, 2 ਦੇਸ਼ਾਂ ’ਚ ਨਾਗਰਿਕਾਂ ਦੇ ਆਉਣ-ਜਾਣ ਵਾਲੀਆਂ ਟਾਪ 10 ਕੰਟਰੀਜ਼ ’ਚ ਭਾਰਤ-ਯੂ. ਏ. ਈ., ਭਾਰਤ-ਅਮਰੀਕਾ, ਭਾਰਤ-ਸਾਊਦੀ ਅਰਬ, ਬੰਗਲਾਦੇਸ਼-ਭਾਰਤ ਹੈ। ਇਸ ਦਾ ਮਤਲਬ ਹੈ ਕਿ ਇਨ੍ਹਾਂ ਦੇਸ਼ਾਂ ਦੇ ਨਾਗਰਿਕ ਨੌਕਰੀ, ਪੜ੍ਹਾਈ ਅਤੇ ਹੋਰ ਕਾਰਨਾਂ ਨਾਲ ਇਕ-ਦੂਜੇ ਦੇ ਦੇਸ਼ ’ਚ ਸਭ ਤੋਂ ਜ਼ਿਆਦਾ ਰਹਿੰਦੇ ਹਨ।

ਇਹ ਵੀ ਪੜ੍ਹੋ :      ਚੀਨ ਦੀ ਇਸ ਹਰਕਤ ਕਾਰਨ ਦੁਨੀਆ ਭਰ 'ਚ ਲਗਾਤਰ ਵਧ ਰਹੀਆਂ ਸੋਨਾ ਦੀਆਂ ਕੀਮਤਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News